ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਨਹੀਂ ਕੀਤਾ ਰਵੀਸ਼ ਕੁਮਾਰ ਨੇ ਇਹ ਟਵੀਟ, ਵਾਇਰਲ ਪੋਸਟ ਫਰਜ਼ੀ ਹੈ
Published : Feb 10, 2022, 9:05 pm IST
Updated : Feb 10, 2022, 9:05 pm IST
SHARE ARTICLE
Fact Check Fake tweet going viral in the name of Journalist Ravish Kumar
Fact Check Fake tweet going viral in the name of Journalist Ravish Kumar

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਪੱਤਰਕਾਰ ਰਵੀਸ਼ ਕੁਮਾਰ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।

RSFC (Team Mohali)- 10 ਫਰਵਰੀ 2022 ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਉਹ ਆਗਾਮੀ ਪੰਜਾਬ ਚੋਣਾਂ ਦੇ ਮਧਨਜ਼ਰ ਆਪਣੀ ਬੇਟੀ ਨਾਲ ਭਗਵੰਤ ਮਾਨ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਧੂਰੀ ਆ ਰਹੇ ਹਨ। ਧੂਰੀ ਸੀਟ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਭਗਵੰਤ ਮਾਨ ਨੂੰ ਯੁਵਾ ਆਗੂ ਦਲਵੀਰ ਗੋਲਡੀ ਵੱਲੋਂ ਕੜੀ ਟੱਕਰ ਮਿਲੇਗੀ। ਧੂਰੀ ਸੀਟ ਨੂੰ ਲੈ ਕੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਚਲ ਰਿਹਾ ਹੈ।

ਹੁਣ ਸੁਨੀਤਾ ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ NDTV ਦੇ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂਅ ਤੋਂ ਇੱਕ ਟਵੀਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਰਵੀਸ਼ ਕੁਮਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਟਵੀਟ ਨੂੰ ਕੋਟ ਕਰਦਿਆਂ ਉਨ੍ਹਾਂ ਦੀ ਪੰਜਾਬ ਫੇਰੀ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਵੀਸ਼ ਕੁਮਾਰ ਨੇ ਸੁਨੀਤਾ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ "ਜੇ ਉਹ ਦਿੱਲੀ ਵਿਚ ਜਬਰ ਜਨਾਹ ਦੀ ਸ਼ਿਕਾਰ ਬਣੀ ਕੁੜੀ ਦੇ ਘਰ ਹੋ ਆਉਂਦੀ ਤਾਂ ਵੋਟਾਂ ਲਈ ਪੰਜਾਬ ਨਾ ਜਾਣਾ ਪੈਂਦਾ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਪੱਤਰਕਾਰ ਰਵੀਸ਼ ਕੁਮਾਰ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ Fans Of Charanjit Channi ਨੇ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਸੀਨਿਅਰ ਪੱਤਰਕਾਰ ਰਵੀਸ਼ ਕੁਮਾਰ ਨੇ ਕੇਜਰੀਵਾਲ ਦੀ ਪੰਜਾਬ ਆ ਰਹੀ ਪਤਨੀ 'ਤੇ ਕੀਤਾ ਟਵੀਟ"

ਇਸੇ ਤਰ੍ਹਾਂ ਇਸ ਦਾਅਵੇ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰ ਵਾਇਰਲ ਕਰ ਰਹੇ ਹਨ।

vr

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਪੱਤਰਕਾਰ ਰਵੀਸ਼ ਕੁਮਾਰ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦਾ ਰੁੱਖ ਕੀਤਾ। 

Ravish Kumar AccountRavish Kumar Twitter Account

ਦੱਸ ਦਈਏ ਸਾਨੂੰ ਉਨ੍ਹਾਂ ਦੇ ਅਕਾਊਂਟ 'ਤੇ ਅਜਿਹਾ ਕੋਈ ਵੀ ਟਵੀਟ ਨਹੀਂ ਮਿਲਿਆ।

ਅੱਗੇ ਵਧਦੇ ਹੋਏ ਅਸੀਂ ਇਸ ਦਾਅਵੇ ਨੂੰ ਲੈ ਕੇ ਪੱਤਰਕਾਰ ਰਵੀਸ਼ ਕੁਮਾਰ ਨਾਲ ਗੱਲਬਾਤ ਕੀਤੀ। ਸਾਡੇ ਨਾਲ ਗੱਲਬਾਤ ਕਰਦਿਆਂ ਰਵੀਸ਼ ਕੁਮਾਰ ਨੇ ਕਿਹਾ, "ਮੈਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ। ਇਹ ਫਰਜ਼ੀ ਹੈ। ਮੈਂ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਫਾਲੋ ਨਹੀਂ ਕਰਦਾ ਹਾਂ ਅਤੇ ਨਾ ਹੀ ਮੈਂ ਉਨ੍ਹਾਂ ਦੇ ਕਿਸੇ ਟਵੀਟ 'ਤੇ ਇਹ ਟਵੀਟ ਕੀਤਾ ਹੈ।"

ਮਾਮਲੇ ਨੂੰ ਲੈ ਕੇ ਗੱਲ ਕਰਦਿਆਂ ਅੱਗੇ ਰਵੀਸ਼ ਕੁਮਾਰ ਨੇ ਕਿਹਾ, "ਮੈਂ ਕਿਸੇ ਦਾ ਵੀ ਸਮਰਥਨ ਨਹੀਂ ਕਰਦਾ ਹਾਂ ਅਤੇ ਜਿਹੜੀ ਗੱਲ ਗਲਤ ਹੁੰਦੀ ਹੈ ਉਸਦਾ ਮੈਂ ਵਿਰੋਧ ਕਰਦਾ ਹਾਂ। ਮੇਰੇ ਨਾਂਅ ਤੋਂ ਗਲਤ ਚੀਜ਼ ਫੈਲਾਈ ਜਾ ਰਹੀ ਹੈ। ਕਿਰਪਾ ਕਰਕੇ ਮੇਰੇ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਜਾਵੇ। ਮੇਰੇ ਨਾਂਅ ਤੋਂ ਇਹ ਸ਼ਰਾਰਤ ਚੰਗੀ ਗੱਲ ਨਹੀਂ। ਜੋ ਲੋਕ ਮੇਰੇ ਨਾਂਅ ਤੋਂ ਇਹ ਗਲਤ ਗੱਲ ਫੈਲਾ ਰਹੇ ਹਨ ਉਨ੍ਹਾਂ ਤੋਂ ਮੇਰੀ ਅਪੀਲ ਹੈ ਕਿ ਕੋਈ ਚੰਗਾ ਕੰਮ ਕਰਨ।"

ਫਰਜ਼ੀ ਦਾਅਵੇ ਨੂੰ ਵਾਇਰਲ ਕਰਨ ਵਾਲੇ ਲੋਕਾਂ 'ਤੇ ਤੰਜ ਕਸਦਿਆਂ ਰਵੀਸ਼ ਨੇ ਕਿਹਾ, "ਫਰਜ਼ੀ ਫੈਲਾਉਣ ਵਾਲੇ ਲੋਕ ਕਿਰਪਾ ਕਰਕੇ ਵਧੀਆ ਕੰਮ ਕਰਨ ਜਿਵੇਂ ਮੇਰੇ ਲਈ ਪਰਾਂਠੇ ਤੇ ਲੱਸੀ ਬਣਾਉਣੀ। ਅਸੀਂ ਕੱਠੇ ਇਨ੍ਹਾਂ ਚੀਜ਼ਾਂ ਨੂੰ ਖਾਵਾਂਗੇ"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਪੱਤਰਕਾਰ ਰਵੀਸ਼ ਕੁਮਾਰ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।

Claim- Ravish Kumar targetted Arvind Kejriwal's wife for coming to Punjab ahead Punjab Elections 2022
Claimed By- SM User
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement