ਤੱਥ ਜਾਂਚ- ਵਾਇਰਲ ਵੀਡੀਓ ਵਾਲਾ ਨੌਜਵਾਨ ਹੈ ਸਾਬਕਾ ਫੌਜੀ, ਇਸਨੂੰ ਲੈ ਕੇ ਭਰਮਾਉਣ ਵਾਲੇ ਦਾਅਵੇ ਵਾਇਰਲ 
Published : Jan 11, 2021, 11:27 am IST
Updated : Jan 11, 2021, 12:14 pm IST
SHARE ARTICLE
Fact Check: Ex-Army man's video in support of farmers' protest shared with misleading claims
Fact Check: Ex-Army man's video in support of farmers' protest shared with misleading claims

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵਾ ਗੁੰਮਰਾਹਕਰਨ ਪਾਇਆ ਹੈ। ਇਹ ਸਿੱਖ ਨੌਜਵਾਨ ਇਕ ਫੌਜੀ ਹੈ ਅਤੇ ਇਸ ਨੇ 2002 ਤੋਂ ਲੈ ਕੇ 2018 ਤੱਕ ਫੌਜ ਵਿਚ ਨੌਕਰੀ ਕੀਤੀ ਹੈ।

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) -  ਸੋਸ਼ਲ ਮੀਡੀਆ 'ਤੇ ਇਕ ਸਿੱਖ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਖੁਦ ਨੂੰ ਫੌਜੀ ਦੱਸ ਰਿਹਾ ਹੈ। ਵੀਡੀਓ ਵਿਚ ਨੌਜਵਾਨ ਨੂੰ ਕਿਸਨਾਂ ਦੇ ਦਿੱਲੀ ਧਰਨੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਇਸ ਨੌਜਵਾਨ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਇਕ ਫੌਜੀ ਨਹੀਂ ਬਲਕਿ ਇਕ ਪੰਜਾਬੀ ਸਿੰਗਰ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵਾ ਗੁੰਮਰਾਹਕਰਨ ਪਾਇਆ ਹੈ। ਇਹ ਸਿੱਖ ਨੌਜਵਾਨ ਇਕ ਫੌਜੀ ਹੈ ਅਤੇ ਇਸ ਨੇ 2002 ਤੋਂ ਲੈ ਕੇ 2018 ਤੱਕ ਫੌਜ ਵਿਚ ਨੌਕਰੀ ਕੀਤੀ ਹੈ। ਉਹਨਾਂ ਨੇ ਆਪਣੀ ਇੱਛਾ ਨਾਲ ਹੀ ਸਮਾਂ ਰਹਿੰਦੇ ਰਿਟਾਇਰਮੈਂਟ ਲੈ ਲਈ ਸੀ। ਇਸ ਨੌਜਵਾਨ ਦਾ ਨਾਮ ਮਨਜਿੰਦਰ ਸਿੰਘ ਹੈ ਅਤੇ ਨੌਜਵਾਨ ਨੇ ਸ਼ੌਕ ਵਜੋਂ ਗੀਤ ਵੀ ਕੱਢੇ ਹਨ।     

ਵਾਇਰਲ ਪੋਸਟ 
ਫੇਸਬੁੱਕ ਪੇਜ਼ Haryana Ab Tak ਨੇ 4 ਜਨਵਰੀ ਨੂੰ ਇਸ ਵਾਇਰਲ ਵੀਡੀਓ ਨੂੰ ਆਪਣੇ ਪੇਜ਼ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ਵਿਚ ਲਿਖਿਆ, ''किसान आंदोलन- खुद को फ़ौजी बता सैनिकों को भड़काने वाला ये पंजाबी कलाकार निकला'' 

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਦੱਸ ਦਈਏ ਕਿ ਸਵਰਾ ਭਾਸਕਰ ਸਮੇਤ ਹੋਰ ਵੀ ਕਈ ਯੂਜ਼ਰਸ ਨੇ ਇਸ ਨੌਜਵਾਨ ਨੂੰ ਫੌਜੀ ਦੀ ਬਜਾਏ ਇਕ ਪੰਜਾਬੀ ਸਿੰਗਰ ਦੱਸਿਆ। 

 

 

ਸਪੋਕਸਮੈਨ ਦੀ ਪੜਤਾਲ
 ਸਭ ਤੋਂ ਪਹਿਲਾਂ ਅਸੀਂ ਗੂਗਲ 'ਤੇ ਇਸ ਨੌਜਵਾਨ ਬਾਰੇ ਸਰਚ ਕੀਤਾ ਤਾਂ ਸਾਨੂੰ ਸਵਰਾ ਭਾਸਕਰ ਵੱਲੋਂ ਜੋ ਵਾਇਰਲ ਵੀਡੀਓ ਸ਼ੇਅਰ ਕੀਤੀ ਹੋਈ ਸੀ ਉਸ ਦੇ ਜਵਾਬ ਵਿਚ Alt News ਦੇ ਫਾਊਂਡਰ ਮੈਂਬਰ Mohammed Zubair ਦਾ ਟਵੀਟ ਮਿਲਿਆ ਜਿਸ ਵਿਚ ਉਹਨਾਂ ਨੇ ਇਸ ਨੌਜਵਾਨ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਕਿ ਇਸ ਨੌਜਵਾਨ ਦਾ ਨਾਮ ਗੋਲਡੀ ਮਨੀਪੁਰੀਆ (ਮਨਜਿੰਦਰ ਸਿੰਘ) ਹੈ। ਨੌਜਵਾਨ ਨੇ 2002 ਤੋਂ ਲੈ ਕੇ 2018 ਤੱਕ 175 ਰੈਜੀਮੈਂਟ ਵਿਚ ਨੌਕਰੀ ਕੀਤੀ ਹੈ।

File Photo

ਗੂਗਲ 'ਤੇ ਕੁੱਝ ਕੀਵਰਡ ਸਰਚ ਕਰਨ 'ਤੇ ਸਾਨੂੰ tribuneindia.com ਦਾ ਇਕ ਲਿੰਕ ਮਿਲਿਆ ਜੋ ਕਿ 4 ਜਨਵਰੀ ਨੂੰ ਪਬਲਿਸ਼ ਕੀਤਾ ਗਿਆ ਸੀ। ਇਸ ਆਰਟੀਕਲ ਵਿਚ ਵੀ ਇਸ ਨੌਜਵਾਨ ਨੂੰ ਸਾਬਕਾ ਫੌਜੀ ਦੱਸਿਆ ਗਿਆ।

File Photo

ਇਸ ਤੋਂ ਬਾਅਦ ਹੋਰ ਸਰਚ ਕਰਨ 'ਤੇ ਸਾਨੂੰ ਗੋਲਡੀ ਮਨੀਪੁਰੀਆ ਨਾਮ ਦਾ ਫੇਸਬੁੱਕ ਅਕਾਊਂਟ ਵੀ ਮਿਲਿਆ। ਫੇਸਬੁੱਕ ਅਕਾਊਂਟ ਮੁਤਾਬਿਕ ਗੋਲਡੀ ਮਨੀਪੁਰੀਆ ਇਕ ਸਿੰਗਰ ਤੇ ਟਾਈਟਰ ਹੈ ਪਰ ਸਾਨੂੰ ਫੇਸਬੁੱਕ ਪੇਜ਼ 'ਤੇ ਇਸ ਨੌਜਵਾਨ ਦੀਆਂ ਫੌਜ ਦੀ ਵਰਦੀ ਵਿਚ ਵੀ ਕਈ ਤਸਵੀਰਾਂ ਮਿਲੀਆ।

File Photo

ਹੋਰ ਪੁਸ਼ਟੀ ਕਰਨ ਲਈ ਅਸੀਂ ਗੋਲਡੀ ਮਨੀਪੁਰੀਆ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨਾਮ ਮਨਜਿੰਦਰ ਸਿੰਘ ਹੈ, ਗੋਲਡੀ ਮਨੀਪੁਰੀਆ ਉਹਨਾਂ ਦਾ ਨਿੱਕ ਨੇਮ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ 2002 ਤੋਂ ਲੈ ਕੇ 2018 ਤੱਕ ਫੌਜ ਵਿਚ ਨੌਕਰੀ ਕੀਤੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਛਾ ਨਾਲ ਸਮਾਂ ਰਹਿੰਦੇ ਹੀ ਰਿਟਾਇਰਮੈਂਟ ਲੈ ਲਈ ਸੀ। ਉਹਨਾਂ ਦੱਸਿਆ ਕਿ ਉਹਨਾਂ ਨੇ 175 ਰੈਜੀਮੈਂਟ ਵਿਚ ਨੌਕਰੀ ਕੀਤੀ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਫੌਜ ਵਿਚੋਂ ਛੁੱਟੀ ਮਿਲਦੀ ਸੀ ਤਾਂ ਉਹਨਾਂ ਨੇ ਸ਼ੌਕ ਵਜੋਂ ਕੁੱਝ ਗੀਤ ਵੀ ਲਿਖੇ ਅਤੇ ਗਾਏ ਹਨ। ਮਨਜਿੰਦਰ ਸਿੰਘ ਨੇ ਸਪੋਕਸਮੈਨ ਨੂੰ ਆਪਣਾ ਆਰਮੀ ਦਾ ਕੰਟੀਨ ਕਾਰਡ ਵੀ ਸ਼ੇਅਰ ਕੀਤਾ ਹੈ। 

File Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕਰਨ ਪਾਇਆ ਹੈ। ਇਸ ਸਿੱਖ ਨੌਜਵਾਨ ਦਾ ਨਾਮ ਮਨਜਿੰਦਰ ਸਿੰਘ (ਗੋਲਡੀ ਮਨੀਪੁਰੀਆ) ਹੈ। ਇਸ ਨੌਜਵਾਨ ਨੇ 16 ਸਾਲ ਫੌਜ ਵਿਚ ਨੌਕਰੀ ਕੀਤੀ ਹੈ ਅਤੇ ਨਾਲ ਹੀ ਇਸ ਨੌਜਵਾਨ ਨੇ ਸ਼ੌਕ ਵਜੋਂ ਕਈ ਗੀਤ ਵੀ ਗਾਏ ਹਨ।
Claim - ਨੌਜਵਾਨ ਇਕ ਫੌਜੀ ਨਹੀਂ ਬਲਕਿ ਇਕ ਪੰਜਾਬੀ ਸਿੰਗਰ ਹੈ। 
Claimed By -  ਫੇਸਬੁੱਕ ਪੇਜ਼ Haryana Ab Tak
fact Check - Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement