ਸਿਮਰਨਜੀਤ ਸਿੰਘ ਮਾਨ ਦੁਆਰਾ ਆਪਣੇ ਵਰਕਰਾਂ 'ਤੇ ਭੜਕੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ 2022 ਦਾ ਹੈ, Fact Check ਰਿਪੋਰਟ
Published : Jun 11, 2024, 11:35 am IST
Updated : Jun 11, 2024, 11:36 am IST
SHARE ARTICLE
Old video of EX MP Sangrur Simranjit Singh Mann Angry On Their Workers Shared As Recent Linked Post LS Poll Results
Old video of EX MP Sangrur Simranjit Singh Mann Angry On Their Workers Shared As Recent Linked Post LS Poll Results

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2022 ਦਾ ਹੈ ਜਦੋਂ ਫੋਨ ਦੀ ਰਿੰਗ ਖੜਕਣ ਤੋਂ ਗੁੱਸੇ 'ਚ ਆਏ ਆਗੂ ਨੇ ਆਪਣੇ ਵਰਕਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਧੱਕੇ ਮਾਰੇ ਸੀ।

Claim

ਸੋਸ਼ਲ ਮੀਡੀਆ 'ਤੇ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ MP ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਆਗੂ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਵਰਕਰਾਂ 'ਤੇ ਗੁੱਸਾ ਕਰਦੇ ਅਤੇ ਉਨ੍ਹਾਂ ਨੂੰ ਧੱਕੇ ਮਾਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਸੰਗਰੂਰ ਲੋਕ ਸਭਾ ਸੀਟ ਵਿਚ ਮਿਲੀ ਹਾਰ ਤੋਂ ਬਾਅਦ ਦਾ ਹੈ।

Instagram ਅਕਾਊਂਟ ranglaa_punjabb ਨੇ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸੰਗਰੂਰ Seat ਹਾਰਨ ਤੋਂ ਬਾਅਦ ਗੁੱਸੇ 'ਚ ਮਾਰੇ ਆਪਣੇ ਹੀ ਵਰਕਰਾਂ ਨੂੰ ਧੱਕੇ"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਫੋਨ ਦੀ ਰਿੰਗ ਵਾਰ-ਵਾਰ ਖੜਕਣ ਤੋਂ ਗੁੱਸੇ 'ਚ ਆਏ ਆਗੂ ਨੇ ਆਪਣੇ ਵਰਕਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਧੱਕੇ ਮਾਰੇ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

"ਵਾਇਰਲ ਵੀਡੀਓ ਹਾਲੀਆ ਨਹੀਂ ਹੈ"

ਸਾਨੂੰ ਇਹ ਵੀਡੀਓ ਮੀਡੀਆ ਅਦਾਰੇ PTC News ਦੀ 13 ਸਿਤੰਬਰ 2022 ਦੀ ਖਬਰ ਵਿਚ ਸਾਂਝਾ ਮਿਲਿਆ। ਅਦਾਰੇ ਨੇ ਫੇਸਬੁੱਕ 'ਤੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਪ੍ਰੈੱਸ ਕਾਨਫਰੰਸ ਦੌਰਾਨ ਭੜਕੇ ਸਾਂਸਦ ਸਿਮਰਨਜੀਤ ਮਾਨ, ਪੱਤਰਕਾਰ ਨੂੰ ਕਿਹਾ 'Get Out'"

ਇਸੇ ਸਰਚ ਵਿਚ ਸਾਨੂੰ ਇਸ ਮਾਮਲੇ ਨੂੰ ਲੈ ਕੇ Global Punjab TV ਦੀ ਲਿਖਤ ਰਿਪੋਰਟ ਵੀ ਮਿਲੀ। 13 ਸਿਤੰਬਰ 2022 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ, "ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਅੱਜ ਉਸ ਵੇਲੇ ਗੁੱਸਾ ਆ ਗਿਆ ਜਦੋਂ ਪਿੱਛੇ ਖੜ੍ਹੇ ਇੱਕ ਸਮਰਥਕ ਦੇ ਮੋਬਾਈਲ ਦੀ ਘੰਟੀ ਵੱਜ ਗਈ। ਅਸਲ ‘ਚ ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਸ ਦੌਰਾਨ ਕੁੱਝ ਪਾਰਟੀ ਵਰਕਰ ਪਿੱਛੇ ਖੜੇ ਸਨ। ਜਦੋਂ ਮਾਨ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਨ ਲੱਗੇ ਤਾਂ ਇਸ ਦੌਰਾਨ ਪਿੱਛੇ ਖੜੇ ਇੱਕ ਵਰਕਰ ਦੇ ਮੋਬਾਈਲ ਦੀ ਘੰਟੀ ਵੱਜ ਗਈ, ਜਿਸ ਨੂੰ ਲੈ ਕੇ ਮਾਨ ਭੜਕ ਗਏ ਅਤੇ ਗੁੱਸੇ ਵਿੱਚ ਪਾਰਟੀ ਵਰਕਰਾਂ ਨੂੰ ਪਾਸੇ ਕਰ ਦਿੱਤਾ। ਉਨ੍ਹਾਂ ਨਾਲ ਖੜੇ ਦੂਜੇ ਵਰਕਰ ਨੂੰ ਵੀ ਝਿੜਕਦਿਆਂ ਅੰਗਰੇਜ਼ੀ ਵਿੱਚ ‘ਗੈੱਟ ਆਊਟ’ ਤੱਕ ਕਹਿ ਦਿੱਤਾ।"

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਇਸਦਾ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਕੋਈ ਵੀ ਸਬੰਧ ਨਹੀਂ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਫੋਨ ਦੀ ਰਿੰਗ ਵਾਰ-ਵਾਰ ਖੜਕਣ ਤੋਂ ਗੁੱਸੇ 'ਚ ਆਏ ਆਗੂ ਨੇ ਆਪਣੇ ਵਰਕਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਧੱਕੇ ਮਾਰੇ ਸੀ।

Result- Misleading 

Our Sources 

Meta Post Of PTC News Published On 13 Sep 2022

News Article Of Global Punjab TV Published On 13 Sep 2022

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement