Fact Check: ਕੀ ਤਲਵੰਡੀ ਸਾਬੋ ਵਿਚ ਆਪ ਲੀਡਰ ਨਾਲ ਹੋਈ ਕੁੱਟਮਾਰ? ਨਹੀਂ, ਵਾਇਰਲ ਪੋਸਟ ਗੁੰਮਰਾਹਕੁਨ
Published : Jan 12, 2022, 3:59 pm IST
Updated : Jan 12, 2022, 3:59 pm IST
SHARE ARTICLE
Fact Check Old video of Congress MLA Beaten viral with misleading claim
Fact Check Old video of Congress MLA Beaten viral with misleading claim

ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮੋਗਾ ਦੇ ਸਿਵਿਲ ਹਸਪਤਾਲ ਸਾਹਮਣੇ ਕਾਂਗਰੇਸ ਦੇ ਲੀਡਰ ਨਾਲ ਕੁੱਟਮਾਰ ਹੋਈ ਸੀ।

RSFC (Team Mohali)- ਪੰਜਾਬ ਚੋਣਾਂ 2022 ਦੇ ਮਾਹੌਲ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਵਿਚ ਕੁਝ ਵਿਅਕਤੀਆਂ ਨੂੰ ਕੁੱਟਮਾਰ ਕਰਦਿਆਂ ਤੇ ਗੱਡੀਆਂ ਦੇ ਸ਼ੀਸ਼ੇ ਭੰਨਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦਾ ਹੈ ਜਿਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕੁੱਟਮਾਰ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮੋਗਾ ਦੇ ਸਿਵਿਲ ਹਸਪਤਾਲ ਸਾਹਮਣੇ ਕਾਂਗਰੇਸ ਦੇ ਲੀਡਰ ਨਾਲ ਕੁੱਟਮਾਰ ਹੋਈ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Sandeep Kaur Sidhu ਨੇ ਫੇਸਬੁੱਕ ਗਰੁੱਪ ਬਠਿੰਡੇ ਦੀ ਰਾਜਨੀਤੀ ਵਿਚ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬਰੇਕਿੰਗ ਨਿਊਜ਼ ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਚ ਆਪ ਪਾਰਟੀ ਦੇ ਲੀਡਰ ਦੇ ਛਿੱਤਰ ਪੈਣੇ ਸ਼ੁਰੂ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈ ਯੂਜ਼ਰਸ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਵੀਡੀਓ ਨੂੰ ਮੋਗੇ ਦੀ ਪੁਰਾਣੀ ਘਟਨਾ ਦੱਸਿਆ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵਾਇਰਲ ਵੀਡੀਓ ਵਰਗੇ ਹੂਬਹੂ ਸਮਾਨ ਦ੍ਰਿਸ਼ ਸ਼ਾਮਲ ਇੱਕ ਵੀਡੀਓ ਫੇਸਬੁੱਕ ਪੇਜ ਜਗਤ ਸੇਵਕ ਦੁਆਰਾ 2 ਦਿਸੰਬਰ 2019 ਨੂੰ ਸ਼ੇਅਰ ਕੀਤਾ ਮਿਲਿਆ। ਵੀਡੀਓ ਦੇ ਕੈਪਸ਼ਨ ਦੇ ਅਨੁਸਾਰ, "ਧਰਮਕੋਟ ਦੇ ਵਿਧਾਇਕ ਕਾਕਾ ਲੋਹਗੜ੍ਹ 'ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ।

ਇਸ ਪੋਸਟ ਤੋਂ ਇਹ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਬਿਲਕੁਲ ਵੀ ਨਹੀਂ ਹੈ ਅਤੇ ਮਾਮਲਾ ਕਾਂਗਰਸੀ ਵਿਧਾਇਕ ਕਾਕਾ ਲੋਹਗੜ੍ਹ 'ਤੇ ਹਮਲੇ ਦਾ ਹੈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਸ ਮਾਮਲੇ ਨੂੰ ਲੈ ਕੇ ਹਮਦਰਦ ਟੀਵੀ ਦੀ 2 ਦਿਸੰਬਰ 2019 ਦੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਮਾਮਲੇ ਨੂੰ ਲੈ ਕੇ ਪੰਜਾਬੀ ਜਾਗਰਣ ਦੀ ਰਿਪੋਰਟ ਅਨੁਸਾਰ, "ਡੀਜੇ ਕਾਰਨ ਚੱਲੀ ਗੋਲ਼ੀ ਕਾਰਨ ਹੋਈ ਨੌਜਵਾਨ ਕਰਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਾਉਣ ਤੋਂ ਇਨਕਾਰੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੋਟ ਈਸੇ ਖਾਂ ਵਾਸੀਆਂ ਸਮੇਤ ਸੋਮਵਾਰ ਸਵੇਰੇ ਸਿਵਲ ਹਸਪਤਾਲ ਮੋਗਾ 'ਚ ਧਰਨਾ ਲਗਾ ਦਿੱਤਾ। ਉਨ੍ਹਾਂ ਇਹ ਧਰਨਾ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਦੇ ਰੋਸ ਵਜੋਂ ਇਕ ਐਨਜੀਓ ਦੇ ਸਹਿਯੋਗ ਨਾਲ ਲਗਾਇਆ। ਸੋਮਵਾਰ ਸਵੇਰੇ ਜਦੋਂ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੀੜਤਾਂ ਦਾ ਹਾਲ-ਚਾਲ ਜਾਣਨ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਧਰਨਾਕਾਰੀਆਂ ਨੇ ਉਲਟਾ ਉਨ੍ਹਾਂ ਦੀ ਗੱਡੀ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਹ ਵਿਧਾਇਕ ਦੇ ਮਗਰ ਪੈ ਗਏ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮੋਗਾ ਦੇ ਸਿਵਿਲ ਹਸਪਤਾਲ ਸਾਹਮਣੇ ਕਾਂਗਰੇਸ ਦੇ ਲੀਡਰ ਨਾਲ ਕੁੱਟਮਾਰ ਹੋਈ ਸੀ।

Claim- AAP Leaders beaten by public in Bathinda
Claimed By- FB Page Sandeep Kaur Sidhu
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement