ਇੰਡੀਆਨਾ 'ਚ 3 ਗੱਡੀਆਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ
ਅਮਰੀਕਾ: ਅਮਰੀਕਾ ਦੇ ਇੰਡੀਆਨਾ ਵਿੱਚ ਟਰੱਕ ਨਾਲ ਤਿੰਨ ਗੱਡੀਆਂ ਨੂੰ ਟੱਕਰ ਮਾਰਨ ਦੇ ਜੁਰਮ ਵਿੱਚ 25 ਸਾਲਾ ਭਾਰਤੀ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ ਵਿੱਚ 64 ਸਾਲਾ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ICE (ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਨੇ ਸੁਖਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਿਉਂਕਿ ਉਹ ਨਾ ਸਿਰਫ਼ ਗ਼ਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ, ਸਗੋਂ ਉਸ ਕਾਰਨ ਇੱਕ ਜਾਨ ਵੀ ਚਲੀ ਗਈ।
ਜ਼ਿਕਰਯੋਗ ਹੈ ਕਿ ਸੁਖਦੀਪ ਇੰਡੀਆਨਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਇਹ ਹਾਦਸਾ 18 ਫਰਵਰੀ ਨੂੰ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੈਂਡਰਿਕਸ ਕਾਉਂਟੀ ਦੇ ਇੱਕ ਦਿਹਾਤੀ ਚੌਰਾਹੇ 'ਤੇ ਵਾਪਰਿਆ ਸੀ।
