ਅਕਾਲੀ ਆਗੂ ਨੂੰ ਸੌਦਾ ਸਾਧ ਦੀ ਤਸਵੀਰ ਨਾਲ ਸਨਮਾਨਿਤ ਕਰਨ ਦੀ ਵਾਇਰਲ ਇਹ ਤਸਵੀਰ ਐਡੀਟੇਡ ਹੈ, Fact Check ਰਿਪੋਰਟ
Published : Aug 12, 2024, 6:07 pm IST
Updated : Aug 12, 2024, 6:07 pm IST
SHARE ARTICLE
Edited image of Daljit Singh Cheema Awarded Ram Rahim Image Viral On Social Media
Edited image of Daljit Singh Cheema Awarded Ram Rahim Image Viral On Social Media

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਆਗੂ ਨੂੰ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।

Claim

ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਆਗੂ ਨੂੰ ਬਲਾਤਕਾਰੀ ਡੇਰਾ ਸਿਰਸਾ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਕਰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨੂੰ ਅਸਲ ਸਮਝ ਕੇ ਲੋਕ ਆਗੂ 'ਤੇ ਨਿਸ਼ਾਨੇ ਸਾਧ ਰਹੇ ਹਨ।

ਫੇਸਬੁੱਕ ਯੂਜ਼ਰ Waryam Singh ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਬਾਈ ਅਸੀਂ ਤਾਂ ਪੰਥਕ ਹੁੰਦੇ ਆ" 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਆਗੂ ਨੂੰ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।

Investigation

ਪੜਤਾਲ ਦੀ ਸ਼ੁਰੁਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਪੋਸਟ 'ਤੇ ਆਏ ਕਮੈਂਟਾਂ ਵਿਚ ਲੋਕਾਂ ਨੇ ਅਸਲ ਤਸਵੀਰ ਸਾਂਝੀ ਕੀਤੀ ਹੋਈ ਸੀ। ਅਸਲ ਤਸਵੀਰ ਵਿਚ ਰਾਮ ਰਹੀਮ ਦੀ ਕੋਈ ਫੋਟੋ ਨਹੀਂ ਸੀ। 

ਅਸਲ ਤਸਵੀਰ ਦੇ ਪਿੱਛੇ ਅੰਤਰ ਕਾਲਜ ਯੁਵਕ ਮੇਲਾ ਲਿਖਿਆ ਹੋਇਆ ਹੈ। ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਅਸਲ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਤਸਵੀਰ ਨਾਲ ਮਿਲਦੀ ਤਸਵੀਰ ਜਿਸਦੇ ਵਿਚ ਸਮਾਨ ਬੈਕਗ੍ਰਾਉੰਡ ਵੇਖਿਆ ਜਾ ਸਕਦਾ ਹੈ, ਸਾਨੂੰ 6 ਮਾਰਚ ਦੀ ਇੱਕ ਪੋਸਟ ਵਿਚ ਅਪਲੋਡ ਮਿਲੀ। ਇਸ ਤਸਵੀਰ ਵਿਚ ਸਮਾਨ ਆਗੂਆਂ ਨੂੰ ਸਨਮਾਨਿਤ ਕਰਦੇ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ "Davinder Singh Dhillon" ਨੇ ਇਸ 6 ਮਾਰਚ 2024 ਨੂੰ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿ੍ਰਪਾ ਨਾਲ  ਜੋ ਪਾਰਟੀ ਵੱਲੋਂ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਪੰਜਾਬ ਬਣਾਇਆ ਗਿਆ ਹੈ ,ਉਸ ਸਬੰਧ ਵਿੱਚ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿੱਖੇ ਡਾ ਦਲਜੀਤ ਸਿੰਘ ਚੀਮਾ ਜੀ ,ਸ ਅਮਰਜੀਤ ਸਿੰਘ ਚਾਵਲਾ , ਸ ਦਲਜੀਤ ਸਿੰਘ ਭਿੰਡਰ ,ਸ ਗੁਰਿਦੰਰ ਸਿੰਘ ਗੋਗੀ ਜਿਲਾ ਪ੍ਰਧਾਨ ,ਸ ਗੁਰਪ੍ਰੀਤ ਸਿੰਘ ਰੋਡੇ ਮੈਨੇਜਰ ਪ੍ਰਿਸੀਪਲ ਜਸਵੀਰ ਸਿੰਘ ਜੀ ਅਤੇ ਸ ਹਰਦੇਵ ਸਿੰਘ ਐਡ ਮੈਨਜਰ ਅਤੇ ਨੰਬਰਦਾਰ ਸੰਦੀਪ ਸਿੰਘ ਕਲੋਤਾ ਵੱਲੋਂ ਮੇਰਾ ਵਿਸ਼ੇਸ਼ ਸਨਮਾਨ ਕੀਤਾ ਗਿਆ"

ਹੁਣ ਅਸੀਂ ਮੌਜੂਦ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਵਾਇਰਲ ਤਸਵੀਰ ਨੂੰ ਲੈ ਕੇ ਮਈ 2024 ਦਾ ਇੱਕ ਸਪਸ਼ਟੀਕਰਨ ਮਿਲਿਆ। ਇਹ ਸਪਸ਼ਟੀਕਰਨ ਤਸਵੀਰ ਵਿਚ ਡਾਕਟਰ ਚੀਮਾ ਨੂੰ ਸਨਮਾਨਿਤ ਕਰਨ ਵਾਲੇ ਵਿਅਕਤੀ ਦਾ ਸੀ। 

ਡਾਕਟਰ ਦਲਜੀਤ ਚੀਮਾ ਨੂੰ ਸਮਾਜ ਸੇਵੀ Diljeet Singh Bhinder ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ 'ਤੇ ਸਪਸ਼ਟੀਕਰਨ ਸਾਂਝਾ ਕਰਦਿਆਂ Diljeet ਨੇ ਲਿਖਿਆ, "Few days ago me with Dr Daljit Singh Cheema, Manager Gurpreet Singh , Principal Jasvir Singh and other Personalities at Guru Teg Bhadar Khalsa College Anadpur Sahib"

ਇਸ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਦਲਜੀਤ ਚੀਮਾ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ। ਡਾਕਟਰ ਚੀਮਾ ਵੱਲੋਂ ਸਾਂਝਾ ਸਪਸ਼ਟੀਕਰਨ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਸਲ ਤਸਵੀਰ 'ਤੇ ਐਡੀਟੇਡ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਆਗੂ ਨੂੰ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।

Result: Fake

Our Sources:

Meta Post Of Davinder Singh Dhillon Shared On 6 March 2024

Meta Post Of Dr Daljit Singh Cheema Shared On 11 August 2024

Meta Post Of Diljeet Singh Bhinder​ Shared On 25 May 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement