Fact Check : ਸੋਸ਼ਲ ਡਿਸਟੈਂਸਿੰਗ ਤੇ ਬਹਿਸ ਕਰਦੇ ਯਾਤਰੀਆਂ ਦਾ ਇਹ ਵੀਡੀਓ, ਏਅਰ ਇੰਡਿਆ ਜਹਾਜ਼ ਦਾ ਨਹੀਂ
Published : May 12, 2020, 11:54 am IST
Updated : May 12, 2020, 11:54 am IST
SHARE ARTICLE
Photo
Photo

ਜਹਾਜ਼ ਦੇ ਅੰਦਰ ਯਾਤਰੀਆਂ ਨਾਲ ਸੀਟਾਂ ਅਤੇ ਸਮਾਜਕ ਦੂਰੀਆਂ ਬਾਰੇ ਬਹਿਸ ਕਰਨ ਵਾਲੇ ਯਾਤਰੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

ਜਹਾਜ਼ ਦੇ ਅੰਦਰ ਯਾਤਰੀਆਂ ਨਾਲ ਸੀਟਾਂ ਅਤੇ ਸਮਾਜਕ ਦੂਰੀਆਂ ਬਾਰੇ ਬਹਿਸ ਕਰਨ ਵਾਲੇ ਯਾਤਰੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਿਕਾਗੋ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਅੰਦਰ ਬਣਾਈ ਗਈ ਹੈ। ਜਹਾਜ਼ ਵਿਚ ਸਮਾਜਿਕ ਦੂਰੀ ਲਈ ਯਾਤਰੀਆਂ ਤੋਂ ਇਕ ਸੀਟ ਦਾ ਕਿਰਾਏ ਤਿੰਨ ਗੁਣਾ ਵਸੂਲ ਕੀਤਾ ਗਿਆ ਹੈ,

filefile

ਪਰ ਬਿਨਾ ਸੀਟ ਖਾਲੀ ਰੱਖਿਆ ਉਨ੍ਹਾਂ ਨੂੰ ਜਹਾਜ਼ ਵਿਚ ਬਿਠਾਇਆ ਗਿਆ ਹੈ। ਉਧਰ ਇਡਿਆ ਨਿਊਜ ਦੇ ਐਂਟੀ-ਫੇਕ ਨਿਊਜ਼ ਵਾਰ ਰੂਮ ਪਾਇਆ ਕਿ ਇਸ ਵੀਡੀਓ ਨੂੰ ਲੈ ਕੇ ਕੀਤਾ ਜਾਣ ਵਾਲਾ ਦਾਅਵਾ ਝੂਠਾ ਹੈ ਕਿਉਂਕਿ ਇਹ ਵੀਡੀਓ ਸ਼ਿਕਾਗੋ ਤੋਂ ਦਿੱਲੀ ਆਉਂਣ ਵਾਈ ਏਅਰ ਇੰਡਿਆ ਫਲਾਈਟ ਦਾ ਵੀਡੀਓ ਨਹੀਂ ਹੈ, ਬਲਕਿ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਸ (PIA) ਦੀ ਕਰਾਚੀ-ਟੋਰਾਂਟੋ ਫਲਾਈਟ ਵਿਚ ਸ਼ੂਟ ਕੀਤਾ ਗਿਆ ਹੈ। ਵੀਡੀਓ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਯਾਤਰੀ ਸੋਸ਼ਲ ਦੂਰੀ ਨੂੰ ਕਾਇਮ ਰੱਖਣ ਲਈ ਫਲਾਈਟ ਦੇ ਕਰਮਚਾਰੀਆਂ ਨਾਲ ਬਹਿਸ ਕਰ ਰਹੇ ਹਨ।

photophoto

ਉਹ ਦਾਅਵਾ ਕਰ ਰਹੇ ਹਨ ਕਿ ਟਿਕਟ ਬੁੱਕ ਕਰਦੇ ਸਮੇਂ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਦੇ ਨਾਲ ਵਾਲੀਆਂ ਸੀਟਾਂ ਖਾਲੀ ਰਹਿਣਗੀਆਂ, ਪਰ ਏਅਰ ਲਾਈਨ ਨੇ ਸਾਰੀਆਂ ਸੀਟਾਂ ਭਰ ਦਿੱਤੀਆਂ। 29 ਅਪ੍ਰੈਲ ਨੂੰ ਮੀਡੀਆ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਖ਼ਬਰਾਂ ਅਨੁਸਾਰ ਇਹ ਵੀਡੀਓ ਪਾਕਿਸਤਾਨ ਤੋਂ ਟੋਰਾਂਟੋ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੀ ਹੈ।

photophoto

ਇਸ ਤੋਂ ਇਲਾਵਾ ਅਸੀਂ ਇਹ ਵੀ ਪਾਇਆ ਕਿ ਜਹਾਜ਼ ਦੇ ਅੰਦਰ ਦਾ ਡਿਜਾਇਨ PIA ਦੇ ਜਹਾਜ਼ ਨਾਲ ਮੇਲ ਖਾਂਦਾ ਹੈ। ਉਧਰ ਭਾਰਤ ਸਰਕਾਰ ਦੀ ਸੂਚਨਾ ਏਜੰਸੀ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਵੀ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਵਾਇਰਲ ਹੋਈ ਵੀਡੀਓ ਗੁਆਂਢੀ ਦੇਸ਼ ਦੀ ਏਅਰਲਾਈਨ ਦਾ ਹੈ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement