
ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਤੁਰਕੀ-ਸੀਰੀਆ 'ਚ ਆਏ ਭੁਚਾਲ ਕਾਰਣ ਹੁਣ ਤੱਕ 21,000 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋਏ ਅਤੇ ਕਈ ਪੁਰਾਣੇ ਵੀਡੀਓਜ਼ ਭੁਚਾਲ ਦੇ ਹਾਲੀਆ ਦਾਅਵੇ ਨਾਲ ਵਾਇਰਲ ਹੋਏ। ਹੁਣ ਇਸੇ ਲੜੀ 'ਚ 2 ਵੀਡੀਓਜ਼ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਤੁਰਕੀ 'ਚ ਆਏ ਭੁਚਾਲ ਦੀਆਂ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Bʌɗŋʌɱ Jʌʌŋɩ" ਨੇ 6 ਫਰਵਰੀ 2023 ਨੂੰ ਵਾਇਰਲ ਵੀਡੀਓਜ਼ ਸ਼ੇਅਰ ਕਰਦਿਆਂ ਲਿਖਿਆ, "⭕ ਤੁਰਕੀ ਸੀਰੀਆ ਲੇਬਨਾਨ ਚ ਭੂਚਾਲ ਨਾਲ 1300 ਤੋ ਵੱਧ ਲੋਕ ਮਾਰੇ ਗਏ ਵਾਹਿਗੁਰੂ ਮੇਹਰ ਕਰੇ ????"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਦੋਵੇਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ।
"ਪਹਿਲਾ ਵੀਡੀਓ"
ਸਾਨੂੰ ਪਹਿਲਾ ਵੀਡੀਓ The Tribune India ਦੀ 31 ਅਕਤੂਬਰ 2020 ਦੀ ਖਬਰ 'ਚ ਅਪਲੋਡ ਮਿਲਿਆ। ਇਸ ਖਬਰ ਦਾ ਸਿਰਲੇਖ ਸੀ, "Turkey earthquake footage captures horrific moments as building collapses in Izmir; watch videos"
ਇਸ ਖਬਰ ਅਨੁਸਾਰ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੈ ਜਦੋਂ 2020 'ਚ ਆਏ ਭੁਚਾਲ ਦੌਰਾਨ ਇੱਕ ਇਮਾਰਤ ਢਹਿ ਗਈ ਸੀ। ਇਸ ਖਬਰ ਵਿਚ ਇਸਤੇਮਾਲ ਕੀਤੇ ਇੱਕ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
A strong and shallow Magnitude 7.0 #Earthquake has hit near the border of #Greece and #Turkey
— Michele Conenna (@mikyspeaker) October 30, 2020
#earthquake pic.twitter.com/X1FqHlQ3vS
ਇਸੇ ਤਰ੍ਹਾਂ ਇਸ ਵੀਡੀਓ ਦਾ ਇਸਤੇਮਾਲ Express.uk ਨੇ ਵੀ ਆਪਣੀ ਖਬਰ ਵਿਚ ਕੀਤਾ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
"ਦੂਜਾ ਵੀਡੀਓ"
ਇਸੇ ਤਰ੍ਹਾਂ ਰਿਵਰਸ ਇਮੇਜ ਸਰਚ ਜਰੀਏ ਸਾਨੂੰ ਦੂਜਾ ਵੀਡੀਓ 30 ਅਕਤੂਬਰ 2020 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਇਹ ਟਵੀਟ ਮੀਡੀਆ ਅਦਾਰੇ Daily Sabah ਦੁਆਰਾ ਕੀਤਾ ਗਿਆ ਸੀ ਅਤੇ ਕੈਪਸ਼ਨ ਲਿਖਿਆ ਗਿਆ ਸੀ, "VIDEO — Widespread panic seen around building destroyed by earthquake in Bornova district of Turkey’s Izmir province"
VIDEO — Widespread panic seen around building destroyed by earthquake in Bornova district of Turkey’s Izmir provincehttps://t.co/ZQDw7t0GU3 pic.twitter.com/06emdTXVjG
— DAILY SABAH (@DailySabah) October 30, 2020
ਇਸ ਟਵੀਟ ਅਨੁਸਾਰ ਇਹ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੀ ਹੈ।
ਇਸ ਵੀਡੀਓ ਨੰ ਕੁਝ ਹੋਰ ਯੂਜ਼ਰਸ ਨੇ ਵੀ ਆਪਣੇ ਅਕਾਊਂਟਸ ਤੋਂ ਸਾਂਝਾ ਕੀਤਾ ਸੀ ਜਿਸਦੇ ਵੱਜੋਂ ਇੱਕ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
This is Heartbreaking Moments, Prayers for Turkish people.????????#TurkeyEarthquake pic.twitter.com/NR3oKGboa5
— Erum Jaffri (@ErumJavaid) October 30, 2020
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।