ਤੱਥ ਜਾਂਚ - ਠੱਗੀ ਕਰਨ ਵਾਲੇ ਪੁਜਾਰੀ ਦਾ ਪੀਐੱਮ ਮੋਦੀ ਨਾਲ ਨਹੀਂ ਕੋਈ ਸਬੰਧ, ਪੋਸਟ ਫਰਜ਼ੀ 
Published : Feb 13, 2021, 3:33 pm IST
Updated : Feb 13, 2021, 3:56 pm IST
SHARE ARTICLE
Fact Check: PM Modi Fake Photo Viral With Wrong Claim
Fact Check: PM Modi Fake Photo Viral With Wrong Claim

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਜੋ ਪੁਜਾਰੀ ਹੈ ਉਸ ਨੇ ਪੀਐੱਮ ਮੋਦੀ ਨਾਲ ਆਪਣੀ ਤਸਵੀਰ ਫੋਟੋਸ਼ਾਪ ਜ਼ਰੀਏ ਬਣਵਾਈ ਸੀ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਅਖ਼ਬਾਰ ਦੀ ਇਕ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਵਿਚ ਪੀਐੱਮ ਮੋਦੀ ਨੂੰ ਇਕ ਪੁਜਾਰੀ ਨਾਲ ਦੇਖਿਆ ਜਾ ਸਕਦਾ ਹੈ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਗਊ ਸੇਵਾ ਦੇ ਨਾਂਅ ‘ਤੇ ਪੈਸੇ ਇਕੱਠੇ ਕਰਕੇ ਫਰਾਰ ਹੋ ਗਿਆ। ਖ਼ਬਰ ਵਿਚ ਲੱਗੀ ਪੁਜਾਰੀ ਅਤੇ ਪੀਐਮ ਮੋਦੀ ਦੀ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐੱਮ ਮੋਦੀ ਦਾ ਇਸ ਪੁਜਾਰੀ ਨਾਲ ਕੁਨੈਕਸ਼ਨ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਜੋ ਪੁਜਾਰੀ ਹੈ ਉਸ ਨੇ ਪੀਐੱਮ ਮੋਦੀ ਨਾਲ ਆਪਣੀ ਤਸਵੀਰ ਫੋਟੋਸ਼ਾਪ ਜ਼ਰੀਏ ਬਣਵਾਈ ਸੀ। ਪੀਐੱਮ ਮੋਦੀ ਦਾ ਇਸ ਪੁਜਾਰੀ ਨਾਲ ਕੋਈ ਸਬੰਧ ਨਹੀਂ ਹੈ। 

ਵਾਇਰਲ ਪੋਸਟ 
ਟਵਿੱਟਰ ਯੂਜ਼ਰ ADV KRISHNA GOPAL YADAV ਨੇ 11 ਫਰਵਰੀ ਨੂੰ ਵਾਇਰਲ ਕਟਿੰਗ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''हर अच्छे व्यक्ति के साथ हमारे प्रधानमंत्री जी की तस्वीर होती है , @YashMeghwal''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 
ਪੜਤਾਲ ਸ਼ੁਰੂ ਕਰਨ ਦੌਰਾਨ ਸਾਨੂੰ ਵਾਇਰਲ ਕਟਿੰਗ ਵਿਚ ਦਿੱਤੀ ਗਈ ਖ਼ਬਰ ਨੂੰ ਲੈ ਕੇ ਕੁੱਝ ਕੀਵਰਡ ਸਰਚ ਕੀਤੇ। ਸਾਨੂੰ ਆਪਣੀ ਸਰਚ ਦੌਰਾਨ www.patrika.com ਦੀ ਇਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਤਸਵੀਰ ਨੂੰ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਰਿਪੋਰਟ 2017 ਦੀ ਸੀ। ਰਿਪੋਰਟ ਮੁਤਾਬਿਕ ਇਹ ਪੁਜਾਰੀ ਨਰਿੰਦਰ ਮੋਦੀ ਦੇ ਨਾਲ ਆਪਣੀ ਫੋਟੋ ਦਿਖਾ ਕੇ ਲੋਕਾਂ ਨੂੰ ਠੱਗਦਾ ਸੀ। ਪਿੰਡ ਦੇ ਲੋਕ ਜਿਵੇਂ ਇਹ ਪੁਜਾਰੀ ਕਹਿੰਦਾ ਸੀ,ਉਸੇ ਤਰ੍ਹਾਂ ਕਰਨ ਨੂੰ ਤਿਆਰ ਹੋ ਜਾਂਦੇ ਸਨ। ਧਾਰਮਿਕ ਲੋਕਾਂ ਨੇ ਉਸ ਨੂੰ ਪਿੰਡ ਵਿਚ ਗਊਸ਼ਾਲਾ ਬਣਾਉਣ ਲਈ ਅਤੇ ਮੰਦਿਰ ਵਿਚ ਭਗਵਤ ਕਥਾ ਦੇ ਨਾਮ ਤੇ 15-20 ਲੱਖ ਰੁਪਏ ਸੌਂਪ ਦਿੱਤੇ। ਇਸ ਤੋਂ ਬਾਅਦ ਮੌਕਾ ਦੇਖਦੇ ਹੀ ਪੁਜਾਰੀ ਮੰਦਿਰ ਨੂੰ ਤਾਲਾ ਲਗਾ ਕੇ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਪੂਰਾ ਮਾਮਲਾ ਰਾਜਸਥਾਨ ਦੇ ਸ਼੍ਰੀਗੰਗਾਨਗਰ ਦਾ ਹੈ। ਰਿਪੋਰਟ ਵਿਚ ਕਿਧਰੇ ਵੀ ਇਹ ਨਹੀਂ ਲਿਖਿਆ ਸੀ ਕਿ ਪੀਐੱਮ ਮੋਦੀ ਦਾ ਇਸ ਪੁਜਾਰੀ ਨਾਲ ਕੋਈ ਸਬੰਧ ਹੈ। ਇਸ ਪੁਜਾਰੀ ਨੇ ਆਪਣੇ ਤਸਵੀਰ ਪੀਐੱਮ ਮੋਦੀ ਨਾਲ ਫੋਟੋਸ਼ਾਪ ਕਰਵਾਈ ਸੀ। 

image

ਇਸ ਘਟਨਾ ਬਾਰੇ ਦੈਨਿਕ ਭਾਸਕਰ ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

image

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਕਟਿੰਗ 'ਚੋਂ ਤਸਵੀਰ ਨੂੰ ਕਰਾਪ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਸਰਚ ਦੌਰਾਨ www.narendramodi.in ਦੀ ਅਧਿਕਾਰਕ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਰਿਪੋਰਟ ਵਿਚ ਸਾਨੂੰ ਵਾਇਰਲ ਕਟਿੰਗ ਵਿਚ ਜੋ ਤਸਵੀਰ ਹੈ ਉਸ ਨਾਲ ਮੇਲ ਖਾਂਦੀ ਤਸਵੀਰ ਮਿਲੀ ਪਰ ਇਹ ਤਸਵੀਰ ਨਰਿੰਦਰ ਮੋਦੀ ਅਤੇ ਨੇਪਾਲ ਦੇ ਸਾਬਕਾ ਪੀਐੱਮ ਸ਼ੇਰ ਬਹਾਦਰ ਦੇਓਬਾ ਨਾਲ ਸੀ। ਇਸ ਤਸਵੀਰ ਨੂੰ 2016 ਵਿਚ ਲਿਆ ਗਿਆ ਸੀ। ਇਸ ਤਸਵੀਰ ਦੀ ਬੈਕਗ੍ਰਾਊਂਡ ਅਤੇ ਪੀਐੱਮ ਮੋਦੀ ਦੇ ਕੱਪੜੇ ਹੂਬਹੂ ਵਾਇਰਲ ਕਟਿੰਗ ਵਿਚ ਜੋ ਤਸਵੀਰ ਹੈ ਉਸ ਨਾਲ ਮੇਲ ਖਾਂਦੇ ਹਨ। ਪੁਜਾਰੀ ਨੇ ਵੀ ਇਸੇ ਤਸਵੀਰ ਨੂੰ ਫੋਟੋਸ਼ਾਪ ਕਰਵਾਇਆ ਹੈ।

image

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦਾ ਕੋਲਾਜ ਹੋਠਾਂ ਦੇਖਿਆ ਦਾ ਸਕਦਾ ਹੈ। 

image

ਇਸ ਤੋਂ ਬਾਅਦ ਅਸੀਂ ਇਸ ਵਾਇਰਲ ਪੋਸਟ ਬਾਰੇ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਪਾਇਆ। ਉਹਨਾਂ ਵੱਲੋਂ ਇਸ ਵਾਇਰਲ ਪੋਸਟ ਬਾਰੇ ਪੁਸ਼ਟੀ ਕਰਨ 'ਤੇ ਸਟੋਰੀ ਵਿਚ ਅਪਡੇਟ ਕਰ ਦਿੱਤਾ ਜਾਵੇਗਾ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 2016 ਦੀ ਖ਼ਬਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਪੀਐੱਮ ਮੋਦੀ ਦਾ ਪੁਜਾਰੀ ਨਾਲ ਕੋਈ ਸਬੰਧ ਨਹੀਂ ਹੈ। ਪੁਜਾਰੀ ਨੇ ਆਪਣੀ ਤਸਵੀਰ ਪੀਐੱਮ ਮੋਦੀ ਨਾਲ ਫੋਟੋਸ਼ਾਪ ਕਰਵਾਈ ਸੀ, ਜਿਸ ਦੇ ਜਰੀਏ ਉਸ ਨੇ ਰਾਜਸਥਾਨ ਵਿਚ 15-20 ਲੱਖ ਦੀ ਠੱਗੀ ਮਾਰੀ ਸੀ।
Claim: ਪੀਐੱਮ ਮੋਦੀ ਦਾ ਇਸ ਪੁਜਾਰੀ ਨਾਲ ਕੁਨੈਕਸ਼ਨ ਹੈ। 
Claimed By: ਟਵਿੱਟਰ ਯੂਜ਼ਰ ADV KRISHNA GOPAL YADAV 
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement