ਪੇਂਟਰ ਨੂੰ ਸ਼ਰੇਆਮ ਗੋਲੀ ਮਾਰਨ ਦਾ ਇਹ ਮਾਮਲਾ ਭਾਰਤ ਦਾ ਨਹੀਂ ਬ੍ਰਾਜ਼ੀਲ ਦਾ ਹੈ, Fact Check ਰਿਪੋਰਟ
Published : Jul 13, 2024, 5:38 pm IST
Updated : Jul 13, 2024, 5:39 pm IST
SHARE ARTICLE
Fact Check Murder Video Of Painter Murder From Brazil Viral As Uttar Pradesh
Fact Check Murder Video Of Painter Murder From Brazil Viral As Uttar Pradesh

ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਇੱਕ ਮਾਮਲਾ ਹੈ। ਸੋਸ਼ਲ ਮੀਡੀਆ 'ਤੇ ਬ੍ਰਾਜ਼ੀਲ ਦਾ ਵੀਡੀਓ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਬੇਹਰਿਹਮੀ ਨਾਲ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਵੀਡੀਓ ਨੂੰ ਲੋਕ ਭਾਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ। 

X ਯੂਜ਼ਰ "स्वतंत्र पत्रकार" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਇਸਨੂੰ ਭਾਰਤ ਦੇ ਉੱਤਰ ਪ੍ਰਦੇਸ਼ ਦਾ ਦੱਸਿਆ। ਯੂਜ਼ਰ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "फिल्मी स्टाइल में किया मर्डर सोशल मीडिया पर जमकर हो रहा है वायरल वीडियो मुजफ्फरनगर जिले का बताया जा रहा है"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਇੱਕ ਮਾਮਲਾ ਹੈ। ਹੁਣ ਸੋਸ਼ਲ ਮੀਡੀਆ 'ਤੇ ਬ੍ਰਾਜ਼ੀਲ ਦਾ ਵੀਡੀਓ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਬ੍ਰਾਜ਼ੀਲ ਦਾ ਹੈ

ਸਾਨੂੰ ਇਹ ਵੀਡੀਓ X 'ਤੇ ਜੂਨ 2024 ਦਾ ਅਪਲੋਡ ਮਿਲਿਆ। Faca na Caveira oficial ਨਾਂ ਦੇ ਅਕਾਊਂਟ ਨੇ ਵੀਡੀਓ ਸਾਂਝਾ ਕਰਦਿਆਂ ਪੁਰਤਗੀ ਭਾਸ਼ਾ ਵਿਚ ਕੈਪਸ਼ਨ ਲਿਖਿਆ, "? MACABRO: Criminoso grava vídeo assassinando um homem conhecido como "Olhão" no bairro Novo Aleixo, em Manaus."

ਹੁਣ ਅਸੀਂ ਇਸ ਕੈਪਸ਼ਨ ਦੇ ਕੁਝ ਅੱਖਰਾਂ ਨੂੰ ਗੂਗਲ ਸਰਚ ਕੀਤਾ ਤਾਂ ਸਾਨੂੰ ਮੌਕੇ 'ਤੇ ਮੌਜੂਦ ਪੁਲਿਸ ਤੇ ਪੱਤਰਕਾਰਾਂ ਦੀਆਂ ਕਈ ਵੀਡੀਓ ਰਿਪੋਰਟਾਂ ਮਿਲੀਆਂ। ਬ੍ਰਾਜ਼ੀਲ ਦੇ ਮੀਡੀਆ ਅਦਾਰੇ Portal do Holanda ਨੇ 29 ਜੂਨ 2024 ਨੂੰ ਇਸ ਮਾਮਲੇ 'ਤੇ ਮੌਕੇ 'ਤੇ ਪਹੁੰਚ Live Stream ਕਰ ਜਾਣਕਾਰੀ ਸਾਂਝੀ ਕੀਤੀ।

 

ਦੱਸ ਦਈਏ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਜਦੋਂ ਅਸੀਂ ਨਿਊਜ਼ ਸਰਚ ਕੀਤਾ ਤਾਂ ਸਾਨੂੰ ਕਈ ਸਥਾਨਕ ਮੀਡੀਆ ਰਿਪੋਰਟਾਂ ਮਿਲੀਆਂ। ਰਿਪੋਰਟਾਂ ਮੁਤਾਬਕ, "ਵਾਇਰਲ ਵੀਡੀਓ ਵਿਚ ਪੀੜਤ ਦੀ ਪਛਾਣ ਲੁਕਾਸ ਪਰੇਰਾ ਵਜੋਂ ਹੋਈ ਹੈ। ਪਰੇਰਾ ਦਾ ਕਤਲ ਬ੍ਰਾਜ਼ੀਲ ਦੇ ਮਾਨੌਸ ਸ਼ਹਿਰ ਵਿਖੇ ਇੱਕ ਉਸਾਰੀ ਵਾਲੀ ਥਾਂ 'ਤੇ ਕੰਮ ਕਰਦੇ ਸਮੇਂ ਅਣਪਛਾਤੇ  ਬੰਦੂਕਧਾਰੀਆਂ ਵੱਲੋਂ ਕੀਤੀ ਗਈ। ਖਬਰਾਂ ਮੁਤਾਬਕ ਅਪ੍ਰੈਲ 2024 ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਮੁਕੱਦਮਾ ਚਲਾਉਣ ਤੋਂ ਬਾਅਦ ਅਦਾਲਤ ਦੁਆਰਾ ਪਰੇਰਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।"

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਹੈ।

"ਯੂਪੀ ਪੁਲਿਸ ਨੇ ਕੀਤਾ ਖੰਡਨ"

ਯੂਪੀ ਪੁਲਿਸ ਨੇ ਵਾਇਰਲ ਦਾਅਵੇ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਕੇ ਸਪਸ਼ਟੀਕਰਨ ਵੀ ਸਾਂਝਾ ਕੀਤਾ। ਪੁਲਿਸ ਨੇ ਸਾਫ ਕਿਹਾ ਕਿ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਨਹੀਂ ਹੈ। ਇਸ ਬਿਆਨ ਨੂੰ ਹੇਠਾਂ ਕਲਿਕ ਕਰ ਸੁਣਿਆ ਜਾ ਸਕਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਇੱਕ ਮਾਮਲਾ ਹੈ। ਹੁਣ ਸੋਸ਼ਲ ਮੀਡੀਆ 'ਤੇ ਬ੍ਰਾਜ਼ੀਲ ਦਾ ਵੀਡੀਓ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Misleading

Our Sources:

Tweet Of Faca na Caveira oficial Published On 30 June 2024

Youtube News Report Of Portal do Holanda 29 June 2024

News Report Of diariomanauara Published On 28 June 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

Story By Parwinder Kaur (Parwinder Is An Intern At Rozana Spokesman)

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement