
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2011 ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਅਕਤੀ ਐਨਸੀਪੀ ਦੇ ਸੀਨੀਅਰ ਆਗੂ ਸ਼ਰਦ ਪਵਾਰ ਨੂੰ ਥੱਪੜ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਨੇ ਸ਼ਰਦ ਪਵਾਰ ਵੱਲੋਂ ਸਚਿਨ ਤੇਂਦੁਲਕਰ ਨੂੰ ਲੈ ਕੇ ਦਿੱਤੇ ਹਾਲੀਆ ਬਿਆਨ ਤੋਂ ਗੁੱਸੇ ਹੋ ਕੇ ਥੱਪੜ ਮਾਰਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2011 ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "चंद्रभान गुप्ता" ਨੇ 8 ਫਰਵਰੀ ਨੂੰ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ। "खलीफा के खिलाफ बोलने पर तेंदुलकर को ज्ञान देने वाले खलीफा के फूफा पावर को किसी ने रहपट रसीद कर दिया पावर भी आए केजरीवाल के साथ रेस में????"
ਇਸ ਪੋਸਟ ਦਾ ਆਰਕਾਇਵਡ ਲਿੰਕ।
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਵਿਚ NDTV ਦਾ ਲੋਗੋ ਨਜ਼ਰ ਆ ਰਿਹਾ ਹੈ। ਹੁਣ ਅਸੀਂ ਸਬੰਧਤ ਕੀਵਰਡ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। "Man Slaps Sharad Pawar NDTV" ਕੀਵਰਡ ਨਾਲ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ NDTV ਦੇ ਅਧਿਕਾਰਕ Youtube ਅਕਾਊਂਟ 'ਤੇ ਅਪਲੋਡ ਮਿਲਿਆ। ਅਸਲ ਵੀਡੀਓ 24 ਨਵੰਬਰ 2011 ਵਿਚ ਅਪਲੋਡ ਕੀਤਾ ਗਿਆ ਸੀ ਅਤੇ ਇਸ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ, "Sharad Pawar slapped by youth in Delhi"
ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "Union Agriculture Minister Sharad Pawar has been slapped by a youth at the New Delhi Municipal Corporation (NDMC) centre in Delhi. The minister was attacked as he was leaving the premises after attending a literary function. The attacker, identified as Harvinder Singh, was reportedly angry over the minister's inability to control price rise."
ਇਸ ਵੀਡੀਓ ਤੋਂ ਸਾਫ ਹੋ ਗਿਆ ਸੀ ਕਿ ਮਾਮਲਾ ਹਾਲੀਆ ਨਹੀਂ 2011 ਦਾ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨਾਲ ਜੁੜੀ 13 ਨਵੰਬਰ 2019 ਨੂੰ ਪ੍ਰਕਾਸ਼ਿਤ ਪੰਜਾਬੀ ਜਾਗਰਣ ਦੀ ਇਕ ਖਬਰ ਮਿਲੀ ਜਿਸ ਦੀ ਹੈਡਲਾਇਨ ਸੀ, "NCP ਮੁਖੀ ਸ਼ਰਦ ਪਵਾਰ ਨੂੰ ਦਿੱਲੀ 'ਚ ਥੱਪੜ ਮਾਰਨ ਵਾਲਾ ਮੁਲਜ਼ਮ 8 ਸਾਲ ਬਾਅਦ ਗ੍ਰਿਫ਼ਤਾਰ"
ਖਬਰ ਅਨੁਸਾਰ, " ਸ਼ਰਦ ਪਵਾਰ ਨੂੰ ਦਿੱਲੀ 'ਚ ਥੱਪੜ ਮਾਰਨ ਵਾਲੇ ਵਿਅਕਤੀ ਅਰਵਿੰਦਰ ਸਿੰਘ ਨੂੰ 8 ਸਾਲ ਬਾਅਦ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਲ 2014 'ਚ ਅਦਾਲਤ ਨੇ ਉਸ ਨੂੰ ਫ਼ਰਾਰ ਐਲਾਨ ਦਿੱਤਾ ਸੀ। ਮੁਲਜ਼ਮ ਅਰਵਿੰਦਰ ਸਿੰਘ ਨੂੰ ਹਰਵਿੰਦਰ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦਿੱਲੀ ਪੁਲਿਸ ਪਿਛਲੇ 8 ਸਾਲ ਤੋਂ ਉਸ ਦੀ ਤਲਾਸ਼ 'ਚ ਸੀ।"
ਇਹ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਗ੍ਰਿਫ਼ਤਾਰੀ ਨੂੰ ਲੈ ਕੇ ANI ਦਾ ਟਵੀਟ ਹੇਠਾਂ ਦੇਖਿਆ ਜਾ ਸਕਦਾ ਹੈ।
https://twitter.com/ANI/status/1194520894791487489
ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। 2011 ਦੇ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim: ਸ਼ਰਦ ਪਵਾਰ ਵੱਲੋਂ ਸਚਿਨ ਤੇਂਦੁਲਕਰ ਨੂੰ ਲੈ ਕੇ ਦਿੱਤੇ ਹਾਲੀਆ ਬਿਆਨ ਤੋਂ ਗੁੱਸੇ ਹੋ ਕੇ ਵਿਅਕਤੀ ਨੇ ਮਾਰਿਆ ਥੱਪੜ
Claim By: ਫੇਸਬੁੱਕ ਯੂਜ਼ਰ "चंद्रभान गुप्ता
Fact Check: ਫਰਜ਼ੀ