ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤੁਰਕੀ 'ਚ ਆਏ ਭੁਚਾਲ ਦਾ ਨਹੀਂ ਹੈ। ਇਹ ਵੀਡੀਓ 2021 ਦਾ ਅਮਰੀਕਾ ਦੇ ਫਲੋਰੀਡਾ ਦਾ ਹੈ।
RSFC (Team Mohali)- "ਜੇਕਰ ਹਾਲੀਆ ਗੱਲ ਕਰੀਏ ਤੁਰਕੀ-ਸੀਰੀਆ 'ਚ ਆਏ ਭੁਚਾਲ ਨਾਲ ਮਚੀ ਤਬਾਹੀ ਦੀ ਤਾਂ ਅੰਕੜੇ ਰੂਹ ਕੰਬਾ ਦਿੰਦੇ ਹਨ। ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹਜ਼ਾਰਾਂ ਦੀ ਤਾਦਾਤ 'ਚ ਲੋਕ ਜ਼ਖਮੀ ਹਨ।"
ਹੁਣ ਸੋਸ਼ਲ ਮੀਡਿਆ 'ਤੇ ਭੁਚਾਲ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਇਮਾਰਤ ਨੂੰ ਡਿੱਗਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਤੁਰਕੀ ਦੇ ਭੁਚਾਲ ਦਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤੁਰਕੀ 'ਚ ਆਏ ਭੁਚਾਲ ਦਾ ਨਹੀਂ ਹੈ। ਇਹ ਵੀਡੀਓ 2021 ਦਾ ਅਮਰੀਕਾ ਦੇ ਫਲੋਰੀਡਾ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Goldy Ludhar Nangli" ਨੇ 10 ਫਰਵਰੀ 2023 ਨੂੰ ਇਸ ਵੀਡੀਓ ਦੀ ਰੀਲ ਨੂੰ ਸ਼ੇਅਰ ਕਰਦਿਆਂ ਲਿਖਿਆ, "ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਦੀਆਂ ਵੀਡਿਉ ਦੇਖੋ ਤੁਹਡਾ ਰੌਣਾ ਨਿਕਲ ਜਾਣਾ ਤੇ ਰੱਬ ਕਦੇ ਏਦਾ ਦਾ ਕਹਿਰ ਕਿਸੇ ਵੀ ਦੇਸ਼ ਤੇ ਨਾ ਕਰੋ। ਸਭ ਵੀਡਿਉ ਤੇ ਹਾਲਾਤ ਦੇਖਣ ਲਈ ਪੇਜ ਤੇ ਦੇਖੋ #earthquake #ਤੁਰਕੀ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਅਤੇ ਅਮਰੀਕਾ ਦਾ ਹੈ
ਸਾਨੂੰ ਇਹ ਵੀਡੀਓ ਅਮਰੀਕੀ ਪੱਤਰਕਾਰ Brian Entin ਦੇ ਟਵਿੱਟਰ ਅਕਾਊਂਟ ਤੋਂ 24 ਜੂਨ 2021 ਦਾ ਸਾਂਝਾ ਮਿਲਿਆ। ਪੱਤਰਕਾਰ ਨੇ ਇਹ ਵੀਡੀਓ ਟਵੀਟ ਕਰਦਿਆਂ ਲਿਖਿਆ, "Surveillance video shows the Surfside, FL condo building collapse. A large section collapses -- then seconds later another section collapses. Video credit: Andy Slater"
Surveillance video shows the Surfside, FL condo building collapse.
— Brian Entin (@BrianEntin) June 24, 2021
A large section collapses -- then seconds later another section collapses.
Video credit: Andy Slater pic.twitter.com/SjkPCpdqBG
Brian ਵੱਲੋਂ ਇਸ ਵੀਡੀਓ ਨੂੰ ਅਮਰੀਕਾ ਦੇ ਫਲੋਰੀਡਾ ਦੇ ਸਰਫਸਾਈਡ ਦਾ ਦੱਸਿਆ ਗਿਆ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ABC7 ਨੇ ਆਪਣੇ Youtube ਅਕਾਊਂਟ 'ਤੇ ਇਸ ਵੀਡੀਓ ਨਾਲ ਜੁੜਿਆ ਬੁਲੇਟਿਨ ਸਾਂਝਾ ਕਰਦਿਆਂ ਲਿਖਿਆ ਸੀ, "Video shows moment of condo building collapse in Surfside, Florida | ABC7"
ਮਤਲਬ ਸਾਫ ਸੀ ਕਿ ਅਮਰੀਕਾ ਦੇ ਪੁਰਾਣੇ ਵੀਡੀਓ ਨੂੰ ਤੁਰਕੀ-ਸੀਰੀਆ ਦੇ ਭੁਚਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤੁਰਕੀ 'ਚ ਆਏ ਭੁਚਾਲ ਦਾ ਨਹੀਂ ਹੈ। ਇਹ ਵੀਡੀਓ 2021 ਦਾ ਅਮਰੀਕਾ ਦੇ ਫਲੋਰੀਡਾ ਦਾ ਹੈ।