
ਵੀਡੀਓ ਵਿਚ ਪਾਕਿਸਤਾਨੀ ਡਾਂਸਰ ਮਹਿਰੋਜ਼ ਬੈਗ ਹਨ ਜਿਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਇਨਾਯਾ ਖਾਨ ਨਾਲ ਇਸ ਗਾਣੇ 'ਤੇ ਡਾਂਸ ਕੀਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪਠਾਨ ਫਿਲਮ ਦੇ ਗਾਣੇ ਬੇਸ਼ਰਮ ਰੰਗ 'ਤੇ ਇੱਕ ਕੁੜੀ 'ਤੇ ਨੌਜਵਾਨ ਨੂੰ ਨੱਚਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਵਿਅਕਤੀ ਪਾਕਿਸਤਾਨ ਦਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਹੈ ਜਿਹੜਾ ਸ਼ੰਘਾਈ ਸਹਿਯੋਗ ਸੁਮਿਟ ਵਿਚ ਹਿੱਸਾ ਲੈਣ ਲਈ ਭਾਰਤ ਦੇ ਗੋਆ ਆਇਆ ਹੋਇਆ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਗੋਆ ਦਾ ਦੱਸਿਆ ਜਾ ਰਿਹਾ ਹੈ।
ਟਵਿੱਟਰ ਅਕਾਊਂਟ Sidha_memer ਨੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "Bilawal Bhutto Zardari to perform on Besharam Rang in Shanghai Cooperation Organization (SCO) Summit. Location - Goa."
Bilawal Bhutto Zardari to perform on Besharam Rang in Shanghai Cooperation Organization (SCO) Summit.
— Sidha_memer (@Sidha_memer) May 4, 2023
Location - Goa. pic.twitter.com/eOdd6dq74A
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਬਿਲਾਵਲ ਭੁੱਟੋ ਨਹੀਂ ਨਹੀਂ। ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵੀਡੀਓ ਵਿਚ ਬਿਲਾਵਲ ਭੁੱਟੋ ਨਹੀਂ ਹੈ
ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਪੁਰਾਣੀ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਦਾਅਵੇ ਦਾ ਖੰਡਨ ਸੀ। ਇਨ੍ਹਾਂ ਰਿਪੋਰਟਾਂ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤਾਂ ਬਿਲਕੁਲ ਨਹੀਂ ਹੈ।
ਕੌਣ ਹੈ ਵੀਡੀਓ ਵਿਚ?
ਵੀਡੀਓ ਵਿਚ ਪਾਕਿਸਤਾਨੀ ਡਾਂਸਰ ਮਹਿਰੋਜ਼ ਬੈਗ ਹਨ ਜਿਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਇਨਾਯਾ ਖਾਨ ਨਾਲ ਇਸ ਗਾਣੇ 'ਤੇ ਡਾਂਸ ਕੀਤਾ ਸੀ। ਇਸ ਡਾਂਸ ਦਾ ਅਸਲ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਮਹਿਰੋਜ਼ ਦੇ Youtube ਅਕਾਊਂਟ 'ਤੇ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਬਿਲਾਵਲ ਭੁੱਟੋ ਨਹੀਂ ਨਹੀਂ। ਵੀਡੀਓ ਵਿਚ ਪਾਕਿਸਤਾਨੀ ਡਾਂਸਰ ਮਹਿਰੋਜ਼ ਬੈਗ ਹਨ ਜਿਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਇਨਾਯਾ ਖਾਨ ਨਾਲ ਇਸ ਗਾਣੇ 'ਤੇ ਡਾਂਸ ਕੀਤਾ ਸੀ।