Fact Check: ਬੇਹਰਿਹਮੀ ਨਾਲ ਕੁੱਟ ਰਹੇ ਵਿਅਕਤੀ ਦੀ ਇਹ ਤਸਵੀਰ ਕਸ਼ਮੀਰ ਦੀ ਨਹੀਂ ਹੈ
Published : Oct 11, 2021, 6:49 pm IST
Updated : Oct 11, 2021, 6:51 pm IST
SHARE ARTICLE
Fact Check image from Delhi Riots shared in the name of Kashmir
Fact Check image from Delhi Riots shared in the name of Kashmir

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਬਲਕਿ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਨੂੰ ਲੋਕਾਂ ਦੀ ਭੀੜ ਬੇਹਰਿਹਮੀ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਸ਼ਮੀਰ ਦੀ ਹੈ ਜਿਥੇ ਮੁਸਲਮਾਨਾਂ ਨੂੰ ਬੇਹਰਿਹਮੀ ਨਾਲ ਕੁੱਟਿਆ ਜਾਂਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਬਲਕਿ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ। ਹੁਣ ਇਸ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਕਸ਼ਮੀਰ ਦੀ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ ﮼احمد﮼زكريا ???????? ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Speak up world , HELP MUSLIM people at KASHMIR ..#help_kashmir"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ। 

ਤਸਵੀਰ ਕਸ਼ਮੀਰ ਦੀ ਨਹੀਂ ਦਿੱਲੀ ਦੀ ਹੈ

ਮੀਡੀਆ ਹਾਊਸ "reuters" ਨੇ ਤਸਵੀਰ ਸ਼ੇਅਰ ਕਰਦਿਆਂ ਇਸਨੂੰ ਦਿੱਲੀ ਦੰਗਿਆਂ ਦਾ ਦੱਸਿਆ। ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਕੈਪਸ਼ਨ ਲਿਖਿਆ, "People supporting the new citizenship law beat a Muslim man during a clash with those opposing the law in New Delhi, India, February 24. At least seven people have been killed and around 150 injured in clashes between opposing groups in New Delhi, a police official told Reuters on Tuesday, as riots in parts of the city overshadowed U.S. President Donald Trump's first visit to India.REUTERS/Danish Siddiqui"

rr

ਕੈਪਸ਼ਨ ਅਨੁਸਾਰ ਤਸਵੀਰ ਫਰਵਰੀ 2020 ਦੀ ਹੈ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਿੱਲੀ ਦੌਰੇ 'ਤੇ ਸਨ ਅਤੇ ਦਿੱਲੀ ਵਿਚ CAA ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ ਦੰਗੇ ਭੜਕ ਗਏ ਸਨ। ਕੈਪਸ਼ਨ ਅਨੁਸਾਰ 24 ਫਰਵਰੀ 2020 ਤਕ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋਂ-ਘੱਟ 150 ਕਰੀਬ ਲੋਕ ਜ਼ਖਮੀ ਹੋ ਗਏ ਸਨ।

ਹੋਰ ਸਰਚ ਕਰਨ 'ਤੇ ਸਾਨੂੰ BBC ਦੀ ਇੱਕ ਖਬਰ ਮਿਲੀ ਜਿਸਦੇ ਵਿਚ ਵਾਇਰਲ ਤਸਵੀਰ ਵਿਚ ਦਿੱਸ ਰਹੇ ਸ਼ਕਸ ਨੇ ਆਪਣੀ ਆਪ ਬੀਤੀ ਦੱਸੀ ਸੀ। ਤਸਵੀਰ ਵਿਚ ਦਿੱਸ ਰਹੇ ਵਿਅਕਤੀ ਦਾ ਨਾਂਅ ਮੁਹੱਮਦ ਜ਼ੁਬੈਰ ਹੈ ਅਤੇ BBC ਨਾਲ ਗਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਸਨੂੰ ਆਪਣੇ ਬਚਨ ਦੀ ਉੱਮੀਦ ਨਹੀਂ ਸੀ। BBC ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

BBCBBC

"ਇਹ ਤਸਵੀਰ ਫੋਟੋਗ੍ਰਾਫਰ ਦਾਨਿਸ਼ ਸਿੱਦੀਕੀ ਦੁਆਰਾ ਕਲਿਕ ਕੀਤੀ ਗਈ ਸੀ। ਦੱਸ ਦਈਏ ਕਿ ਦਾਨਿਸ਼ ਸਿੱਦੀਕੀ ਅਫ਼ਗ਼ਾਨਿਸਤਾਨ ਵਿਚ ਕੁਝ ਦਿਨਾਂ ਪਹਿਲਾਂ ਅੱਤਵਾਦੀ ਹਮਲੇ ਦੌਰਾਨ ਮਾਰਿਆ ਗਿਆ ਸੀ।"

dd

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਬਲਕਿ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ। ਹੁਣ ਇਸ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਕਸ਼ਮੀਰ ਦੀ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Image of muslim man beaten in Kashmir
Claimed By- Twitter User ﮼احمد﮼زكريا
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement