ਨਵਜੰਮੇ ਤੇ ਮਾਂ ਦੀਆਂ ਮਾਰਮਿਕ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ 
Published : Jun 13, 2023, 12:44 pm IST
Updated : Jun 13, 2023, 12:53 pm IST
SHARE ARTICLE
Fact Check Marmik Images of mother and newborn viral with misleading claims
Fact Check Marmik Images of mother and newborn viral with misleading claims

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਕੁਨ ਪਾਇਆ ਹੈ। ਮਾਰਮਿਕ ਤਸਵੀਰਾਂ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਔਰਤ ਨੂੰ ਨਵਜੰਮੇ ਬੱਚੇ ਨਾਲ ਲਾਡ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ 'ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ।

ਫੇਸਬੁੱਕ ਪੇਜ ਨੇ 30 ਮਈ 2023 ਨੂੰ ਵਾਇਰਲ ਕੋਲਾਜ ਸਾਂਝਾ ਕਰਦਿਆਂ ਲਿਖਿਆ, "ਰਾਜਸਥਾਨ ਦੇ ਕੋਟਾ ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ ਦੁੱਖ ਦੀ ਗੱਲ ਇਹ ਸੀ ਕ ਜਦੋਂ ਡਾਕਟਰ ਨੇ ਕਿਹਾ ਦੋਨਾਂ ਚੋਂ ਇੱਕ ਜਾਣੇ ਨੂੰ ਹੀ ਬਚਾ ਸਕਦੇ ਹਾਂ, ਮਾਂ ਬਚੇਗੀ ਜ਼ਾ ਬੇਟਾ, ਤਾਂ ਉਸ ਔਰਤ ਨੇ ਬੇਟੇ ਨੂੰ ਚੁਣਿਆ ਅਤੇ 2 ਮਿੰਟ ਹੀ ਆਪਣੇ ਬੇਟੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ।। ਮੈਂ ਸਿਰ ਝੁਕਾ ਕੇ ਅਜਿਹੀ ਮਾਂ ਨੂੰ ਪ੍ਰਣਾਮ ਕਰਦਾ ਹਾਂ, ਜਿੰਨੇਂ ਆਪਣੀ ਜਾਨ ਦੇ ਕੇ ਆਪਣੇ ਬੱਚੇ ਦੀ ਜਾਨ ਬਚਾਈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਕੁਨ ਪਾਇਆ ਹੈ। ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਦੋਵੇਂ ਤਸਵੀਰਾਂ ਦੇ ਕੋਲਾਜ 'ਚ ਸ਼ਾਮਿਲ ਤਸਵੀਰਾਂ ਨੂੰ ਇੱਕ-ਇੱਕ ਕਰਕੇ ਰਿਵਰਸ ਇਮੇਜ ਸਰਚ ਕੀਤਾ।

ਪਹਿਲੀ ਤਸਵੀਰ

ਪਹਿਲੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਦਿਸੰਬਰ 2015 ਦੇ ਪੋਸਟ 'ਚ ਅਪਲੋਡ ਮਿਲੀ। ਫੇਸਬੁੱਕ ਪੇਜ Merve Tiritoğlu Şengünler Photography ਨੇ 14 ਦਿਸੰਬਰ 2015 ਨੂੰ ਵਾਇਰਲ ਤਸਵੀਰ ਸਾਂਝੀ ਕੀਤੀ ਤੇ ਕੈਪਸ਼ਨ ਲਿਖਿਆ ‘En güzel kavuşma’, ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ "ਸਭਤੋਂ ਖੂਬਸੂਰਤ ਮਿਲਣ"’

ਇਸ ਪੋਸਟ ਨਾਲ ਕੀਤੇ ਵੀ ਇਹ ਜਾਣਕਾਰੀ ਨਹੀਂ ਸੀ ਜਿਸਨੇ ਦਾਅਵਾ ਕੀਤਾ ਕਿ ਇਹ ਔਰਤ ਮਾਂ ਬਣਨ ਤੋਂ ਬਾਅਦ ਮਰ ਗਈ ਸੀ।

ਅਸੀਂ ਇਸ ਪੇਜ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਪੇਜ ਬੱਚਿਆਂ ਸਣੇ ਵਿਆਹ ਆਦਿ ਦੀਆਂ ਤਸਵੀਰਾਂ ਸਾਂਝਾ ਕਰਦਾ ਹੈ। 

ਦੂਜੀ ਤਸਵੀਰ

ਇਸ ਤਸਵੀਰ ਨੂੰ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਸ ਤਸਵੀਰ ਦਾ ਵੀਡੀਓ ਫੇਸਬੁੱਕ ਪੇਜ Machine Magic ਦੁਆਰਾ 2022 'ਚ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਕੈਪਸ਼ਨ ਦਾ ਅਨੁਵਾਦ ਸੀ, "ਹਰ ਮਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਖੂਬਸੂਰਤ ਪਲ"

ਇਥੇ ਵੀ ਕੀਤੇ ਵੀ ਇਹ ਜਾਣਕਾਰੀ ਮੌਜੂਦ ਨਹੀਂ ਸੀ ਕਿ ਇਹ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਸੀ।

ਕੀ ਰਾਜਸਥਾਨ 'ਚ ਵਾਪਰਿਆ ਸੀ ਅਜਿਹਾ ਕੋਈ ਮਾਮਲਾ?

20 ਜਨਵਰੀ 2022 ਦੀ ਇੱਕ ਰਿਪੋਰਟ ਅਨੁਸਾਰ ਸੁਹਾਣੀ ਨਾਂਅ ਦੀ ਮਹਿਲਾ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਸੀ ਤੇ ਸੁਹਾਣੀ ਆਪਣੀਆਂ ਅੱਖਾਂ ਡੋਨੇਟ ਕਰ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੇ Epaper ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Dainik BhaskarDainik Bhaskar

ਦੱਸ ਦਈਏ ਇਸ ਖਬਰ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਤੇ ਉਸ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਸੁਹਾਣੀ ਦੇ ਸੋਹਰੇ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਵਾਇਰਲ ਤਸਵੀਰਾਂ ਉਸਦੀ ਨੂੰਹ ਦੀਆਂ ਨਹੀਂ ਹਨ।

ਮਤਲਬ ਸਾਫ ਸੀ ਕਿ ਦੂਜੇ ਮਾਮਲੇ ਦੀਆਂ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਕੁਨ ਪਾਇਆ ਹੈ। ਮਾਰਮਿਕ ਤਸਵੀਰਾਂ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement