
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਫਿਲਮ ਦਾ ਦ੍ਰਿਸ਼ ਹੈ। ਫ਼ਿਲਮ ਦੇ ਦ੍ਰਿਸ਼ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਸੈਨਾ ਦੇ ਜਵਾਨਾਂ ਨੂੰ ਇੱਕ ਵਿਅਕਤੀ ਨੂੰ ਗੋਲੀ ਮਾਰਦੇ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਯੂਕਰੇਨ ਦੀ ਸੈਨਾ ਨੇ ਰੂਸ ਦੇ ਚੇਚਨਯਾ ਵਿਚ ਜਾ ਕੇ ਇੱਕ ਬੁਜ਼ੁਰਗ ਦੀ ਹੱਤਿਆ ਕੀਤੀ ਸੀ ਅਤੇ ਹੁਣ ਇਹੀ ਸਮਾਂ ਯੂਕਰੇਨ 'ਤੇ ਆ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਫਿਲਮ ਦਾ ਦ੍ਰਿਸ਼ ਹੈ। ਹੁਣ ਫ਼ਿਲਮ ਦੇ ਦ੍ਰਿਸ਼ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Telangana Shia Youth Wing ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਅੰਗਰੇਜ਼ੀ ਵਿਚ ਕੈਪਸ਼ਨ ਲਿਖਿਆ, "As A Reminder This Is What The #ukraine #army Did When They Entered The Land Of #chechnya And Executed An #old #man Who Was Reading "Surat Al-Fatihah" With His Wife Without Mercy And Today The Verse Is Reversed And Chechnya Enters With The #russain Army To Take Revenge On What The #ukrainian 's Did To Them.#share This Video So That People Can See The #real Truth About Ukrainians."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਸਰਚ ਕੀਤਾ।
Yandex Search
ਸਾਨੂੰ ਆਪਣੀ ਸਰਚ ਦੌਰਾਨ ਇੱਕ ਰੂਸੀ ਭਾਸ਼ਾ ਵਿਚ ਪ੍ਰਕਾਸ਼ਿਤ ਆਰਟੀਕਲ ਮਿਲਿਆ। ਜਿਸਦੇ ਵਿਚ ਵੀਡੀਓ ਵਿਚ ਦਿੱਸ ਰਹੇ ਸੈਨਿਕ ਦੀ ਤਸਵੀਰ ਸੀ ਅਤੇ ਇਸਨੂੰ ਫ਼ਿਲਮ ਦਾ ਅਦਾਕਾਰ ਦੱਸਿਆ। ਇਸ ਆਰਟੀਕਲ ਵਿਚ ਦੱਸਿਆ ਗਿਆ ਕਿ ਅੱਤਵਾਦੀ ਇਸ ਅਦਾਕਾਰ ਦੀ ਭਾਲ ਕਰ ਰਹੇ ਹਨ ਜਿਸਨੇ ਚੇਚਨਯਾ ਯੁੱਧ ਨੂੰ ਲੈ ਕੇ ਬਣਾਈ ਫਿਲਮ ਵਿਚ ਅਦਾਕਾਰੀ ਕੀਤੀ ਸੀ।
ਖਬਰ ਅਨੁਸਾਰ ਇਹ ਸਾਫ ਹੋ ਰਿਹਾ ਸੀ ਕਿ ਵਾਇਰਲ ਵੀਡੀਓ ਚੇਚਨਯਾ ਯੁੱਧ 'ਤੇ ਅਧਾਰਿਤ ਇੱਕ ਫ਼ਿਲਮ ਦਾ ਦ੍ਰਿਸ਼ ਹੈ। ਇਸ ਖਬਰ ਅਨੁਸਾਰ ਫਿਲਮ ਵਿਚ ਕੰਮ ਕੀਤੇ ਅਦਾਕਾਰ ਦਾ ਨਾਂਅ Maxim Zapisochny ਹੈ।
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਵਧਾਈ।
ਵਾਇਰਲ ਵੀਡੀਓ ਫਿਲਮ The Search ਦਾ ਦ੍ਰਿਸ਼ ਹੈ
ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਵਾਇਰਲ ਵੀਡੀਓ ਚੇਚਨਯਾ ਯੁੱਧ 'ਤੇ ਅਧਾਰਿਤ ਫ਼ਿਲਮ The Search" ਦਾ ਦ੍ਰਿਸ਼ ਹੈ। ਅੱਗੇ ਵਧਦੇ ਹੋਏ ਅਸੀਂ ਇਸ ਫਿਲਮ ਨੂੰ Youtube 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਫਿਲਮ Youtube 'ਤੇ ਅਕਾਊਂਟ "The Gothic Queen Marpesia." ਦੁਆਰਾ ਸ਼ੇਅਰ ਕੀਤੀ ਮਿਲੀ।
ਇਸ ਫਿਲਮ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਨੂੰ 3 ਮਿੰਟ ਤੋਂ ਬਾਅਦ ਦੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਇੱਕ ਫ਼ਿਲਮ ਦਾ ਦ੍ਰਿਸ਼ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਫਿਲਮ ਦਾ ਦ੍ਰਿਸ਼ ਹੈ। ਹੁਣ ਫ਼ਿਲਮ ਦੇ ਦ੍ਰਿਸ਼ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- This Is What The ukraine army Did When They Entered The Land Of chechnya And Executed An old man Who Was Reading Surat Al-Fatihah
Claimed By- FB Page Telangana Shia Youth Wing
Fact Check- Fake