ਸੁੱਖਪਾਲ ਖਹਿਰਾ ਨੇ ਆਪਣੇ ਹੀ ਬੇਟੇ ਨੂੰ ਕਿਹਾ ਬੇਟਾ ਸਮਾਨ? ਨਹੀਂ, ਵਾਇਰਲ ਵੀਡੀਓ ਐਡੀਟੇਡ ਹੈ
Published : May 13, 2024, 12:43 pm IST
Updated : May 13, 2024, 12:43 pm IST
SHARE ARTICLE
Edited Video Clip Of Sukhpal Khaira Viral With Misleading Claim
Edited Video Clip Of Sukhpal Khaira Viral With Misleading Claim

ਸੁੱਖਪਾਲ ਸਿੰਘ ਖਹਿਰਾ ਨੇ ਇਹ ਬਿਆਨ ਦਲਵੀਰ ਗੋਲਡੀ ਦੇ ਸੰਧਰਭ ਵਿਚ ਦਿੱਤਾ ਸੀ ਨਾ ਕਿ ਆਪਣੇ ਬੇਟੇ ਮਹਿਤਾਬ ਖਹਿਰਾ ਦੇ ਸੰਧਰਭ ਵਿਚ। 

Claim

ਸੋਸ਼ਲ ਮੀਡੀਆ 'ਤੇ ਲੋਕ ਸਭ ਚੋਣਾਂ 2024 ਲਈ ਕਾਂਗਰਸ ਪਾਰਟੀ ਤੋਂ ਸੰਗਰੂਰ ਹਲਕੇ ਤੋਂ ਉਮੀਦਵਾਰ ਸੁੱਖਪਾਲ ਸਿੰਘ ਖਹਿਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸੁੱਖਪਾਲ ਆਪਣੇ ਬੇਟੇ ਮਹਿਤਾਬ ਖਹਿਰਾ ਨੂੰ ਆਪਣੇ ਬੇਟੇ ਸਮਾਨ ਦੱਸਦੇ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਸੁੱਖਪਾਲ ਸਿੰਘ ਖਹਿਰਾ 'ਤੇ ਤਨਜ਼ ਕਸੇ ਜਾ ਰਹੇ ਹਨ।

ਫੇਸਬੁੱਕ ਯੂਜ਼ਰ "Jass Pannu" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਰੁਕੋ ਜ਼ਰਾ ਸਬਰ ਕਰੋ…..????ਮੇਰੇ ਪਿਤਾ ਸਮਾਨ ਭਾਪਾ ਜੀ ਦੀ ਅਪਾਰ ਸਫਲਤਾ ਤੋਂ ਬਾਅਦ…..!!!!! ਪੇਸ਼ ਹੈ…….. :- ਸੁਖਪਾਲ ਸਿੰਘ ਖਹਿਰਾ ਦਾ ਬਿਆਨ……!!!!!!ਮੁੱਖ ਮੰਤਰੀ ਸਾਬ ਸਹੀ ਕਹਿੰਦੇ ਨੇ ਇਹ ਕਾਨਵੈਂਟ ਦੇ ਪੜ੍ਹਿਆਂ ਨੂੰ ਕੱਖ ਨੀ ਪਤਾ ਹੁੰਦਾ…!!!!!

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਹੈ। ਸੁੱਖਪਾਲ ਸਿੰਘ ਖਹਿਰਾ ਨੇ ਇਹ ਬਿਆਨ ਦਲਵੀਰ ਗੋਲਡੀ ਦੇ ਸੰਧਰਭ ਵਿਚ ਦਿੱਤਾ ਸੀ ਨਾ ਕਿ ਆਪਣੇ ਬੇਟੇ ਮਹਿਤਾਬ ਖਹਿਰਾ ਦੇ ਸੰਧਰਭ ਵਿਚ। 

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਸੁੱਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਪੇਜ 'ਤੇ ਸਰਚ ਕੀਤਾ। 

"ਵਾਇਰਲ ਵੀਡੀਓ ਐਡੀਟੇਡ ਹੈ"

ਸਾਨੂੰ ਇਸ ਵੀਡੀਓ ਕਲਿੱਪ ਦਾ ਮੂਲ ਲਾਈਵ ਵੀਡੀਓ Sukhpal Khaira ਦੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਮਿਲਿਆ। ਆਗੂ ਨੇ 1 ਮਈ 2024 ਨੂੰ ਇੱਕ ਫੇਸਬੁੱਕ ਲਾਈਵ ਕਰਦਿਆਂ ਸਿਰਲੇਖ ਲਿਖਿਆ, "ਦੋਸਤੋ, ਹਲੇ ਤਾਂ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੈ। ਗੋਲਡੀ ਵਰਗੇ ਬਹੁਤ ਦੋਗਲੇ ਆਉਣਗੇ ਤੇ ਜਾਣਗੇ। ਉੱਪਰ ਦੀਆਂ ਅਤੇ ਹੇਠਲੀਆਂ ਸਰਕਾਰਾਂ ਬੋਹਤ ਜ਼ੋਰ ਲਾ ਰਹੀਆ ਨੇ, ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਵਿੱਚ ਹੈ। ਮੇਰਾ ਭਵਿੱਖ ਤੁਸੀਂ ਤਹਿ ਕਰੋਗੇ। ~ ਖਹਿਰਾ"

ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਆਗੂ ਦਾ ਵਾਇਰਲ ਵੀਡੀਓ ਵਾਲਾ ਭਾਗ 2 ਮਿੰਟ ਅਤੇ 11 ਸੈਕੰਡ 'ਤੇ ਸੁਣਿਆ ਜਾ ਸਕਦਾ ਹੈ। ਦੱਸ ਦਈਏ ਜੇਕਰ ਅਸੀਂ ਮੂਲ ਵੀਡੀਓ ਨੂੰ ਸੁਣੀਐ ਤਾਂ ਆਗੂ ਸੁੱਖਪਾਲ ਖਹਿਰਾ ਇਸ ਬਿਆਨ ਨੂੰ ਦਲਵੀਰ ਗੋਲਡੀ ਦੇ ਸੰਧਰਭ ਵਿਚ ਬੋਲਦੇ ਹਨ। ਆਗੂ ਨੇ ਆਪਣੇ ਵੀਡੀਓ ਵਿਚ ਕਿਹਾ ਸੀ, "ਦਲਵੀਰ ਗੋਲਡੀ ਮੇਰੇ ਬੱਚਿਆਂ ਵਰਗਾ ਹੈ ਤੇ ਮੈਂ ਓਥੇ ਕਿਹਾ ਕਿ ਦਲਵੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਤੇ ਓਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ..."

ਮਤਲਬ ਸਾਫ ਸੀ ਕਿ ਹੁਣ ਮੂਲ ਵੀਡੀਓ ਦੇ ਇੱਕ ਭਾਗ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਹੈ। ਸੁੱਖਪਾਲ ਸਿੰਘ ਖਹਿਰਾ ਨੇ ਇਹ ਬਿਆਨ ਦਲਵੀਰ ਗੋਲਡੀ ਦੇ ਸੰਧਰਭ ਵਿਚ ਦਿੱਤਾ ਸੀ ਨਾ ਕਿ ਆਪਣੇ ਬੇਟੇ ਮਹਿਤਾਬ ਖਹਿਰਾ ਦੇ ਸੰਧਰਭ ਵਿਚ। 

Result- Misleading 

Our Sources 

Original Meta Live Of INC Leader Sukhpal Singh Khaira Shared On 1 May 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement