ਇਜ਼ਰਾਈਲ ਵੱਲੋਂ ਇਮਾਰਤ ਨੂੰ ਢਹਿ-ਢੇਰੀ ਕੀਤੇ ਜਾਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੇ ਕੀਤਾ ਜਾ ਰਿਹਾ ਵਾਇਰਲ
Published : Oct 11, 2023, 5:28 pm IST
Updated : Oct 11, 2023, 5:28 pm IST
SHARE ARTICLE
Fact Check Old vide of Israel Air raid on Gaza viral as recent
Fact Check Old vide of Israel Air raid on Gaza viral as recent

ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਇਮਾਰਤ 'ਤੇ ਮਿਜ਼ਾਈਲਾਂ ਨਾਲ ਹਮਲਾ ਹੁੰਦੇ ਅਤੇ ਇਮਾਰਤ ਨੂੰ ਢਹਿ-ਢੇਰੀ ਹੁੰਦੇ ਦੇਖਿਆ ਜਾ ਸਕਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਇਜ਼ਰਾਈਲ ਨੇ ਗਾਜ਼ਾ ਦੇ ਤੀਜੇ ਟਾਵਰ ਨੂੰ ਤਬਾਹ ਕਰ ਦਿੱਤਾ ਹੈ। ਯੂਜ਼ਰਸ ਇਸ ਵੀਡੀਓ ਨੂੰ ਇਜ਼ਰਾਈਲ-ਫਲਸਤੀਨ 'ਚ ਚੱਲ ਰਹੀ ਜੰਗ ਦੇ ਨਾਂ 'ਤੇ ਹਾਲ ਹੀ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

X ਅਕਾਊਂਟ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਗਾਜ਼ਾ ਦੇ ਤੀਜੇ ਟਾਵਰ ਨੂੰ ਤਬਾਹ ਕਰ ਦਿੱਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।

ਸਪੋਕਸਮੈਨ ਦੀ ਪੜਤਾਲ

ਜਾਂਚ ਸ਼ੁਰੂ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਵੀਡੀਓ ਵਿਚ ਉੱਪਰ ਸੱਜੇ-ਖੱਬੇ ਕੋਨੇ 'ਤੇ ਮੀਡੀਆ ਹਾਊਸ ਅਲ ਜਜ਼ੀਰਾ ਦਾ ਲੋਗੋ ਅਤੇ ਗਾਜ਼ਾ ਲਿਖਿਆ ਦੇਖਿਆ।

ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੀਵਰਡਸ ਸਰਚ ਨਾਲ ਵੀਡੀਓ ਦਾ ਮੂਲ ਸਰੋਤ ਲੱਭਣਾ ਸ਼ੁਰੂ ਕੀਤਾ।

ਵਾਇਰਲ ਵੀਡੀਓ 2021 ਦਾ ਹੈ

ਸਾਨੂੰ ਇਹ ਵੀਡੀਓ X ਮੀਡੀਆ ਪਲੇਟਫਾਰਮ 'ਤੇ ਅਲ ਜਜ਼ੀਰਾ ਅੰਗਰੇਜ਼ੀ ਦੇ ਅਧਿਕਾਰਤ ਅਕਾਊਂਟ ਦੁਆਰਾ ਅਸਲ ਵੀਡੀਓ ਸਾਂਝਾ ਕੀਤਾ ਮਿਲਿਆ। ਅਲ ਜਜ਼ੀਰਾ ਨੇ 13 ਮਈ 2021 ਨੂੰ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਉਹ ਪਲ ਜਦੋਂ ਬੁੱਧਵਾਰ ਨੂੰ ਗਾਜ਼ਾ ਸ਼ਹਿਰ ਵਿਚ ਮੀਡੀਆ ਦਫਤਰ, 14 ਮੰਜ਼ਿਲਾ ਅਲ-ਸ਼ੌਰੌਕ ਟਾਵਰ,  ਕਈ ਇਜ਼ਰਾਈਲੀ ਹਵਾਈ ਹਮਲਿਆਂ ਦੁਆਰਾ ਪੂਰੀ ਤਰ੍ਹਾਂ ਤਬਾਹ ਹੋਏ।"

ਇਸੇ ਸਰਚ ਵਿਚ ਸਾਨੂੰ ਇਸ ਇਸਰਾਈਲੀ ਹਵਾਈ ਹਮਲੇ ਨਾਲ ਸਬੰਧਤ ਕਈ ਰਿਪੋਰਟਾਂ ਮਿਲੀਆਂ। ਇਹਨਾਂ ਹਵਾਈ ਹਮਲਿਆਂ ਬਾਰੇ ਇੱਕ ਰਿਪੋਰਟ ਹੇਠਾਂ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ:

ਸਾਫ਼ ਹੈ ਕਿ ਇਸ ਵਾਇਰਲ ਵੀਡੀਓ ਦਾ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਹਾਲੀਆ ਜੰਗ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement