Fact Check: PM ਨੇ ਨਹੀਂ ਕੀਤਾ ਖਾਲੀ ਮੈਦਾਨ ਦਾ ਸੰਬੋਧਨ, ਵਾਇਰਲ ਵੀਡੀਓ ਐਡੀਟੇਡ
Published : Jan 12, 2022, 8:18 pm IST
Updated : Jan 12, 2022, 8:18 pm IST
SHARE ARTICLE
Fact Check Edited Video Of PM Modi Waving Hands Revived
Fact Check Edited Video Of PM Modi Waving Hands Revived

ਅਸਲ ਵਧੀਆ ਕੁਆਲਿਟੀ ਦੇ ਵੀਡੀਓ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ PM ਲੋਕਾਂ ਦੀ ਭੀੜ ਸਾਹਮਣੇ ਹੱਥ ਲਹਿਰਾ ਰਹੇ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਮੁੜ PM ਮੋਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਗ੍ਰਾਊਂਡ ਦਾ ਸੰਬੋਧਨ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ PM ਨੇ ਖਾਲੀ ਮੈਦਾਨ ਦਾ ਸੰਬੋਧਨ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਲੋ ਕੁਆਲਿਟੀ ਦਾ ਹੈ ਜਿਸਦੇ ਕਰਦੇ ਵੀਡੀਓ ਵਿਚ ਲੋਕ ਨਜ਼ਰ ਨਹੀਂ ਆ ਰਹੇ। ਅਸਲ ਵਧੀਆ ਕੁਆਲਿਟੀ ਦੇ ਵੀਡੀਓ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ PM ਲੋਕਾਂ ਦੀ ਭੀੜ ਸਾਹਮਣੇ ਹੱਥ ਲਹਿਰਾ ਰਹੇ ਸਨ। ਹੁਣ ਲੋ ਕੁਆਲਿਟੀ ਦੇ ਵੀਡੀਓ ਨੂੰ ਵਾਇਰਲ ਕਰ PM ਦੇ ਅਕਸ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Rajendra Vyas" ਮੈ 1 ਜਨਵਰੀ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "भला खाली मैदान में ऐसी हरकतें कौन करता है"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ਼ ਹੋਇਆ ਕਿ ਵਾਇਰਲ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅਸਲ ਵੀਡੀਓ ਵਿਚ ਸਾਫ-ਸਾਫ ਲੋਕ ਦੇਖੇ ਜਾ ਸਕਦੇ ਹਨ। ਕਿਓਂਕਿ ਵਾਇਰਲ ਵੀਡੀਓ ਦੀ ਕੁਆਲਿਟੀ ਸਹੀ ਨਹੀਂ ਇਸ ਕਰਕੇ ਉਸ ਦੇ ਵਿਚ ਲੋਕ ਨਜ਼ਰ ਨਹੀਂ ਆ ਰਹੇ ਹਨ। ਵਧੀਆ ਕੁਆਲਿਟੀ ਦਾ ਵੀਡੀਓ ਸਾਨੂੰ বিজেপি জয়নগর বিধানসভা ਨਾਂ ਦੇ ਫੇਸਬੁੱਕ ਪੇਜ 'ਤੇ 2 ਮਾਰਚ ਨੂੰ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਕਲਿੱਕ ਕਰ ਵੇਖਿਆ ਜਾ ਸਕਦਾ ਹੈ

ਇਸ ਵੀਡੀਓ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।

PhotoPhoto

PhotoPhoto

ਸਾਨੂੰ ਇਹ ਵੀਡੀਓ ਭਾਜਪਾ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਵੀ ਅਪਲੋਡ ਮਿਲੀਆ। 1 ਅਪ੍ਰੈਲ ਨੂੰ ਵੀਡੀਓ ਸ਼ੇਅਰ ਕਰਦਿਆਂ ਪੇਜ਼ ਨੇ ਲਿਖਿਆ, "Scenes from PM Narendra Modi's rally in Jaynagar have the unmissable message of Ashol Poriborton in Bengal."

ਇਹ ਵੀਡੀਓ ਨਰੇਂਦਰ ਮੋਦੀ ਦੀ ਜੈ ਨਗਰ ਰੈਲੀ ਦਾ ਹੈ। ਵੀਡੀਓ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਹ ਵੀਡੀਓ ਪਿਛਲੇ ਸਾਲ ਅਪ੍ਰੈਲ ਵਿਚ ਵੀ ਸਮਾਨ ਦਾਅਵੇ ਨਾਲ ਵਾਇਰਲ ਹੋਇਆ ਸੀ ਅਤੇ ਰੋਜ਼ਾਨਾ ਸਪੋਕਸਮੈਨ ਨੇ ਉਸ ਸਮੇਂ ਵੀ ਦਾਅਵੇ ਦੀ ਪੜਤਾਲ ਕੀਤੀ ਸੀ। ਸਾਡੀ ਪਿਛਲੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਲੋ ਕੁਆਲਿਟੀ ਦਾ ਹੈ ਜਿਸਦੇ ਕਰਦੇ ਵੀਡੀਓ ਵਿਚ ਲੋਕ ਨਜ਼ਰ ਨਹੀਂ ਆ ਰਹੇ। ਅਸਲ ਵਧੀਆ ਕੁਆਲਿਟੀ ਦੇ ਵੀਡੀਓ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ PM ਲੋਕਾਂ ਦੀ ਭੀੜ ਸਾਹਮਣੇ ਹੱਥ ਲਹਿਰਾ ਰਹੇ ਸਨ। ਹੁਣ ਲੋ ਕੁਆਲਿਟੀ ਦੇ ਵੀਡੀਓ ਨੂੰ ਵਾਇਰਲ ਕਰ PM ਦੇ ਅਕਸ 'ਤੇ ਤੰਜ ਕੱਸਿਆ ਜਾ ਰਿਹਾ ਹੈ।

Claim- Video Of PM Modi Waving Hands Revived
Claimed By- FB User Rajendra Vyas
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement