Fact Check: ਕੈਮਰਾ ਨਹੀਂ ਤਾਂ ਦਸਤਾਰ ਬੰਨਣ ਤੋਂ ਇਨਕਾਰ ਕਰ ਗਏ ਰਾਹੁਲ ਗਾਂਧੀ? ਪੜ੍ਹੋ Fact Check ਰਿਪੋਰਟ
Published : Jan 12, 2023, 6:54 pm IST
Updated : Jan 12, 2023, 7:17 pm IST
SHARE ARTICLE
Fact Check Rahul Gandhi refused to tie turban unless camera present? Viral Claim is fake
Fact Check Rahul Gandhi refused to tie turban unless camera present? Viral Claim is fake

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਹੁਲ ਗਾਂਧੀ ਨੇ ਇੱਕ ਕੁੜੀ ਨੂੰ ਤਸਵੀਰ ਖਿੱਚਣ ਤੋਂ ਮਨਾ ਕੀਤਾ ਸੀ ਨਾ ਕਿ ਕੈਮਰੇ ਦੀ ਗੈਰ-ਹਾਜ਼ਰੀ 'ਚ ਦਸਤਾਰ ਬੰਨਣ ਤੋਂ।

RSFC (Team Mohali)- ਕਾਂਗਰਸ ਆਗੂ ਰਾਹੁਲ ਗਾਂਧੀ ਦੀ ਚਰਚਿਤ ਭਾਰਤ ਜੋੜੋ ਯਾਤਰਾ ਇਸ ਵਿਖੇ ਪੰਜਾਬ 'ਚੋਂ ਗੁਜ਼ਰ ਰਹੀ ਹੈ ਅਤੇ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਇਸ ਮੌਕੇ ਕੇਸਰੀ ਦਸਤਾਰ ਬੰਨ੍ਹਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਵੀ ਟੇਕਿਆ। ਹੁਣ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕੈਮਰੇ ਦੀ ਗੈਰ-ਹਾਜ਼ਰੀ 'ਚ ਦਸਤਾਰ ਬੰਨਣ ਤੋਂ ਇਨਕਾਰ ਕੀਤਾ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਰਾਹੁਲ ਗਾਂਧੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਹੁਲ ਗਾਂਧੀ ਨੇ ਇੱਕ ਕੁੜੀ ਨੂੰ ਤਸਵੀਰ ਖਿਚਵਾਉਣ ਤੋਂ ਮਨਾ ਕੀਤਾ ਸੀ ਨਾ ਕਿ ਕੈਮਰੇ ਦੀ ਗੈਰ-ਹਾਜ਼ਰੀ 'ਚ ਦਸਤਾਰ ਬੰਨਣ ਤੋਂ। ਹੁਣ ਫਰਜ਼ੀ ਦਾਅਵੇ ਰਾਹੀਂ ਰਾਹੁਲ ਗਾਂਧੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਵਾਇਰਲ ਪੋਸਟ

ਇਸ ਵੀਡੀਓ ਨੂੰ ਫਰਜ਼ੀ ਦਾਅਵਿਆਂ ਨਾਲ ਆਮ ਲੋਕਾਂ ਸਣੇ ਕਈ ਭਾਜਪਾ ਆਗੂਆਂ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ। ਇਨ੍ਹਾਂ ਕੁਝ ਪੋਸਟਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

 

 

 

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਵਿਚ "State News Punjab" ਦਾ ਨਿਊਜ਼ ਲੋਗੋ ਲੱਗਿਆ ਹੋਇਆ ਹੈ ਅਤੇ ਰਾਹੁਲ ਗਾਂਧੀ ਕਿਸੇ ਕੁੜੀ ਨੂੰ ਫੋਟੋ ਖਿਚਵਾਉਣ ਤੋਂ ਮਨਾ ਕਰ ਰਹੇ ਹਨ।

ਹੁਣ ਅੱਗੇ ਵਧਦਿਆਂ ਇਸ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਅਸੀਂ ਪਾਇਆ ਕਿ ਮੀਡੀਆ ਅਦਾਰੇ ਨੇ 10 ਜਨਵਰੀ 2023 ਨੂੰ ਮਾਮਲੇ ਦਾ ਅਸਲ ਵੀਡੀਓ ਸਾਂਝਾ ਕੀਤਾ ਸੀ ਅਤੇ ਲਿਖਿਆ, "ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ ਨੇ ਕਿਸ ਦੇ ਕਹਿਣ ਤੇ ਬੰਨੀ ਕੇਸਰੀ ਪੱਗ"

ਇਹੀ ਨਹੀਂ ਅਸੀਂ ਅਦਾਰੇ ਦੇ ਪੇਜ 'ਤੇ ਦਸਤਾਰ ਆਰਟਿਸਟ ਮਨਜੀਤ ਸਿੰਘ ਫਿਰੋਜ਼ਪੁਰੀਆ ਦਾ ਇੰਟਰਵਿਊ ਪਾਇਆ। ਦੱਸ ਦਈਏ ਕਿ ਰਾਹੁਲ ਗਾਂਧੀ ਦੇ ਕੇਸਰੀ ਦਸਤਾਰ ਮਨਜੀਤ ਸਿੰਘ ਫਿਰੋਜ਼ਪੁਰੀਆ ਨੇ ਹੀ ਬੰਨੀ ਸੀ।

ਇਸ ਕਰਕੇ ਅਸੀਂ ਅੱਗੇ ਵਧਦਿਆਂ ਮਨਜੀਤ ਸਿੰਘ ਫਿਰੋਜ਼ਪੁਰੀਆ ਨਾਲ ਫੋਨ 'ਤੇ ਗੱਲ ਕੀਤੀ। ਮਨਜੀਤ ਨੇ ਵਾਇਰਲ ਦਾਅਵੇ ਨੂੰ ਲੈ ਕੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਵਾਇਰਲ ਦਾਅਵਾ ਫਰਜ਼ੀ ਹੈ। ਰਾਹੁਲ ਗਾਂਧੀ ਉਸ ਸਮੇਂ ਕਿਸੇ ਕੁੜੀ ਨੂੰ ਫੋਟੋ ਖਿਚਵਾਉਣ ਤੋਂ ਮਨਾ ਕਰ ਰਹੇ ਸਨ। ਮੈਂ ਉਸ ਸਮੇਂ ਰਾਹੁਲ ਗਾਂਧੀ ਨਾਲ ਹੀ ਸੀ। ਰਾਹੁਲ ਗਾਂਧੀ ਨੂੰ ਲੈ ਕੇ ਇਹ ਇੱਕ ਗਲਤ ਪ੍ਰਚਾਰ ਹੈ।"

ਮਤਲਬ ਸਾਫ ਸੀ ਕਿ ਰਾਹੁਲ ਗਾਂਧੀ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜ਼ੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਹੁਲ ਗਾਂਧੀ ਨੇ ਇੱਕ ਕੁੜੀ ਨੂੰ ਤਸਵੀਰ ਖਿਚਵਾਉਣ ਤੋਂ ਮਨਾ ਕੀਤਾ ਸੀ ਨਾ ਕਿ ਕੈਮਰੇ ਦੀ ਗੈਰ-ਹਾਜ਼ਰੀ 'ਚ ਦਸਤਾਰ ਬੰਨਣ ਤੋਂ। ਹੁਣ ਫਰਜ਼ੀ ਦਾਅਵੇ ਰਾਹੀਂ ਰਾਹੁਲ ਗਾਂਧੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement