Fact Check: ਹੋਮਗਾਰਡ ਮੁਲਾਜ਼ਮ ਦੀ ਕਾਰਬਾਈਨ ਖੋਹੇ ਜਾਣ ਦੇ 2015 ਦੇ ਵੀਡੀਓ ਨੂੰ Anti-Gangster Task Force ਨਾਲ ਜੋੜ ਕੀਤਾ ਜਾ ਰਿਹਾ ਵਾਇਰਲ
Published : Apr 12, 2022, 6:59 pm IST
Updated : Apr 12, 2022, 6:59 pm IST
SHARE ARTICLE
Fact Check Old video of youth arguing with police official shared as recent with fake claim
Fact Check Old video of youth arguing with police official shared as recent with fake claim

ਵਾਇਰਲ ਹੋ ਰਿਹਾ ਵੀਡੀਓ ਘੱਟੋਂ-ਘੱਟ 7 ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਪੰਜਾਬ ਵਿਚ Anti-Gangster Task Force ਨਾਲ ਕੋਈ ਵੀ ਸਬੰਧ ਨਹੀਂ ਹੈ। 

RSFC (Team Mohali)- ਕੁਝ ਦਿਨਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਚ ਗੈਂਗਸਟਰਾਂ ਨਾਲ ਨਜਿੱਠਣ ਲਈ Anti-Gangster Task Force ਬਣਾਉਣ ਦੀ ਗੱਲ ਕੀਤੀ ਗਈ। ਹੁਣ ਇਸ ਫੈਸਲੇ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੰਧ 'ਤੇ ਚੜ੍ਹੇ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਨਾਲ ਲੜਦੇ ਅਤੇ ਵੀਡੀਓ ਦੇ ਅੰਤ 'ਚ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਦੀ ਬੰਦੂਕ ਲੈ ਕੇ ਭੱਜਦਾ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਪੰਜਾਬ ਵਿਚ Anti-Gangster Task Force 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਘੱਟੋਂ-ਘੱਟ 7 ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਪੰਜਾਬ ਵਿਚ Anti-Gangster Task Force ਨਾਲ ਕੋਈ ਵੀ ਸਬੰਧ ਨਹੀਂ ਹੈ। 

ਵਾਇਰਲ ਪੋਸਟ 

ਫੇਸਬੁੱਕ ਪੇਜ Dhongi AAP ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਚ ਗੇਂਗਸਟਰਾਂ ਨਾਲ ਨਜਿੱਠਣ ਲਈ ਬਣਾਈ ਗਈ Task force ਦੇਖ ਲਓ ਜੀ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਕੰਧ ਦੇ ਨੇੜੇ ਸਰਕਾਰੀ ਸਕੂਲ ਸਰਹਾਲ ਮੁੰਡੀ ਲਿਖਿਆ ਵੇਖਿਆ ਜਾ ਸਕਦਾ ਹੈ।

Sarhal Mundi

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਤੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। 

ਇਹ ਵੀਡੀਓ ਘੱਟੋਂ-ਘੱਟ 7 ਸਾਲ ਪੁਰਾਣਾ ਹੈ

ਸਾਨੂੰ ਇਹ ਵੀਡੀਓ ਕਈ ਸਾਰੇ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਜਨਵਰੀ 2015 ਦੇ ਅਪਲੋਡ ਕੀਤੇ ਮਿਲੇ। ਫੇਸਬੁੱਕ ਪੇਜ "ਪੱਕੇ Gulf ਵਾਲੇ" ਨੇ 4 ਜਨਵਰੀ 2015 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਖਬਰ ਸਰਹਾਲ ਮੁੰਡੀ ਨੇੜੇ ਦੁਸਾਂਝ ਕਲਾਂ ਦੀ ਆ ਜਿਥੇ 2 ਮੁੰਡੇ ਸਕੂਲ ਵਿੱਚ ਚਿੱਟਾ ਪੀਂਦੇ ਸੀ ਫੇਰ ਅਚਾਂਨਕ ਪੁਲਿਸ ਆਂ ਗਈ ਇੱਕ ਪੁਲਿਸ ਨੇ ਕਾਬੂ ਕਰ ਲਿਆ ,,ਦੂਜਾ ਭੱਜ ਗਿਆ ਤੇ ਜਾਂਦਾ ਜਾਂਦਾ ਬੰਦੂਕ ਵੀ ਖੋਹ ਕੇ ਲੈ ਗਿਆ !! ਅੱਗੇ ਦੇਖ ਲਓ...."

ਖਬਰ ਅਨੁਸਾਰ ਮਾਮਲਾ ਸਰਹਾਲ ਮੁੰਡੀ ਨੇੜੇ ਦੁਸਾਂਝ ਕਲਾਂ ਦਾ ਹੈ ਜਿਥੇ 2 ਮੁੰਡੇ ਇੱਕ ਸਕੂਲ ਵਿਚ ਚਿੱਟਾ ਪੀਂਦੇ ਫੜ੍ਹੇ ਜਾਂਦੇ ਹਨ ਅਤੇ ਪੁਲਿਸ ਦੇ ਆਉਣ 'ਤੇ ਇੱਕ ਨੌਜਵਾਨ ਪੁਲਿਸ ਦੀ ਬੰਦੂਕ ਲੈ ਕੇ ਭੱਜ ਜਾਂਦਾ ਹੈ।

ਅਸੀਂ ਮਾਮਲੇ ਨੂੰ ਲੈ ਕੇ ਆਪਣੀ ਸਰਚ ਜਾਰੀ ਰੱਖੀ। ਸਾਨੂੰ ਮਾਮਲੇ ਨੂੰ ਲੈ ਕੇ 6 ਜਨਵਰੀ 2015 ਨੂੰ ਪ੍ਰਕਾਸ਼ਿਤ ਪੰਜਾਬੀ ਜਾਗਰਣ ਦੀ ਇੱਕ ਖਬਰ ਮਿਲੀ। ਇਸ ਖਬਰ ਦਾ ਸਿਰਲੇਖ ਲਿਖਿਆ ਗਿਆ, "ਕਾਰਬਾਈਨ ਖੋਹੇ ਜਾਣ 'ਤੇ ਵੀ ਵਿਖਾਈ ਹੋਮਗਾਰਡ ਨੇ ਦਲੇਰੀ, ਮਿਲੇਗਾ ਪ੍ਰਸ਼ੰਸਾ ਪੱਤਰ"

Punjabi JagranPunjabi Jagran

ਖਬਰ ਅਨੁਸਾਰ, "ਹੋਮਗਾਰਡ ਦਾ ਇਕ ਮੁਲਾਜ਼ਮ ਕਾਰਬਾਈਨ ਖੋਹੇ ਜਾਣ 'ਤੇ ਵੀ ਮੁਲਜ਼ਮ ਅੱਗੇ ਕੰਧ ਬਣ ਕੇ ਖੜਾ ਰਿਹਾ ਤਾਂ ਦੂਜਾ ਨਿਹੱਥੇ ਹੀ ਸਕੂਲ ਅੰਦਰ ਵੜ ਗਿਆ। ਵਾਇਰਲ ਬਣੀ ਇਸ ਸਾਰੇ ਮਾਮਲੇ ਦੀ ਵੀਡੀਓ ਪੁਲਸ ਅਧਿਕਾਰੀਆਂ ਕੋਲ ਪਹੁੰਚੀ ਤਾਂ ਐਲਾਨ ਕੀਤਾ ਗਿਆ ਕਿ ਉਕਤ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਆਈਜੀਪੀ-2 ਲੋਕ ਨਾਥ ਆਂਗਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਗੁਰਾਇਆ ਦੇ ਪਿੰਡ ਸਰਹਾਲ ਮੁੰਡੀ 'ਚ ਗਸ਼ਤ ਕਰ ਰਹੇ ਮੋਟਰਸਾਈਕਲ ਸਵਾਰ ਚੌਕੀ ਦੁਸਾਂਝ ਕਲਾਂ ਦੇ ਸਿਪਾਹੀ ਸ਼ਮਸ਼ੇਰ ਸਿੰਘ ਤੇ ਪੀਐਚਜੀ ਸ਼ਿੰਗਾਰਾ ਰਾਮ ਨੂੰ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਕੁਝ ਸ਼ੱਕੀ ਵਿਅਕਤੀ ਬੈਠੇ ਹਨ। ਦੋਵਾਂ ਮੁਲਾਜ਼ਮਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਕਤ ਵਿਅਕਤੀਆਂ ਕੋਲ ਕੋਈ ਬੰਦੂਕ ਜਾਂ ਮਾਰੂ ਹਥਿਆਰ ਹੈ ਜਾਂ ਫਿਰ ਨਹੀਂ। ਉਕਤ ਵਿਅਕਤੀਆਂ ਬਾਰੇ ਪੁਲਸ ਮੁਲਾਜ਼ਮਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਮਸ਼ੇਰ ਸਿੰਘ ਆਪਣੀ ਸਰਕਾਰੀ ਕਾਰਬਾਈਨ ਸ਼ਿੰਗਾਰਾ ਰਾਮ ਨੂੰ ਫੜਾ ਕੇ ਸਕੂਲ ਦੀ ਕੰਧ ਟੱਪ ਕੇ ਅੰਦਰ ਵੜ ਗਿਆ ਜਦਕਿ ਸ਼ਿੰਗਾਰਾ ਰਾਮ ਨੂੰ ਬਾਹਰ ਤਾਇਨਾਤ ਕਰ ਗਿਆ ਸੀ। ਸ਼ਿੰਗਾਰਾ ਰਾਮ ਸਕੂਲ ਦੇ ਬਾਹਰ ਤਾਇਨਾਤ ਸੀ ਕਿ ਇਸ ਦੌਰਾਨ ਇਕ ਲੜਕਾ ਸਕੂਲ ਦੀ ਕੰਧ ਟੱਪ ਕੇ ਭੱਜਣ ਲਈ 'ਚ ਕੰਧ 'ਤੇ ਚੜ੍ਹ ਗਿਆ ਜਦਕਿ ਸ਼ਿੰਗਾਰਾ ਰਾਮ ਨੇ ਉਸ ਨੂੰ ਵੇਖਿਆ ਤਾਂ ਉਸ 'ਤੇ ਕਾਰਬਾਈਨ ਤਾਣ ਦਿੱਤੀ। ਉਕਤ ਵਿਅਕਤੀ ਪੁਲਸ ਮੁਲਾਜ਼ਮ ਸ਼ਿੰਗਾਰਾ ਰਾਮ ਨਾਲ ਗਾਲ੍ਹੀ-ਗਲੋਚ ਕਰਨ ਲੱਗਾ ਪਰ ਫਿਰ ਵੀ ਸ਼ਿੰਗਾਰਾ ਰਾਮ ਤੈਸ਼ 'ਚ ਨਹੀਂ ਆਇਆ ਪਰ ਸਰਡੰਰ ਕਰਨ ਲਈ ਉਸ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਜ਼ਰੂਰ ਦਿੰਦਾ ਰਿਹਾ ਸੀ। ਇਸ ਦੌਰਾਨ ਉਸ ਨੇ ਮੁਲਜ਼ਮ ਨੂੰ ਕਾਰਬਾਈਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹੀ ਕਾਰਬਾਈਨ ਮੁਲਜ਼ਮ ਦੇ ਹੱਥ ਆ ਗਈ। ਉਕਤ ਵਿਅਕਤੀ ਨਸ਼ੇ 'ਚ ਸੀ, ਕਾਰਬਾਈਨ ਵੀ ਚਲਾ ਸਕਦਾ ਸੀ ਪਰ ਉਦੋਂ ਵੀ ਸ਼ਿੰਗਾਰਾ ਰਾਮ ਉਥੋਂ ਭੱਜਿਆ ਨਹੀਂ ਅਤੇ ਕੰਧ ਬਣ ਕੇ ਮੁਲਜ਼ਮ ਨੂੰ ਫੜਨ ਲਈ ਜੱਦੋਜਹਿਦ ਕਰਦਾ ਰਿਹਾ। ਮੁਲਜ਼ਮ ਕਾਰਬਾਈਨ ਲੈ ਕੇ ਫਰਾਰ ਹੋ ਗਿਆ ਪਰ ਕੁਝ ਹੀ ਦੂਰੀ 'ਤੇ ਕਾਰਬਾਈਨ ਸੁੱਟ ਕੇ ਫਰਾਰ ਹੋ ਗਿਆ ਸੀ।"

ਮਤਲਬ ਸਾਫ ਸੀ ਕਿ ਮਾਮਲਾ ਘੱਟੋਂ-ਘੱਟ 7 ਸਾਲ ਪੁਰਾਣਾ ਹੈ ਅਤੇ ਇਸਨੂੰ ਹਾਲੀਆ ਪੰਜਾਬ ਵਿਚ ਗੈਂਗਸਟਰਾਂ ਨਾਲ ਨਜਿੱਠਣ ਲਈ ਬਣਾਏ ਜਾਣ ਵਾਲੀ Anti-Gangster Task Force ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਘੱਟੋਂ-ਘੱਟ 7 ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਪੰਜਾਬ ਵਿਚ Anti-Gangster Task Force ਨਾਲ ਕੋਈ ਵੀ ਸਬੰਧ ਨਹੀਂ ਹੈ। 

Claim- Recent Video of Youth Arguing with Anti-Gangster Task Force Punjab
Claimed By- FB Page Dhongi AAP
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement