ਜਿਊਲਰੀ ਸ਼ੋਅਰੂਮ ਵਿਖੇ AC ਦੀ ਗੈਸ ਭਰਨ ਦੌਰਾਨ ਹੋਇਆ ਸੀ ਧਮਾਕਾ, ਯੂਜ਼ਰਸ ਦੱਸ ਰਹੇ ਅੱਤਵਾਦੀ ਹਮਲਾ, Fact Check ਰਿਪੋਰਟ 
Published : May 11, 2024, 5:30 pm IST
Updated : May 11, 2024, 6:21 pm IST
SHARE ARTICLE
Fact Check AC Refill Gas Blast In Karnataka Kalyan Jewelers Viral As IED Blast
Fact Check AC Refill Gas Blast In Karnataka Kalyan Jewelers Viral As IED Blast

ਜਿਊਲਰੀ ਸ਼ੋਅਰੂਮ ਵਿਖੇ ਇਹ ਧਮਾਕੇ AC ਦੀ ਗੈਸ ਭਰਨ ਮੌਕੇ ਹੋਇਆ ਸੀ ਜਿਸਨੂੰ ਯੂਜ਼ਰਸ ਨੇ ਅੱਤਵਾਦੀ ਹਮਲਾ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

Claim

ਪਿਛਲੇ ਦਿਨਾਂ ਕਰਨਾਟਕ ਵਿਖੇ ਕਲਿਆਣ ਜਿਊਲਰੀ ਸ਼ੋਅਰੂਮ ਵਿਖੇ ਧਮਾਕੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖਬਰ ਨੇ ਸੁਰਖੀ ਦਾ ਰੂਪ ਧਾਰਨ ਕਰਨ 'ਚ ਸਮੇਂ ਵੀ ਨਹੀਂ ਲਾਇਆ ਤੇ ਸੋਸ਼ਲ ਮੀਡੀਆ 'ਤੇ ਮਾਮਲੇ ਦੇ ਵੀਡੀਓ ਨੂੰ ਯੂਜ਼ਰਸ ਨੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕੁਝ ਯੂਜ਼ਰਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਮਾਮਲਾ ਅੱਤਵਾਦੀ ਹਮਲੇ ਦਾ ਹੈ ਅਤੇ IED ਧਮਾਕੇ ਦਾ ਹੈ। 

X ਯੂਜ਼ਰ श्रवण बिश्नोई (किसान)(मोदी का परिवार) ਨੇ ਇਸ ਮਾਮਲੇ ਦੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Breaking Alerts? Bharat?? ? There has been an IED blast in the showroom of Kalyan Jewelers in Bellary, Karnataka. Due to the horrific blast, many people are reported to have been seriously injured. It's a Second IED blast after Congress government. It's Islamist Attack...?"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਧਮਾਕਾ ਕੋਈ ਅੱਤਵਾਦੀ ਹਮਲਾ ਨਹੀਂ ਹੈ। ਜਿਊਲਰੀ ਸ਼ੋਅਰੂਮ ਵਿਖੇ ਇਹ ਧਮਾਕਾ AC ਦੀ ਗੈਸ ਭਰਨ ਮੌਕੇ ਹੋਇਆ ਸੀ ਜਿਸਨੂੰ ਯੂਜ਼ਰਸ ਨੇ ਅੱਤਵਾਦੀ ਹਮਲਾ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ। 

"ਵਾਇਰਲ ਦਾਅਵਾ ਫਰਜ਼ੀ ਹੈ"

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਅਧਿਕਾਰਿਕ ਰਿਪੋਰਟਾਂ ਮਿਲੀਆਂ। ਦੱਸ ਦਈਏ ਕਿ ਇਹ ਮਾਮਲਾ IED ਧਮਾਕੇ ਦਾ ਨਹੀਂ ਬਲਕਿ AC ਦੀ ਗੈਸ ਭਰਨ ਮੌਕੇ ਹੋਏ ਧਮਾਕੇ ਦਾ ਹੈ।

ਇਸ ਮਾਮਲੇ ਨੂੰ ਲੈ ਕੇ 3 ਮਈ 2024 ਨੂੰ India Today ਨੇ ਖਬਰ ਪ੍ਰਕਾਸ਼ਿਤ ਕੀਤੀ ਅਤੇ ਸਿਰਲੇਖ ਲਿਖਿਆ, "Air conditioner explodes at Kalyan Jewellers store in Karnataka, 3 injured"

IT NewsIT News

ਖਬਰ ਅਨੁਸਾਰ, "ਸ਼ੁਕਰਵਾਰ ਦੀ ਸ਼ਾਮ ਕਰਨਾਟਕ ਦੇ ਬੇਲਰੀ ਵਿਖੇ ਸਥਿਤ ਜਿਊਲਰੀ ਸ਼ੋਅਰੂਮ ਵਿਖੇ AC ਵਿਚ ਗੈਸ ਭਰਨ ਮੌਕੇ ਧਮਾਕਾ ਹੋਇਆ।"

ਇਸੇ ਤਰ੍ਹਾਂ ਸਮਾਨ ਜਾਣਕਾਰੀ Times Now ਦੀ ਖਬਰ ਦੁਆਰਾ ਵੀ ਸਾਂਝੀ ਕੀਤੀ ਗਈ।

"ਕਰਨਾਟਕ ਪੁਲਿਸ ਵੱਲੋਂ ਵੀ ਦਾਅਵੇ ਦਾ ਖੰਡਨ"

ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ ਕਰਨਾਟਕ ਪੁਲਿਸ ਦਾ ਟਵੀਟ ਮਿਲਿਆ ਜਿਸਦੇ ਵਿਚ ਪੁਲਿਸ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਾਫ ਕੀਤਾ ਕਿ ਇਹ ਧਮਾਕਾ AC ਵਿਚ ਗੈਸ ਭਰਨ ਮੌਕੇ ਹੋਇਆ ਸੀ। ਕਰਨਾਟਕ ਪੁਲਿਸ ਨੇ ਅਫਵਾਹਾਂ ਵੱਲ ਧਿਆਨ ਦੇਣ ਤੋਂ ਸਾਫ ਮਨਾ ਕੀਤਾ ਹੈ।

 

 

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਧਮਾਕਾ ਕੋਈ ਅੱਤਵਾਦੀ ਹਮਲਾ ਨਹੀਂ ਹੈ। ਜਿਊਲਰੀ ਸ਼ੋਅਰੂਮ ਵਿਖੇ ਇਹ ਧਮਾਕਾ AC ਦੀ ਗੈਸ ਭਰਨ ਮੌਕੇ ਹੋਇਆ ਸੀ ਜਿਸਨੂੰ ਯੂਜ਼ਰਸ ਨੇ ਅੱਤਵਾਦੀ ਹਮਲਾ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

Result- Fake

Our Sources

Clarification Tweet Of Karnataka Police Shared On 3 May 2024

News Article Of India Today Published On 3 May 2024

News Article Of Times Now Published On 3 May 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement