ਤੱਥ ਜਾਂਚ: TMC ਦੇ ਰਾਜ ਤੋਂ ਡਰ ਘਰ ਛੱਡ ਅਸਮ ਜਾ ਰਹੇ ਹਨ ਹਿੰਦੂ ਪਰਿਵਾਰ? ਨਹੀਂ, ਪੋਸਟ ਗੁੰਮਰਾਹਕੁੰਨ
Published : May 10, 2021, 7:02 pm IST
Updated : May 10, 2021, 7:02 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਪਿਛਲੇ ਸਾਲ ਦੀ ਹੈ ਅਤੇ ਇਸਦਾ ਹਾਲੀਆ ਬੰਗਾਲ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਮੈਨ (ਮੋਹਾਲੀ ਟੀਮ) - ਹਾਲੀਆ ਬੰਗਾਲ ਚੋਣਾਂ ਵਿਚ TMC ਨੇ ਜਿੱਤ ਦਰਜ ਕਰ ਆਪਣਾ ਰਾਜ ਤੀਜੀ ਵਾਰ ਲਗਾਤਾਰ ਕਾਇਮ ਰੱਖਿਆ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੰਗਾਲ ਵਿਚ ਕਈ ਥਾਵਾਂ 'ਤੇ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ। ਹੁਣ ਇਸੇ ਹਿੰਸਾ ਨਾਲ ਜੋੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਕਈ ਲੋਕਾਂ ਨੂੰ ਰਾਹ ਵਿਚ ਘਰ ਦਾ ਸਮਾਨ ਚੁੱਕ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਾਲ ਹਿੰਸਾ ਤੋਂ ਡਰ ਓਥੇ ਰਹਿਣ ਵਾਲੇ ਹਿੰਦੂ ਪਰਿਵਾਰ ਬੰਗਾਲ ਛੱਡ ਅਸਮ ਜਾ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਪਿਛਲੇ ਸਾਲ ਦੀ ਹੈ ਅਤੇ ਇਸ ਦਾ ਹਾਲੀਆ ਬੰਗਾਲ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "जिनको जानकारी नहीं है बंगाल की ग्राउंड रिपोर्ट बता देता हूं। वहां से हिंदुओं ने आसाम के लिए पलायन शुरु कर दिया है कश्मीर देखने का मौका नहीं मिला, बंगाल देख लो!????????"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਪਿਛਲੇ ਸਾਲ ਮਈ 2020 ਦੇ ਅਪਲੋਡ ਇੱਕ ਆਰਟੀਕਲ ਵਿਚ ਮਿਲੀ। downtoearth.org.in ਨੇ 21 ਮਈ 2020 ਨੂੰ ਵਾਇਰਲ ਤਸਵੀਰ ਪ੍ਰਕਾਸ਼ਿਤ ਕਰਦਿਆਂ ਖਬਰ ਸਿਰਲੇਖ ਲਿਖਿਆ, "95% migrants want to return home despite uncertainty: Survey"

Photo
 

ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ, "Migrants trudging on a flyover in Delhi during lockdown. Photo: Vikas Choudhary / CSE"

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ, "ਲਾਕਡਾਊਨ ਦੌਰਾਨ ਦਿੱਲੀ ਦੇ ਇੱਕ ਪੁਲ ਉੱਤੋਂ ਜਾ ਰਹੇ ਮਜਦੂਰ।"

ਖ਼ਬਰ ਤੋਂ ਸਾਫ਼ ਹੋਇਆ ਕਿ ਤਸਵੀਰ ਪੁਰਾਣੀ ਹੈ ਅਤੇ ਬੰਗਾਲ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।

ਹੁਣ ਅਸੀਂ ਅੱਗੇ ਵੱਧਦੇ ਹੋਏ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਬੰਗਾਲ ਤੋਂ ਹਿੰਦੂ ਪਰਿਵਾਰ ਅਸਮ ਗਏ ਹਨ। ਸਾਨੂੰ ਹਾਲ ਹੀ ਵਿਚ ਅਸਮ ਦੇ ਮੁੱਖ ਮੰਤਰੀ ਬਣੇ Himanta Biswa Sarma ਦਾ ਇੱਕ ਟਵੀਟ ਮਿਲਿਆ ਜਿਸ ਦੇ ਵਿਚ ਅਜਿਹੀ ਜਾਣਕਾਰੀ ਵੇਖਣ ਨੂੰ ਮਿਲੀ। 4 ਮਈ 2021 ਨੂੰ ਟਵੀਟ ਕਰਦਿਆਂ ਲਿਖਿਆ ਗਿਆ, "In a sad development 300-400 @BJP4Bengal karyakartas and family members have crossed over to Dhubri in Assam after confronted with brazen persecution & violence. We’re giving shelter & food. @MamataOfficial Didi must stop this ugly dance of demonocracy! Bengal deserves better."

ਟਵੀਟ ਅਨੁਸਾਰ, ਬੰਗਾਲ ਵਿਚ ਹੋ ਰਹੀ ਹਿੰਸਾ ਕਰਕੇ 300-400 ਭਾਜਪਾ ਵਰਕਰ ਅਤੇ ਉਨ੍ਹਾਂ ਦੇ ਪਰਿਵਾਰ ਅਸਮ ਨੂੰ ਆਏ ਹਨ। ਇਹ ਟਵੀਟ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਤਸਵੀਰ ਪਿਛਲੇ ਸਾਲ ਦੀ ਹੈ ਅਤੇ ਇਸ ਦਾ ਹਾਲੀਆ ਬੰਗਾਲ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।

Claim: ਬੰਗਾਲ ਹਿੰਸਾ ਤੋਂ ਡਰ ਓਥੇ ਰਹਿਣ ਵਾਲੇ ਹਿੰਦੂ ਪਰਿਵਾਰ ਬੰਗਾਲ ਛੱਡ ਅਸਮ ਜਾ ਰਹੇ ਹਨ।
Claimed By: ਫੇਸਬੁੱਕ ਯੂਜ਼ਰ
Fact Check:  ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement