
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਪੁਲਿਸ ਦਾ ਨਹੀਂ ਬਲਕਿ ਯੂਪੀ ਪੁਲਿਸ ਦੇ ਮੁਲਾਜ਼ਮ ਦਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਨਸ਼ੇ 'ਚ ਧੁੱਤ ਲੜਖੜਾਉਂਦੇ ਪੁਲਿਸ ਮੁਲਾਜ਼ਮ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਹੈ।
ਫੇਸਬੁੱਕ ਪੇਜ Khabar Inquilab ਨੇ 6 ਜਨਵਰੀ 2024 ਨੂੰ ਵਾਇਰਲ ਵੀਡੀਓ ਪ੍ਰਕਾਸ਼ਿਤ ਕਰਦਿਆਂ ਲਿਖਿਆ, "ਨ+ਸ਼ੇ ਵਿੱਚ ਧੁੱਤ ਦੇਖ ਲਵੋ ਪੰਜਾਬ ਪੁਲਸ ਦੇ ਅਧਿਕਾਰੀ ਦਾ ਹਾਲ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਪੁਲਿਸ ਦਾ ਨਹੀਂ ਬਲਕਿ ਯੂਪੀ ਪੁਲਿਸ ਦੇ ਮੁਲਾਜ਼ਮ ਦਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਓਨਾ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਹੋ ਰਿਹਾ ਵੀਡੀਓ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਨਹੀਂ ਹੈ
15 ਦਸੰਬਰ 2023 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਰਿਪੋਰਟ ਵਿਚ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਸੀ। ਪ੍ਰਕਾਸ਼ਿਤ ਖਬਰ ਮੁਤਾਬਕ, ਇੱਕ ਸਿਪਾਹੀ ਸ਼ਹਿਰ ਕੋਤਵਾਲੀ ਦੇ ਰਮਈਪੱਟੀ ਚੌਰਾਹੇ ਦੇ ਨੇੜੇ ਇੱਕ ਦਿਨ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੜਕ 'ਤੇ ਲੜਖੜਾਉਂਦੇ-ਗਿਰਦੇ ਨਜ਼ਰ ਆ ਰਿਹਾ ਹੈ। ਸਿਪਾਹੀ ਦਾ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
Jagran
ਸਾਨੂੰ ਇਹ ਵੀਡੀਓ ਕਈ ਅਧਿਕਾਰਿਕ ਮੀਡੀਆ ਰਿਪੋਰਟ 'ਚ ਪ੍ਰਕਾਸ਼ਿਤ ਮਿਲਿਆ। ਖਬਰਾਂ ਅਨੁਸਾਰ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਹੈ ਜਿਥੇ ਇੱਕ ਸਿਪਾਹੀ ਨੂੰ ਸ਼ਰਾਬ ਦੇ ਨਸ਼ੇ 'ਚ ਚੂਰ ਸੜਕ 'ਤੇ ਡਿੱਗਦੇ-ਲੜਖੜਾਉਂਦੇ ਵੇਖਿਆ ਗਿਆ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਪੁਲਿਸ ਦਾ ਨਹੀਂ ਬਲਕਿ ਯੂਪੀ ਪੁਲਿਸ ਦੇ ਮੁਲਾਜ਼ਮ ਦਾ ਹੈ।
Our Sources:
News Report By Dainik Jagran Dated 15 December 2023
Video Posted On Youtube By Punjab Kesari UP Dated 16 December 2023