Fact Check: ਝਾੜੂ ਲਾਉਂਦੇ ਪ੍ਰਿਯੰਕਾ ਗਾਂਧੀ ਦੀ ਤਸਵੀਰ ਨਾਲ ਕੀਤੀ ਗਈ ਹੈ ਛੇੜਛਾੜ
Published : Oct 12, 2021, 5:28 pm IST
Updated : Oct 12, 2021, 5:28 pm IST
SHARE ARTICLE
Fact Check Edited image of Priyanka Gandhi viral to defame her image
Fact Check Edited image of Priyanka Gandhi viral to defame her image

ਵਾਇਰਲ ਹੋ ਰਹੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਤਸਵੀਰ ਵਿਚ ਫੋਟੋਗ੍ਰਾਫਰ ਦੀ ਤਸਵੀਰ ਨੂੰ ਐਡਿਟ ਕਰਕੇ ਚਿਪਕਾਇਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਕਾਂਗਰੇਸ ਆਗੂ ਪ੍ਰਿਯੰਕਾ ਗਾਂਧੀ ਦੀ ਝਾੜੂ ਲਾਉਂਦੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਫੋਟੋਗ੍ਰਾਫਰ ਨੂੰ ਉਨ੍ਹਾਂ ਦੇ ਪੈਰਾਂ ਹੇਂਠ ਜ਼ਮੀਨ 'ਤੇ ਲੇਟ ਉਨ੍ਹਾਂ ਦੀ ਫੋਟੋ ਖਿੱਚਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਪ੍ਰਿਯੰਕਾ ਗਾਂਧੀ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਤਸਵੀਰ ਵਿਚ ਫੋਟੋਗ੍ਰਾਫਰ ਦੀ ਤਸਵੀਰ ਨੂੰ ਐਡਿਟ ਕਰਕੇ ਚਿਪਕਾਇਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Pawan Sharma" ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "गजब है, फोटोग्राफर साहब"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਅਸਲ ਤਸਵੀਰ ਕਾਂਗਰੇਸ ਦੇ ਬੁਲਾਰੇ "Supriya Shrinate" ਦੇ ਟਵੀਟ ਵਿਚ ਸ਼ੇਅਰ ਕੀਤੀ ਮਿਲੀ। ਟਵੀਟ ਕਰਦਿਆ ਉਨ੍ਹਾਂ ਨੇ ਲਿਖਿਆ, "प्रियंका गांधी जी के ख़िलाफ़ योगी जी आपका बयान करोड़ों महिलाओं और दलितों के प्रति आपकी कुत्सित मानसिकता और तिरस्कार दिखाता है। लखनऊ में इंदिरा नगर की दलित बस्ती पहुँच @priyankagandhi  ने झाड़ू लगा कहा “झाड़ू लगाना स्वाभिमान और सादगी का प्रतीक”"

ਅਸਲ ਤਸਵੀਰ ਵਿਚ ਕੀਤੇ ਵੀ ਫੋਟੋਗ੍ਰਾਫਰ ਨੂੰ ਨਹੀਂ ਵੇਖਿਆ ਜਾ ਸਕਦਾ ਹੈ। ਮਤਲਬ ਸਾਫ ਸੀ ਕਿ ਫੋਟੋਗ੍ਰਾਫਰ ਦੀ ਤਸਵੀਰ ਨੂੰ ਐਡਿਟ ਕਰਕੇ ਚਿਪਕਾਇਆ ਗਿਆ।

ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਅੱਗੇ ਵਧਦੇ ਹੋਏ ਅਸੀਂ ਫੋਟੋਗ੍ਰਾਫਰ ਦੀ ਤਸਵੀਰ ਨੂੰ ਕ੍ਰੋਪ ਕੀਤਾ ਅਤੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਫੋਟੋਗ੍ਰਾਫਰ ਦੀ ਕੱਲੀ ਤਸਵੀਰ ਸਾਨੂੰ 2015 ਦੀ ਇੱਕ ਇਮੇਜ ਗੈਲਰੀ 'ਤੇ ਅਪਲੋਡ ਮਿਲੀ। ਫੋਟੋਗ੍ਰਾਫਰ ਦੀ ਅਸਲ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ।

PixaBayPixaBay

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਤਸਵੀਰ ਵਿਚ ਫੋਟੋਗ੍ਰਾਫਰ ਦੀ ਤਸਵੀਰ ਨੂੰ ਐਡਿਟ ਕਰਕੇ ਚਿਪਕਾਇਆ ਗਿਆ ਹੈ।

Claim- Edited image defaming Priyanka Gandhi
Claimed By- Punjabi Actor Gurchet Chitarkar
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement