
ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਇਆ। ਇਸ ਵੀਡੀਓ ਦਾ ਅਡਾਨੀ/ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਵਿਵਾਦ ਦੇ ਵੀਡੀਓ ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕਾਂ ਨੂੰ ਪੁਲਿਸ 'ਤੇ ਪਥਰਾਵ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਡਾਨੀ/ਅੰਬਾਨੀ ਨੇ ਗਰੀਬਾਂ ਦੀ ਜਮੀਨ ਹੜੱਪਣ ਲਈ ਪੁਲਿਸ ਨੂੰ ਭੇਜਿਆ ਪਰ ਪਿੰਡ ਦੇ ਲੋਕਾਂ ਨੇ ਉਲਟਾ ਪੁਲਿਸ ਨੂੰ ਮਾਰ ਭਜਾਇਆ। ਅਸੀਂ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ ਹੈ। ਇਸ ਵੀਡੀਓ ਦਾ ਅਡਾਨੀ/ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਵਿਵਾਦ ਦੇ ਵੀਡੀਓ ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ।
ਵਾਇਰਲ ਦਾਅਵਾ
ਫੇਸਬੁੱਕ ਪੇਜ Agg Bani ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ''ਕਿਸਾਨ ਤੇ ਮਜਦੂਰ ਭਰਾਵੋ ਇਹਨਾਂ ਦੀ ਚੀਕ ਤੇ ਨਿਕਲੀ ਪਈ ਏ ਹੁਣ ਮੈਸੇਜ ਭੈਜ ਰਹੇ ਨੇ ਸਾਡਾ ਇਹਨਾਂ ਬਿੱਲਾ ਨਾਲ ਕੋਈ ਲੈਣਾਂ ਦੇਣਾ ਨਹੀਂ''
ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਅਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਦਾ ਸਹਾਰਾ ਲਿਆ। ਸਾਨੂੰ Youtube 'ਤੇ ਇਹ ਵੀਡੀਓ ਮਿਲੀ। Youtube ਅਕਾਊਂਟ "Computer jagat news" ਨੇ 6 ਜਨਵਰੀ ਨੂੰ ਇਹ ਵੀਡੀਓ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ: कुशीनगर:जमीन विवाद में पुलिस पर भड़का ग्रामीणों का गुस्सा,जमकर पथराव,कई हुए घायल
ਇਸ ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ ਇਹ ਇੱਕ ਨਿਜੀ ਮਾਮਲਾ ਹੈ ਜਿਥੇ ਕਬਜ਼ਾ ਦਵਾਉਣ ਗਈ ਪੁਲਿਸ 'ਤੇ ਪਥਰਾਵ ਕੀਤਾ ਗਿਆ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਦੈਨਿਕ ਜਾਗਰਣ ਵਿਚ 5 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਖਬਰ ਮਿਲੀ। ਇਸ ਖਬਰ ਦਾ ਸਿਰਲੇਖ ਸੀ : कुशीनगर में ग्रामीणों व पुलिस में मारपीट, नौ घायल
ਖਬਰ ਅਨੁਸਾਰ: ਮੰਗਲਵਾਰ ਨੂੰ ਬਰਵਾ ਪੱਟੀ ਥਾਣਾ ਖੇਤਰ ਦੇ ਪਿੰਡ ਅਮਵਾ ਦਿਗਰ ਦੇ ਟੋਲਾ ਭਰਪੱਤੀਆ ਵਿਖੇ ਵਿਵਾਦਿਤ ਜ਼ਮੀਨ ’ਤੇ ਕਬਜ਼ਾ ਕਰਨ ਵਾਲੀ ਪੁਲਿਸ ਟੀਮ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਝੜਪ ਹੋ ਗਈ। ਗੁੱਸੇ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਕੁੱਟਿਆ ਜਿਸ ਨਾਲ ਮਾਹੌਲ ਵਿਗੜ ਗਿਆ। ਪਿੰਡ ਵਾਸੀਆਂ ਨੇ ਪੁਲਿਸ ‘ਤੇ ਪੱਥਰ ਵੀ ਸੁੱਟੇ। ਪੁਲਿਸ ਵਾਲਿਆਂ ਨਾਲ ਘਿਰੀ ਭੀੜ ਨੂੰ ਵੇਖ ਉਹ ਭੱਜ ਗਏ ਅਤੇ ਆਪਣੀ ਜਾਨ ਬਚਾਈ। ਇਸ ਘਟਨਾ ਵਿੱਚ ਛੇ ਪਿੰਡ ਵਾਸੀਆਂ ਨੇ ਤਿੰਨ ਮੁਲਾਜਮਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਐਸਓ ਵਰਿੰਦਰ ਕੁਸ਼ਵਾਹਾ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੇ ਵੀ ਜ਼ਖਮੀ ਕਰ ਦਿੱਤਾ ਹੈ। ਏਐਸਪੀ ਏਪੀ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ। ਸ਼ਾਂਤੀ ਮੌਕੇ 'ਤੇ ਮੌਜੂਦ ਹੈ। ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਤੋਂ ਇਨਕਾਰ ਕੀਤਾ ਹੈ।
ਨਤੀਜਾ: ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਸਾਬਿਤ ਹੋਇਆ। ਇਸ ਵੀਡੀਓ ਦਾ ਅਡਾਨੀ/ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਵਿਵਾਦ ਦੇ ਵੀਡੀਓ ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ।
Claim - ਅਡਾਨੀ/ਅੰਬਾਨੀ ਨੇ ਗਰੀਬਾਂ ਦੀ ਜਮੀਨ ਹੜੱਪਣ ਲਈ ਪੁਲਿਸ ਨੂੰ ਭੇਜਿਆ ਪਰ ਪਿੰਡ ਦੇ ਲੋਕਾਂ ਨੇ ਉਲਟਾ ਪੁਲਿਸ ਨੂੰ ਮਾਰ ਭਜਾਇਆ।
Claimed By - ਫੇਸਬੁੱਕ ਪੇਜ Agg Bani
Fact Check - ਫਰਜ਼ੀ