Fact Check: ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਐਡੀਟੇਡ ਤਸਵੀਰ ਸ਼ੇਅਰ ਕਰ ਕੱਸਿਆ ਜਾ ਰਿਹਾ ਤੰਜ
Published : Mar 30, 2022, 4:09 pm IST
Updated : Mar 30, 2022, 4:09 pm IST
SHARE ARTICLE
Fact Check Morphed Image Of Raghav Chadha Viral After His Catwalk On Lakme Fashion Week
Fact Check Morphed Image Of Raghav Chadha Viral After His Catwalk On Lakme Fashion Week

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਇਸਨੂੰ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਕੁਝ ਦਿਨਾਂ ਪਹਿਲਾਂ ਰਾਘਵ ਚੱਡਾ ਵੱਲੋਂ Lakme Fashion Week ਦੇ ਮੰਚ 'ਤੇ Cat Walk ਕੀਤਾ ਗਿਆ ਅਤੇ ਇਸ ਮਾਮਲੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਹੁਣ ਇਸੇ ਫੋਟੋਸ਼ੂਟ ਨੂੰ ਲੈ ਕੇ ਰਾਘਵ ਚੱਡਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਚਿਹਰੇ 'ਤੇ ਵੱਧ ਮੇਕ-ਅਪ ਲੱਗਿਆ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਰਾਘਵ ਚੱਡਾ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਹੁਣ ਇਸਨੂੰ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Gavy Art's Bains" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਦੇ ਰਾਜਸਭਾ ਮੈਂਬਰ ਪੰਜਾਬ ਦੇ ਹੱਕ ਦੀ ਲੜਾਈ ਲਈ ਤਿਆਰ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਤਸਵੀਰ ਐਡੀਟੇਡ ਹੈ

ਸਾਨੂੰ ਆਪਣੀ ਸਰਚ ਦੌਰਾਨ ਅਸਲ ਤਸਵੀਰ ਕਈ ਟਵੀਟ ਅਤੇ ਖਬਰਾਂ ਵਿਚ ਸ਼ੇਅਰ ਕੀਤੀ ਮਿਲੀ। ਅਸਲ ਤਸਵੀਰ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਹਰੇ 'ਤੇ ਵੱਧ ਮੇਕ-ਅਪ ਲਾਇਆ ਗਿਆ ਹੈ।

ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage

ਅਸਲ ਤਸਵੀਰ ScoopWhoop ਦੀ ਖਬਰ 'ਤੇ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਹੁਣ ਇਸਨੂੰ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Image of Raghav Chadha Having Makeup
Claimed By- FB Page Gavy Art's Bains
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement