ਤੱਥ ਜਾਂਚ: AIUDF ਮੁਖੀ ਨੇ ਨਹੀਂ ਕਿਹਾ ਇਸਲਾਮਿਕ ਰਾਸ਼ਟਰ ਬਣੇਗਾ ਭਾਰਤ, ਵਾਇਰਲ ਦਾਅਵਾ ਫਰਜ਼ੀ ਹੈ
Published : Mar 10, 2021, 7:16 pm IST
Updated : Mar 10, 2021, 8:06 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਬਦਰੁੱਦੀਨ ਅਜਮਲ ਦੀ ਸਪੀਚ ਦੇ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ All India United Democratic Front (AIUDF) ਦੇ ਫਾਊਂਡਰ ਬਦਰੁੱਦੀਨ ਅਜਮਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹਨਾਂ ਨੂੰ ਭਾਰਤ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਦਰੁੱਦੀਨ ਅਜਮਲ ਨੇ ਆਪਣੀ ਇੱਕ ਸਪੀਚ ਦੌਰਾਨ ਕਿਹਾ ਹੈ ਕਿ ਜਿਵੇਂ ਮੁਗ਼ਲ ਰਾਜ ਭਾਰਤ ਵਿਚ 800 ਸਾਲ ਰਿਹਾ, ਇਸੇ ਤਰ੍ਹਾਂ ਇਕ ਦਿਨ ਭਾਰਤ ਇਸਲਾਮਿਕ ਰਾਸ਼ਟਰ ਬਣੇਗਾ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਬਦਰੁੱਦੀਨ ਅਜਮਲ ਦੀ ਸਪੀਚ ਦੇ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।  

ਵਾਇਰਲ ਪੋਸਟ 

ਫੇਸਬੁੱਕ ਪੇਜ "I Support Yogi" ਨੇ ਇਹ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ, "भारत पर बरसों मुगलों ने शासन किया, और भविष्य में भी भारत इस्लामिक राष्ट्र बनेगा" मिलिये "सेकुलर" कांग्रेस के नए सहयोगी बदरुद्दीन अजमल से।"

ਆਰਕਾਇਵਡ ਲਿੰਕ

ਇਸੇ ਤਰ੍ਹਾਂ ਨਾਮੀ ਪੱਤਰਕਾਰ ਦੀਪਕ ਚੁਰੱਸੀਆ ਨੇ ਟਵੀਟ ਕਰਦੇ ਹੋਏ ਲਿਖਿਆ, "भारत पर बरसों मुगलों ने शासन किया, और भविष्य में भी भारत इस्लामिक राष्ट्र बनेगा" :- बदरुद्दीन अजमल"

ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦੇ ਜ਼ਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ AIUDF ਦੇ ਜਨਰਲ ਸਕੱਤਰ Dr Hafiz Rafiqul Islam ਦੇ ਟਵਿੱਟਰ ਹੈਂਡਲ 'ਤੇ ਮਾਮਲੇ ਨੂੰ ਲੈ ਕੇ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੋਇਆ ਸੀ। ਇਸ ਟਵੀਟ ਵਿਚ ਉਨ੍ਹਾਂ ਨੇ ਮਾਮਲੇ ਦਾ ਅਸਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "Several media outlets including @NewsLiveGhy, @DY365 along with right wing groups have been sharing a doctored video of Honourable @BadruddinAjmal Sahab, clearly with a vested agenda. Here’s the original video from where parts are clipped to make the doctored one"

ਪੰਜਾਬੀ ਅਨੁਵਾਦ - ''ਕਈ ਮੀਡੀਆ ਏਜੰਸੀਆਂ @NewsLiveGhy, @DY365 ਅਤੇ ਸੱਜੇ ਪੱਖ ਦੇ ਸਮੂਹਾਂ ਵੱਲੋਂ ਸਤਿਕਾਰਯੋਗ ਬਦਰੂਦੀਨ ਅਜਮਲ ਸਹਿਬ ਦਾ ਇੱਕ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ, ਜੋ ਸਪੱਸ਼ਟ ਤੌਰ ਤੇ ਇਕ ਨਿਜੀ ਏਜੰਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਸਲ ਵੀਡੀਓ ਇਹ ਹੈ ਜਿਸ ਵਿਚ ਕੁੱਝ ਹਿੱਸਿਆ ਨੂੰ ਐਡਿਟ ਕੀਤਾ ਗਿਆ ਹੈ।''

Photo

ਟਵੀਟ ਵਿਚ ਇਸਤੇਮਾਲ ਕੀਤੇ ਵੀਡੀਓ ਵਿਚ ਬਦਰੁੱਦੀਨ ਅਜਮਲ ਨੇ ਕਿਹਾ ਸੀ ਕਿ ਭਾਰਤ ਵਿਚ ਮੁਗ਼ਲਾਂ ਨੇ 800 ਸਾਲ ਰਾਜ ਕੀਤਾ ਪਰ ਉਨ੍ਹਾਂ ਅੰਦਰ ਹਿੰਮਤ ਨਹੀਂ ਸੀ ਕਿ ਭਾਰਤ ਨੂੰ ਇਸਲਾਮਿਕ ਰਾਸ਼ਟਰ ਬਣਾਇਆ ਜਾਵੇ ਇਸੇ ਤਰ੍ਹਾਂ ਭਾਰਤ ਵਿਚ ਅੰਗਰੇਜਾਂ ਨੇ ਵੀ ਰਾਜ ਕੀਤਾ ਪਰ ਉਨ੍ਹਾਂ ਅੰਦਰ ਵੀ ਹਿੰਮਤ ਨਹੀਂ ਸੀ ਭਾਰਤ ਨੂੰ ਈਸਾਈ ਰਾਸ਼ਟਰ ਬਣਾਇਆ ਜਾਏ। ਵੀਡੀਓ ਨੂੰ 2019 ਵਿਚ ਅਪਲੋਡ ਕੀਤਾ ਗਿਆ ਸੀ। ਅਸਲ ਵੀਡੀਓ ਨੂੰ ਸੁਣਕੇ ਸਾਫ਼ ਪਤਾ ਚਲਦਾ ਹੈ ਕਿ ਵਾਇਰਲ ਵੀਡੀਓ ਐਡੀਟੇਡ ਹੈ ਅਤੇ ਪੁਰਾਣਾ ਹੈ। 

Photo

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ANI ਦਾ ਟਵੀਟ ਵੀ ਮਿਲਿਆ। ਇਸ ਟਵੀਟ ਵਿਚ ਬਦਰੁੱਦੀਨ ਅਜਮਲ ਨੇ ਆਪ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਇਸ ਨੂੰ ਇੱਕ ਸਾਜਿਸ਼ ਦਾ ਹਿੱਸਾ ਦੱਸਿਆ। ANI ਨੇ 10 ਮਾਰਚ ਨੂੰ ਟਵੀਟ ਅਪਲੋਡ ਕਰਦਿਆਂ ਲਿਖਿਆ, "This is 100% fake. Parts from different speeches have been merged to make this and project that if Congress-AIUDF alliance comes to power, it will make Assam an Islamic state: AIUDF chief Badruddin Ajmal on a viral video of his speech"

Photo

ਪੰਜਾਬੀ ਅਨੁਵਾਦ - ਇਹ 100% ਫਰਜ਼ੀ ਹੈ। ਇਸ ਨੂੰ ਬਣਾਉਣ ਲਈ ਵੱਖ-ਵੱਖ ਭਾਸ਼ਣਾਂ ਦੇ ਹਿੱਸੇ ਮਿਲਾਏ ਗਏ ਹਨ।  ਕਿ ਜੇ ਕਾਂਗਰਸ-ਏਆਈਯੂਡੀਐਫ ਗੱਠਜੋੜ ਸੱਤਾ ਵਿੱਚ ਆਉਂਦੀ ਹੈ ਤਾਂ ਅਸਾਮ ਨੂੰ ਇੱਕ ਇਸਲਾਮਿਕ ਰਾਜ ਬਣਾ ਦੇਵੇਗੀ। 

ਹੇਠਾਂ ਟਵੀਟ ਦੇ ਰਿਪਲਾਈ ਵਿਚ ਉਨ੍ਹਾਂ ਨੇ ਲਿਖਿਆ, "If you see the actual video you'll find that I was asking people that when Himanta Biswa Sarma called me Mughal, I had said that Mughals ruled India for 800 years but did they even think of making India an Islamic state? People said 'No': AIUDF chief Badruddin Ajmal"

Photo

ਪੰਜਾਬੀ ਅਨੁਵਾਦ - ਏਆਈਯੂਡੀਐਫ ਦੇ ਮੁਖੀ ਬਦਰੂਦੀਨ ਅਜਮਲ ਨੇ ਕਿਹਾ ਕਿ ਜੇ ਤੁਸੀਂ ਅਸਲ ਵੀਡੀਓ ਵੇਖੋਗੇ ਤਾਂ ਤੁਸੀਂ ਤੁਹਾਨੂੰ ਸਾਫ਼ ਹੋਵੇਗਾ ਕਿ ਮੈਂ ਲੋਕਾਂ ਨੂੰ ਪੁੱਛ ਰਿਹਾ ਸੀ ਕਿ ਜਦੋਂ ਹਿਮਾਂਤਾ ਬਿਸਵਾ ਸਰਮਾ ਨੇ ਮੈਨੂੰ ਮੁਗਲ ਕਿਹਾ, ਤਾਂ ਮੈਂ ਕਿਹਾ ਸੀ ਕਿ ਮੁਗਲਾਂ ਨੇ 800 ਸਾਲ ਭਾਰਤ 'ਤੇ ਰਾਜ ਕੀਤਾ ਪਰ ਕੀ ਉਨ੍ਹਾਂ ਨੇ ਭਾਰਤ ਨੂੰ ਇਸਲਾਮਿਕ ਰਾਜ ਬਣਾਉਣ ਬਾਰੇ ਸੋਚਿਆ ਵੀ ਸੀ? ਲੋਕਾਂ ਨੇ ਕਿਹਾ 'ਨਹੀਂ'। 

ਵਾਇਰਲ ਦਾਅਵੇ ਨੂੰ ਲੈ ਕੇ ਅਸੀਂ All India United Democratic Front (AIUDF) ਦੇ ਫਾਊਂਡਰ ਬਦਰੁੱਦੀਨ ਅਜਮਲ ​ਨਾਲ ਵਟਸਐਪ ਜ਼ਰੀਏ ਸੰਪਰਕ ਕੀਤਾ। ਜਵਾਬ ਵਿਚ ਉਹਨਾਂ ਨੇ ਸਾਡੇ ਨਾਲ ਨਿਊਜ਼ ਏਜੰਸੀ ਏਐੱਨਆਈ ਦਾ ਟਵੀਟ ਅਤੇ ਅਸਲ ਵੀਡੀਓ ਸ਼ੇਅਰ ਕਰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ। 

ਮਤਲਬ ਸਾਫ਼ ਸੀ ਕਿ ਵਾਇਰਲ ਵੀਡੀਓ ਐਡੀਟੇਡ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਐਡੀਟਡ ਪਾਇਆ ਹੈ। ਬਦਰੁੱਦੀਨ ਅਜਮਲ ਦੀ ਸਪੀਚ ਦੇ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਬਦਰੁੱਦੀਨ ਅਜਮਲ ਨੇ ਵਾਇਰਲ ਦਾਅਵੇ ਨੂੰ ਆਪ ਖਾਰਿਜ ਕੀਤਾ ਹੈ।

Claim: ਬਦਰੁੱਦੀਨ ਅਜਮਲ ਨੇ ਆਪਣੀ ਇੱਕ ਸਪੀਚ ਦੌਰਾਨ ਕਿਹਾ ਹੈ ਕਿ ਜਿਵੇਂ ਮੁਗ਼ਲ ਰਾਜ ਭਾਰਤ ਵਿਚ 800 ਸਾਲ ਰਿਹਾ, ਇਸੇ ਤਰ੍ਹਾਂ ਇਕ ਦਿਨ ਭਾਰਤ ਇਸਲਾਮਿਕ ਰਾਸ਼ਟਰ ਬਣੇਗਾ।
Claimed By: ਪੱਤਰਕਾਰ ਦੀਪਕ ਚੁਰੱਸੀਆ
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement