
ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਹੁਣ ਇਸਨੂੰ ਮੁੜ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਆਗੂ ਰਾਘਵ ਚੱਡਾ ਦੀ ਮੁੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਨ੍ਹਾਂ ਦੇ ਚਿਹਰੇ 'ਤੇ ਵੱਧ ਮੇਕ-ਅਪ ਲੱਗਿਆ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਉਨ੍ਹਾਂ ਦੇ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਵਾਇਰਲ ਕਰਦਿਆਂ ਉਨ੍ਹਾਂ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਐਡਿਟ ਕੀਤੀ ਹੋਈ ਹੈ। ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕਰ ਚੁੱਕਿਆ ਹੈ। ਸਾਡੀ ਪਿਛਲੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Aaap party pap party" ਨੇ 11 ਜੁਲਾਈ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਇਹ LAKME ਵਾਲਾ ਮਾਡਲ ਦੳ ਸਲਾਹ ਜਿਹੜਾ ਪੰਜਾਬੀ ਵੀ ਸਹੀ ਢੰਗ ਨਾਲ ਨਹੀਂ ਬੋਲ ਸਕਦਾ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਸਾਨੂੰ ਆਪਣੀ ਸਰਚ ਦੌਰਾਨ ਅਸਲ ਤਸਵੀਰ ਕਈ ਟਵੀਟ ਅਤੇ ਖਬਰਾਂ ਵਿਚ ਸ਼ੇਅਰ ਕੀਤੀ ਮਿਲੀ। ਅਸਲ ਤਸਵੀਰ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਹਰੇ 'ਤੇ ਵੱਧ ਮੇਕ-ਅਪ ਲਾਇਆ ਗਿਆ ਹੈ।
Youth icon and youngest Rajya Sabha MP @raghav_chadha is setting Lakme fashion week stage on fire ???? #LakmeFashionWeek2022 pic.twitter.com/RfyoJkUPba
— Ankita Shah (@Ankita_Shah8) March 27, 2022
That's the kind of politicians India needs. ????
— Sonu Kumar Vivek (@sonukumarvivek3) March 27, 2022
Raghav Chadha rocking the ramp. ???? The showstopper of Indian politics. @raghav_chadha @imabhishekray @ipathak25 @AamAadmiParty pic.twitter.com/YLWfRMRVuf
ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਅਸਲ ਤਸਵੀਰ ScoopWhoop ਦੀ ਖਬਰ 'ਤੇ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਹੁਣ ਇਸਨੂੰ ਮੁੜ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Image of Raghav Chadha Having Makeup
Claimed By- FB Page Aaap party pap party
Fact Check- Morphed