ਤੱਥ ਜਾਂਚ - ਬੰਗਾਲ ਚੋਣਾਂ ਨੂੰ ਲੈ ਵਾਇਰਲ ਹੋ ਰਹੀ ਅਮਿਤ ਸ਼ਾਹ ਤੇ ਉਵੈਸੀ ਦੀ ਐਡਿਟਡ ਤਸਵੀਰ
Published : Mar 13, 2021, 2:32 pm IST
Updated : Mar 13, 2021, 2:34 pm IST
SHARE ARTICLE
Fact check - Edited photo of Amit Shah and Owaisi going viral over Bengal elections
Fact check - Edited photo of Amit Shah and Owaisi going viral over Bengal elections

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਦੋ ਤਸਵੀਰਾਂ ਨੂੰ ਐਡਿਟ ਕਰ ਕੇ ਬਣਾਈ ਗਈ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹਨ। ਬੰਗਾਲ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਲੈ ਕੇ 29 ਅ੍ਰਪੈਲ ਤੱਕ 8 ਪੜਾਅ ਵਿਚ ਹੋਣੀਆਂ ਹਨ। ਇਸੇ ਕ੍ਰੰਮ ਵਿਚ ਹੁਣ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ AIMIM ਮੁਖੀ ਅਸਦੁਦੀਨ ਉਵੈਸੀ ਨਾਲ ਮੀਟਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਦੋ ਤਸਵੀਰਾਂ ਨੂੰ ਐਡਿਟ ਕਰ ਕੇ ਬਣਾਈ ਗਈ ਹੈ। 

ਵਾਇਰਲ ਦਾਅਵਾ 
ਫੇਸਬੁੱਕ ਯੂਜ਼ਰ Tinku Sekh ਨੇ 8 ਮਾਰਚ ਨੂੰ ਵਾਇਰਲ ਤਸਵੀਰ ਅਪਲੋਡ ਕੀਤੀ ਅਤੇ ਕੈਪਸ਼ਨ ਲਿਖਿਆ,''Picture speaks. By looking at the picture, you can understand which path you are. Especially to my minority brothers Special request Decide to walk by looking at the picture. Hail Bangla''

Photo

ਪੜਤਾਲ 
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਹ ਖ਼ਬਰਾਂ ਸਰਚ ਕਰਨ ਕੀਤੀਆਂ ਕਿ ਕੀ ਹਾਲ ਹੀ ਵਿਚ ਅਮਿਤ ਸ਼ਾਹ ਨੇ ਉਵੈਸੀ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ। ਸਾਨੂੰ ਸਰਚ ਦੌਰਾਨ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਅਮਿਤ ਸ਼ਾਹ ਦੇ ਨਾਲ ਉਵੈਸੀ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਹੋਵੇ। 

ਤਸਵੀਰ ਨੂੰ ਦੇਖਣ 'ਤੇ ਹੀ ਪਤਾ ਚੱਲ ਰਿਹਾ ਹੈ ਕਿ ਅਮਿਤ ਸ਼ਾਹ ਦੀ ਤਸਵੀਰ ਨੂੰ ਅਲੱਗ ਤੋਂ ਐਡਿਟ ਕਰ ਕੇ ਅਸਦੁਦੀਨ ਉਵੈਸੀ ਦੀ ਤਸਵੀਰ ਨਾਲ ਜੋੜਿਆ ਗਿਆ ਹੈ। 

Photo
 

ਇਸ ਲਈ ਅਸੀਂ ਵਾਇਰਲ ਤਸਵੀਰ ਨੂੰ ਦੋ ਹਿੱਸਿਆ ਵਿਚ ਵੰਡ ਕੇ ਰਿਵਰਸ ਇਮੇਜ ਕੀਤਾ। ਪਹਿਲਾਂ ਅਸੀਂ ਅਮਿਤ ਸ਼ਾਹ ਦੀ ਤਸਵੀਰ ਨੂੰ ਕਰਾਪ ਕਰ ਕੇ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ amitshah.co.in ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਇਹ ਤਸਵੀਰ 3 ਦਸੰਬਰ 2019 ਨੂੰ ਅਪਲੋਡ ਕੀਤੀ ਗਈ ਸੀ ਜਦੋਂ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕੀਤੀ ਸੀ। ਤਸਵੀਰ ਵਿਚ ਅਮਿਤ ਸ਼ਾਹ ਜਿਸ ਤਰ੍ਹਾਂ ਕੈਪਟਨ ਨਾਲ ਗੱਲਬਾਤ ਕਰ ਰਹੇ ਹਨ ਉਹ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ।  
ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਸਾਨੂੰ ਇਹ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ 3 ਦਸੰਬਰ 2019 ਨੂੰ ਅਪਲੋਡ ਕੀਤੀ ਮਿਲੀ। ਤਸਵੀਰ ਨੂੰ ਅਪਲੋਡ ਕਰਦੇ ਕੈਪਸ਼ਨ ਲਿਖਿਆ ਗਿਆ, ''Met with Union Home Minister @AmitShah in New Delhi today to discuss various issues relating to Punjab.

Photo
 

ਅੱਗੇ ਵਧਦੇ ਹੋਏ ਅਸੀਂ ਉਵੈਸੀ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਉਵੈਸੀ ਦੇ ਸੋਸ਼ਲ ਮੀਡੀਆ ਮੈਨੇਜਰ Syed Sulaiman ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ 27 ਫਰਵਰੀ 2018 ਨੂੰ ਕੀਤਾ ਇਕ ਟਵੀਟ ਮਿਲਿਆ। ਟਵੀਟ ਵਿਚ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਅਪਲੋਡ ਕੀਤੀ ਗਈ ਸੀ। ਤਸਵੀਰ ਵਿਚ ਉਵੈਸੀ ਹੂਬਹੂ ਉਸੇ ਤਰ੍ਹਾਂ ਨਾਲ ਬੈਠੇ ਹਨ ਜਿਸ ਤਰ੍ਹਾਂ ਵਾਇਰਲ ਤਸਵੀਰ ਵਿਚ।  ਟਵੀਟ ਅਨੁਸਾਰ ਉਵੈਸੀ ਨੇ ਆਈਏਐੱਸ ਅਰਵਿੰਦ ਕੁਮਾਰ ਅਤੇ GHMC ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਨਇਆਪੁਲ ਦੇ ਕੋਲ ਇਕ ਨਵਾਂ ਪੁਲ ਬਣਾਉਣ ਨੂੰ ਲੈ ਕੇ ਪੱਤਰ ਸੌਂਪਿਆ ਸੀ। 
ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਇਸ ਮੁਲਾਕਾਤ ਨੂੰ ਲੈ ਕੇ thenewsminute ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਹ ਰਿਪੋਰਟ 28 ਫਰਵਰੀ 2018 ਨੂੰ ਅਪਲੋਡ ਕੀਤੀ ਗਈ ਸੀ।  

Photo

ਵਾਇਰਲ ਤਸਵੀਰ ਅਤੇ ਅਸਲ ਤਸਵੀਰਾਂ ਦਾ ਕੋਲਾਜ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰ ਨੂੰ ਦੋ ਅਲੱਗ-ਅਲੱਗ ਤਸਵੀਰਾਂ ਜੋੜ ਕੇ ਬਣਾਇਆ ਗਿਆ ਹੈ।

Claim: ਇਹ ਮੀਟਿੰਗ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। 
Claimed By: Tinku Sekh

Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement