
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਘਟਨਾ ਹਾਲੀਆ ਨਹੀਂ ਸਗੋਂ ਅਗਸਤ 2020 ਦੀ ਹੈ। ਪੁਰਾਣੀ ਖਬਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਸਿੱਖ ਨੌਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਿੱਖ ਨੌਜਵਾਨ ਨੇ ਕੈਲੀਫੋਰਨੀਆ ਵਿਖੇ ਦਰਿਆ ਵਿਚ ਡੁੱਬ ਰਹੇ 3 ਬੱਚਿਆਂ ਨੂੰ ਬਚਾਉਣ ਖਾਤਰ ਛਾਲ ਮਾਰੀ ਅਤੇ ਬੱਚਿਆਂ ਨੂੰ ਬਚਾ ਵੀ ਲਿਆ ਪਰ ਅੰਤ ਆਪਣੀ ਜਾਨ ਇਹ ਨੌਜਵਾਨ ਬਚਾ ਨਹੀਂ ਸਕਿਆ। ਵਾਇਰਲ ਪੋਸਟ ਵਿਚ ਇਸ ਸਿੱਖ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਵੱਜੋਂ ਦੱਸੀ ਗਈ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਘਟਨਾ ਹਾਲੀਆ ਨਹੀਂ ਸਗੋਂ ਅਗਸਤ 2020 ਦੀ ਹੈ। ਹੁਣ ਪੁਰਾਣੀ ਖ਼ਬਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Canada Vich Punjabi Official ਨੇ 11 ਜੁਲਾਈ ਨੂੰ ਵਾਇਰਲ ਪੋਸਟ ਸ਼ੇਅਰ ਕੀਤਾ ਸੀ। ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਇੰਟਰਨੈੱਟ 'ਤੇ ਪ੍ਰਕਾਸ਼ਿਤ ਮਿਲੀਆਂ।
ਹਾਲੀਆ ਨਹੀਂ ਪਿਛਲੇ ਸਾਲ ਅਗਸਤ ਦਾ ਹੈ ਮਾਮਲਾ
7 ਅਗਸਤ 2020 ਨੂੰ abc7news ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "California man died trying to save drowning kids he had never met"
ਖਬਰ ਅਨੁਸਾਰ, ਕੈਲੀਫੋਰਨੀਆ ਦੇ ਕਿੰਗਜ਼ ਰਿਵਰ ਦਰਿਆ ਵਿਚ 3 ਬੱਚਿਆਂ ਨੂੰ ਇੱਕ ਸਿੱਖ ਨੌਜਵਾਨ ਵੱਲੋਂ ਬਚਾਇਆ ਗਿਆ ਪਰ ਸਿੱਖ ਨੌਜਵਾਨ ਮਨਜੀਤ ਸਿੰਘ ਆਪਣੀ ਜਾਨ ਨਾ ਬਚਾ ਸਕਿਆ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਮਨਜੀਤ ਸਿੰਘ ਪੰਜਾਬ ਦੇ ਗੁਰਦਸਪੂਰ ਅਧੀਨ ਪੈਂਦੇ ਪਿੰਡ ਚਿੰਨਾ ਤੋਂ ਸੀ ਅਤੇ ਮੌਤ ਤੋਂ ਬਾਅਦ ਪੂਰਾ ਪਿੰਡ ਸੋਗ ਦੀ ਲਹਿਰ ਵਿਚ ਡੁੱਬ ਗਿਆ ਸੀ। ਇਸ ਮਾਮਲੇ ਨੂੰ ਲੈ ਕੇ Tribune ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਘਟਨਾ ਹਾਲੀਆ ਨਹੀਂ ਸਗੋਂ ਅਗਸਤ 2020 ਦੀ ਹੈ। ਹੁਣ ਪੁਰਾਣੀ ਖਬਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Manjeet Singh died during saving 3 children from drowning
Claimed By- FB Page Canada Vich Punjabi Official
Fact Check- Misleading