Fact Check: ਤਸਵੀਰ ਵਿਚ ਸੋਨੀਆ ਗਾਂਧੀ ਦੇ ਪੈਰ ਛੂਹਣ ਵਾਲਾ ਵਿਅਕਤੀ ਡਾ. ਮਨਮੋਹਨ ਸਿੰਘ ਨਹੀਂ
Published : Feb 10, 2021, 4:13 pm IST
Updated : Feb 10, 2021, 4:13 pm IST
SHARE ARTICLE
Manmohan Singh Is Not Touching Sonia Gandhi's Feet In Picture
Manmohan Singh Is Not Touching Sonia Gandhi's Feet In Picture

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਮਨਮੋਹਨ ਸਿੰਘ ਨਹੀਂ ਬਲਕਿ ਕੋਈ ਯੁਵਾ ਕਾਂਗਰਸ ਵਰਕਰ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਨੂੰ ਸੋਨੀਆ ਗਾਂਧੀ ਦੇ ਪੈਰ ਛੂੰਹਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਸਵੀਰ ਵਿਚ ਦਿਖਾਈ ਦੇ ਰਿਹਾ ਸਿੱਖ ਵਿਅਕਤੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹਨ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਮਨਮੋਹਨ ਸਿੰਘ ਨਹੀਂ ਬਲਕਿ ਕੋਈ ਯੁਵਾ ਕਾਂਗਰਸ ਵਰਕਰ ਸੀ। ਇਸ ਪੋਸਟ ਜ਼ਰੀਏ ਡਾ. ਮਨਮੋਹਨ ਸਿੰਘ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Manoj Thaokar" ਨੇ 8 ਫਰਵਰੀ ਨੂੰ ਇਕ ਤਸਵੀਰ ਅਪਲੋਡ ਕੀਤੀ ਜਿਸਦੇ ਵਿਚ ਇੱਕ ਸਿੱਖ ਵਿਅਕਤੀ ਨੂੰ ਮਨਮੋਹਨ ਸਿੰਘ ਦੇ ਪੈਰ ਛੁਹਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਸਵੀਰ ਵਿਚ ਦੇਸ਼ ਦੇ ਸਾਬਕਾ ਪੀਐਮ ਮਨਮੋਹਨ ਸਿੰਘ ਹਨ ਸੋਨੀਆ ਗਾਂਧੀ ਦੇ ਪੈਰ ਛੂਹ ਰਹੇ ਹਨ।

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਵਿਚ ਦਿਖਾਈ ਦੇ ਰਹੇ ਸਿੱਖ ਵਿਅਕਤੀ ਨੇ ਕੇਸਰੀ ਰੰਗ ਦੀ ਪੱਗ ਬੰਨੀ ਹੋਈ ਹੈ। ਤਸਵੀਰ ਉੱਤੇ ਨਾਮਵਰ ਤਸਵੀਰਾਂ ਦੀ ਏਜੰਸੀ Getty Images  ਦਾ ਲੋਗੋ ਲੱਗਿਆ ਹੋਇਆ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਗੇਟੀ ਇਮੇਜਸ ਨਾਂ ਦੀ ਤਸਵੀਰਾਂ ਦੀ ਸਾਈਟ 'ਤੇ ਅਪਲੋਡ ਮਿਲੀ। ਇਹ ਤਸਵੀਰ 29 ਨਵੰਬਰ 2011 ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸ ਨਾਲ ਲਿਖੀ ਗਈ ਜਾਣਕਾਰੀ ਅਨੁਸਾਰ ਤਸਵੀਰ ਵਿਚ ਕੋਈ ਆਮ ਵਰਕਰ ਸੋਨੀਆ ਗਾਂਧੀ ਦੇ ਪੈਰ ਛੁਹ ਰਿਹਾ ਹੈ ਨਾ ਕਿ ਮਨਮੋਹਨ ਸਿੰਘ।

ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ, "NEW DELHI, INDIA - NOVEMBER 29: A representative touches the feet of Sonia Gandhi as Congress General Secretary Rahul Gandhi looks on during the Indian Youth Congress's national level convention of Elected Office Bearers in New Delhi on Tuesday. (Photo by Shekhar Yadav/The India Today Group via Getty Images):

Photo

https://www.gettyimages.in/detail/news-photo/representative-touches-the-feet-of-sonia-gandhi-as-congress-news-photo/134317810?adppopup=true

ਇਸ ਤਸਵੀਰ ਨੂੰ Indian Youth Congress Convention ਦਾ ਦੱਸਿਆ ਗਿਆ। ਹੁਣ ਅਸੀਂ ਇਸ ਪ੍ਰੋਗਰਾਮ ਦੀਆਂ ਹੋਰ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਦਿਨ ਦੀ ਇਕ ਹੋਰ ਤਸਵੀਰ ਮਿਲੀ ਜਿਸ ਵਿਚ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਸੋਨੀਆ ਗਾਂਧੀ ਉਨ੍ਹਾਂ ਕਪੜਿਆਂ ਵਿਚ ਹੀ ਨਜ਼ਰ ਆ ਰਹੀ ਸਨ ਜਿਹੜੀ ਵਾਇਰਲ ਤਸਵੀਰ ਵਿਚ ਹਨ। ਇਸ ਤਸਵੀਰ ਵਿਚ ਮਨਮੋਹਨ ਸਿੰਘ ਨੇ ਨੀਲੀ ਪੱਗ ਬੰਨੀ ਹੋਈ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਕਿਸੇ ਹੋਰ ਵਿਅਕਤੀ ਦੀ ਹੈ। ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Photo

https://www.gettyimages.in/detail/news-photo/congress-chief-sonia-gandhi-and-prime-minister-manmohan-news-photo/134317768?adppopup=true

ਦੱਸ ਦਈਏ ਕਿ ਡਾ. ਮਨਮੋਹਨ ਸਿੰਘ ਹਮੇਸ਼ਾ ਨੀਲੀ ਪੱਗ ਹੀ ਬੰਨ੍ਹਦੇ ਹਨ ਅਤੇ ਇਸ ਪਹਿਰਾਵੇ ਨੂੰ ਲੈ ਕੇ ਮੀਡੀਆ ਨੇ ਕਈ ਰਿਪੋਰਟਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। ਮਨਮੋਹਨ ਸਿੰਘ ਦੇ ਇਸ ਖਾਸ ਪਹਿਰਾਵੇ ਨੂੰ ਲੈ ਕੇ Hindustan Times ਦੀ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਮਨਮੋਹਨ ਸਿੰਘ ਨਹੀਂ ਕੋਈ ਯੁਵਾ ਕਾਂਗਰਸ ਵਰਕਰ ਸੋਨੀਆ ਗਾਂਧੀ ਦੇ ਪੈਰ ਛੂਹ ਰਿਹਾ ਹੈ। ਪੋਸਟ ਜ਼ਰੀਏ ਮਨਮੋਹਨ ਸਿੰਘ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

Claim: ਸੋਨੀਆ ਗਾਂਧੀ ਦੇ ਪੈਰ ਛੂਹ ਰਹੇ ਡਾ. ਮਨਮੋਹਨ ਸਿੰਘ

Claim By: Manoj Thaokar

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement