
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੜੀਸਾ ਦਾ ਜਿੱਥੇ ਬੀਜੁ ਜਨਤਾ ਦਲ ਦੇ MLA ਪ੍ਰਸ਼ਾਂਤ ਜਗਦੇਵ ਦਾ ਵਿਰੋਧ ਹੋਇਆ ਸੀ
Claim
ਸੋਸ਼ਲ ਮੀਡੀਆ 'ਤੇ ਚੁਣਾਵੀ ਸਰਗਰਮੀਆਂ ਵਿਚਕਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਦੀ ਭੀੜ ਨੂੰ ਇੱਕ ਆਗੂ ਦੀ ਗੱਡੀ 'ਤੇ ਹਮਲਾ ਕਰਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਅੱਗੇ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਵਿਰੋਧ ਤੋਂ ਬਚਦਿਆਂ ਆਗੂ ਭੀੜ ਉੱਤੇ ਗੱਡੀ ਚੜ੍ਹਾ ਕੇ ਭੱਜ ਜਾਂਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਜਦੋਂ ਧਰਮ ਦੇ ਨਾਂਅ 'ਤੇ ਵੋਟ ਮੰਗਣ ਗਏ ਭਾਜਪਾ ਆਗੂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।
X ਅਕਾਊਂਟ "BeatalPret" ਨੇ 11 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "बहुत मेहनत लगती है भरोसे वालों को जूते फेंक-फेंककर मारने में..."
बहुत मेहनत लगती है भरोसे वालों को जूते फेंक-फेंककर मारने में... pic.twitter.com/rFBosDcuoL
— BeatalPret (@beatalPret) April 11, 2024
ਇਸ ਵੀਡੀਓ ਉੱਤੇ ਲਿਖਿਆ ਹੋਇਆ ਹੈ ਕਿ ਧਰਮ ਦੇ ਨਾਂਅ 'ਤੇ ਵੋਟ ਮੰਗਣ ਗਏ ਭਾਜਪਾ ਆਗੂ ਨਾਲ ਕੁੱਟਮਾਰ ਹੋਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੜੀਸਾ ਦਾ ਜਿੱਥੇ ਬੀਜੁ ਜਨਤਾ ਦਲ ਦੇ MLA ਪ੍ਰਸ਼ਾਂਤ ਜਗਦੇਵ ਦਾ ਵਿਰੋਧ ਹੋਇਆ ਸੀ ਅਤੇ ਇਸ ਵਿਰੋਧ ਤੋਂ ਬਚਦਿਆਂ ਆਗੂ ਨੇ ਭੀੜ੍ਹ ਉੱਤੇ ਹੀ ਗੱਡੀ ਚੜ੍ਹਾ ਦਿੱਤੀ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ"
ਸਾਨੂੰ Kalinga TV ਦੀ Youtube ਰਿਪੋਰਟ ਮਿਲੀ ਜਿਸਦੇ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। 12 ਮਾਰਚ 2022 ਦੀ ਇਸ ਰਿਪੋਰਟ ਦਾ ਸਿਰਲੇਖ ਲਿਖਿਆ ਗਿਆ ਸੀ, "'Lakhimpur Kheri' In Odisha: Over 20 Injured As Chilika MLA Prashant Jagdev's Runs Car Over Crowd"
ਇਹ ਖਬਰ ਉੜੀਆ ਭਾਸ਼ਾ ਵਿਚ ਸੀ ਇਸ ਕਰਕੇ ਸਿਰਲੇਖ ਦੇ ਅਧਾਰ 'ਤੇ ਅਸੀਂ ਕੀਵਰਡ ਸਰਚ ਕੀਤਾ ਅਤੇ ਮਾਮਲੇ ਨੂੰ ਲੈ ਕੇ ਖਬਰਾਂ ਪੜ੍ਹੀਆਂ। NDTV ਨੇ ਇਸ ਮਾਮਲੇ ਨੂੰ ਲੈ ਕੇ 12 ਮਾਰਚ 2022 ਨੂੰ ਰਿਪੋਰਟ ਸਾਂਝੀ ਕਰਦਿਆਂ ਸਿਰਲੇਖ ਲਿਖਿਆ ਸੀ, "Odisha MLA Drives Car Into Crowd, 22 Injured"
ਖਬਰ ਅਨੁਸਾਰ, ਬੀਜੁ ਜਨਤਾ ਦਲ ਦੇ ਆਗੂ ਪ੍ਰਸ਼ਾਂਤ ਜਗਦੇਵ ਨੂੰ ਜਦੋਂ ਉੜੀਸਾ ਦੇ ਖੁਰਦਾ ਜਿਲ੍ਹੇ ਅਧੀਨ ਆਉਂਦੇ ਬਾਨਾਪੁਰ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਆਗੂ ਨੇ ਮੌਕੇ ਤੋਂ ਭੱਜਦਿਆਂ ਭੀੜ੍ਹ ਉੱਤੇ ਗੱਡੀ ਚੜ੍ਹਾ ਦਿੱਤੀ ਜਿਸਦੇ ਵਿਚ 22 ਲੋਕ ਜ਼ਖਮੀ ਹੋ ਗਏ। ਇਨ੍ਹਾਂ 22 ਲੋਕਾਂ ਵਿਚ 10 ਪੁਲਿਸ ਮੁਲਾਜ਼ਮ ਅਤੇ 2 ਪੱਤਰਕਾਰ ਸ਼ਾਮਲ ਸਨ।
NDTV ਦੀ ਇਸ ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਭਾਜਪਾ ਦਾ ਆਗੂ ਨਹੀਂ ਬਲਕਿ ਬੀਜੁ ਜਨਤਾ ਦਲ ਦਾ ਆਗੂ ਸੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੜੀਸਾ ਦਾ ਜਿੱਥੇ ਬੀਜੁ ਜਨਤਾ ਦਲ ਦੇ MLA ਪ੍ਰਸ਼ਾਂਤ ਜਗਦੇਵ ਦਾ ਵਿਰੋਧ ਹੋਇਆ ਸੀ ਅਤੇ ਇਸ ਵਿਰੋਧ ਤੋਂ ਬਚਦਿਆਂ ਆਗੂ ਨੇ ਭੀੜ੍ਹ ਉੱਤੇ ਹੀ ਗੱਡੀ ਚੜ੍ਹਾ ਦਿੱਤੀ ਸੀ।
Result- Fake
Our Sources
Youtube Report Of Kalinga TV Shared On 12 March 2022
NDTV Article Published On 12 March 2022
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ