ਫਰਜ਼ੀ ਖਬਰਾਂ ਤੋਂ ਬਚੋ: ਇਹ ਵੀਡੀਓ ਨੰਗਲ ਡੈਮ ਦਾ ਨਹੀਂ ਸਗੋਂ ਚੀਨ ਦਾ ਹੈ 
Published : Jul 11, 2023, 8:03 pm IST
Updated : Jul 11, 2023, 8:03 pm IST
SHARE ARTICLE
Fact Check Old video of dam in china viral as indias nangal dam
Fact Check Old video of dam in china viral as indias nangal dam

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਚੀਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਹੈ। 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਡੈਮ ਵਿਚੋਂ ਪਾਣੀ ਦੀ ਵੱਡੀ ਧਾਰਾਵਾਂ ਬਾਹਰ ਆਉਂਦੀਆਂ ਵੇਖਣ ਨੂੰ ਮਿਲ ਰਹੀਆਂ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਨੰਗਲ ਡੈਮ ਨੂੰ ਖੋਲ ਦਿੱਤਾ ਗਿਆ ਹੈ।  

ਫੇਸਬੁੱਕ ਯੂਜ਼ਰ "ਰਾਗੀ ਭਾਈ ਜਗਜੀਤ ਸਿੰਘ" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਨੰਗਲ ਡੈਮ ਦੇ ਖੋਲਤੇ ਗੇਟ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਚੀਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਹੈ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਚੀਨ ਦਾ ਹੈ ਅਤੇ ਪੁਰਾਣਾ ਹੈ

ਸਾਨੂੰ ਇਹ ਵਾਇਰਲ ਵੀਡੀਓ ਸਾਲ 2019 ਵਿਚ ਅਪਲੋਡ ਇੱਕ ਟਵਿੱਟਰ ਪੋਸਟ 'ਚ ਮਿਲਿਆ। ਟਵਿੱਟਰ ਪੋਸਟ ਮੁਤਾਬਕ ਇਹ ਵੀਡੀਓ ਚੀਨ ਦੇ ਜ਼ਿਆਓਲਾਂਗਦੀ ਡੈਮ ਦਾ ਵੀਡੀਓ ਹੈ। 

ਅਸੀਂ ਚੀਨ ਦੀ ਮੂਲ ਭਾਸ਼ਾ ਵਿਚ ਕੀਵਰਡਸ ਦੀ ਵਰਤੋਂ ਕਰਕੇ ਸਰਚ ਕੀਤਾ। ਅਸੀਂ ਪਾਇਆ ਕਿ ਕਈ ਫੇਸਬੁੱਕ ਯੂਜ਼ਰਸ ਵੱਲੋਂ ਸਾਲ 2018 ਵਿਚ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਸੀ। ਕੈਪਸ਼ਨ ਮੁਤਾਬਕ ਇਸ ਵੀਡੀਓ 'ਚ ਦਿਖਾਈ ਦੇਣ ਵਾਲਾ ਡੈਮ ਪੀਲੀ ਨਦੀ 'ਤ ਬਣਿਆ ਜ਼ਿਆਓਲਾਂਗਦੀ ਡੈਮ ਹੈ। 

ਸਾਨੂੰ ਆਪਣੀ ਸਰਚ ਦੌਰਾਨ ਯੂਟਿਊਬ 'ਤੇ 18 ਨਵੰਬਰ 2018 ਨੂੰ ਪੋਸਟ ਕੀਤਾ ਗਿਆ ਇੱਕ ਵੀਡੀਓ ਮਿਲਿਆ। ਸਾਨੂੰ ਵੀਡੀਓ 'ਚ ਬਹੁਤ ਸਾਰੀਆਂ ਸਮਾਨਤਾਵਾਂ ਦਿਖਾਈ ਦਿੱਤੀਆਂ ਮਿਲੀਆਂ। ਕੈਪਸ਼ਨ ਅਨੁਸਾਰ ਜ਼ਿਆਓਲਾਂਗਦੀ ਡੈਮ ਚੋਂ ਪੀਲਾ ਪਾਣੀ ਛੱਡਿਆ ਗਿਆ।

ਅਸੀਂ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰਦੇ ਹਾਂ ਪਰ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਹੈ ਅਤੇ ਇਸਦਾ ਹਾਲੀਆ ਪੰਜਾਬ 'ਚ ਬਣੀ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ। ਸਰਚ ਦੌਰਾਨ ਮਿਲੀਆਂ ਰਿਪੋਰਟਾਂ ਅਨੁਸਾਰ ਇਹ ਵੀਡੀਓ ਚੀਨ ਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਚੀਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement