ਤੱਥ ਜਾਂਚ: ਦਿਲੀਪ ਕੁਮਾਰ ਨੇ ਨਹੀਂ ਦਿੱਤੀ ਵਕਫ ਬੋਰਡ ਨੂੰ ਜਾਇਦਾਦ, ਹਿੰਦੂ ਸੈਨਾ ਪੇਜ ਨੇ ਫੈਲਾਇਆ ਝੂਠ
Published : Jul 10, 2021, 6:58 pm IST
Updated : Jul 10, 2021, 7:03 pm IST
SHARE ARTICLE
Fact Check: No, Dilip Kumar did not donated his wealth of 98 crore to waqf board
Fact Check: No, Dilip Kumar did not donated his wealth of 98 crore to waqf board

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਲੀਪ ਕੁਮਾਰ ਨੇ ਆਪਣੀ ਜਾਇਦਾਦ ਵਕਫ ਬੋਰਡ ਨੂੰ ਦਾਨ ਨਹੀਂ ਕੀਤੀ ਹੈ।

RSFC (Team Mohali)- 7 ਜੁਲਾਈ 2021 ਨੂੰ ਦੇਸ਼ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਸਦੀਵੀਂ ਵਿਛੋੜਾ ਦੇ ਚਲੇ ਗਏ ਸਨ। ਲੋਕਾਂ ਨੇ ਉਨ੍ਹਾਂ ਦੀਆਂ ਯਾਦਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸੇ ਵਿਚਕਾਰ ਕਈ ਪੋਸਟ ਅਜਿਹੇ ਵੀ ਵਾਇਰਲ ਹੋਏ ਜਿਨ੍ਹਾਂ ਨੇ ਦਿਲੀਪ ਕੁਮਾਰ ਦੇ ਖਿਲਾਫ ਬੋਲ ਲਿਖੇ। ਹੁਣ ਅਜਿਹਾ ਹੀ ਇੱਕ ਪੋਸਟ ਹਿੰਦੂ ਸੈਨਾ ਨੇ ਵੀ ਫੈਲਾਇਆ। ਹਿੰਦੂ ਸੈਨਾ ਦੇ ਅਧਿਕਾਰਿਕ ਫੇਸਬੁੱਕ ਪੇਜ ਨੇ 9 ਜੁਲਾਈ ਨੂੰ ਇੱਕ ਪੋਸਟ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਮਰਦੇ ਹੋਏ ਦਿਲੀਪ ਕੁਮਾਰ ਨੇ ਆਪਣੀ ਜਾਇਦਾਤ ਵਕਫ ਬੋਰਡ ਨੂੰ ਦਾਨ ਕਰ ਗਏ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਲੀਪ ਕੁਮਾਰ ਨੇ ਆਪਣੀ ਜਾਇਦਾਤ ਵਕਫ ਬੋਰਡ ਨੂੰ ਦਾਨ ਨਹੀਂ ਕੀਤੀ ਹੈ। ਦਿਲੀਪ ਕੁਮਾਰ ਦੇ ਖਾਸ ਮਿੱਤਰ ਅਤੇ ਬੁਲਾਰੇ ਰਹੇ ਫੈਜ਼ਲ ਫਰੂਖੀ ਨੇ ਇਸ ਦਾਅਵੇ ਫਰਜੀ ਦੱਸਿਆ ਹੈ।

ਫੇਸਬੁੱਕ ਪੇਜ Hindu Sena ਸਣੇ ਕਈ ਸਾਰੇ ਯੂਜ਼ਰਾਂ ਨੇ ਫੈਲਾਇਆ ਝੂਠ

ਪੇਜ ਨੇ 9 ਜੁਲਾਈ ਨੂੰ ਫੇਸਬੁੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, " जितने नेता यूसुफ खान (दिलीप कुमार) के लिए आंसू बहाए थे, उनसे एक सवाल..यूसुफ खान उर्फ दिलीप कुमार मरते मरते अपनी 98 करोड़ की संपत्ति वक़्फ़ बोर्ड को दान कर गए। PM आपदा कोष को, PM Cares, CM आपदा कोष को, या फिर Covid Vaccination के लिए कभी कुछ दान किया हो, ऐसी कभी कोई खबर है?? अगर नही तो इनको तिरंगे में क्यों लपेटा? और इसकी मौत पर घड़ियाली आंसू क्यों??"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ। ਗੌਰਤਲਬ ਹੈ ਕਿ ਜੇਕਰ ਅਜੇਹੀ ਕੋਈ ਗੱਲ ਵਾਪਰੀ ਹੁੰਦੀ ਤਾਂ ਉਸਨੇ ਸੁਰਖੀ ਜ਼ਰੂਰ ਬਣਨਾ ਸੀ ਅਤੇ ਮੈਨ ਸਟ੍ਰੀਮ ਮੀਡੀਆ ਨੇ ਜ਼ਰੂਰ ਖਬਰਾਂ ਕਰਨੀਆਂ ਸਨ, ਪਰ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ।

ਅੱਗੇ ਵਧਦੇ ਹੋਏ ਅਸੀਂ ਦਿਲੀਪ ਕੁਮਾਰ ਦੇ ਕਰੀਬੀ ਰਹੇ ਉਨ੍ਹਾਂ ਦੇ ਬੁਲਾਰੇ ਫੈਜ਼ਲ ਫਰੂਖੀ ਨਾਲ ਵਾਇਰਲ ਦਾਅਵੇ ਨੂੰ ਲੈ ਕੇ ਸੰਪਰਕ ਕੀਤਾ। ਫੈਜ਼ਲ ਨੇ ਸਾਡੇ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਿਜ਼ ਕੀਤਾ ਅਤੇ ਇਸੇ ਦਾਅਵੇ ਨੂੰ ਲੈ ਕੇ SmHoaxSlayer ਦਾ Fact Check ਆਰਟੀਕਲ ਵੀ ਸ਼ੇਅਰ ਕੀਤਾ।

hmxhoax

ਮਤਲਬ ਸਾਫ ਸੀ ਕਿ ਦਿਲੀਪ ਕੁਮਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਝੂਠ ਫੈਲਾਇਆ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਲੀਪ ਕੁਮਾਰ ਨੇ ਆਪਣੀ ਜਾਇਦਾਦ ਵਕਫ ਬੋਰਡ ਨੂੰ ਦਾਨ ਨਹੀਂ ਕੀਤੀ ਹੈ। ਦਿਲੀਪ ਕੁਮਾਰ ਦੇ ਖਾਸ ਮਿੱਤਰ ਅਤੇ ਬੁਲਾਰੇ ਰਹੇ ਫੈਜ਼ਲ ਫਰੂਖੀ ਨੇ ਇਸ ਦਾਅਵੇ ਫਰਜੀ ਦੱਸਿਆ ਹੈ।

Claim- Dilip Kumar donated his property worth 98 crore to waqf board
Claimed By- FB Page Hindu Sena
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement