Fact Check: ਕੀ ਕੇਜਰੀਵਾਲ ਸਰਕਾਰ ਨੇ ਕੋਲੇ ਦਾਨ ਦੀ ਕੀਤੀ ਅਪੀਲ? ਨਹੀਂ, ਇਹ ਇਸ਼ਤਿਹਾਰ ਫਰਜ਼ੀ ਹੈ
Published : Oct 13, 2021, 4:11 pm IST
Updated : Oct 13, 2021, 4:11 pm IST
SHARE ARTICLE
Fact Check: No, Kejriwal Government did not asked for Coal Donation Fake post viral
Fact Check: No, Kejriwal Government did not asked for Coal Donation Fake post viral

ਕੇਜਰੀਵਾਲ ਸਰਕਾਰ ਦੁਆਰਾ ਅਜਿਹਾ ਕੋਈ ਵੀ ਇਸ਼ਤਿਹਾਰ ਨਹੀਂ ਛਪਵਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਦੇ ਇਸ਼ਤਿਹਾਰ ਨੂੰ ਐਡਿਟ ਕਰਕੇ ਬਣਾਇਆ ਹੈ।

RSFC (Team Mohali)- ਦੇਸ਼ ਵਿਚ ਕੋਲੇ ਦੀ ਘਾਟ ਕਰਕੇ ਪਾਵਰ ਕਟ ਆਦਿ ਦੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ। ਹੁਣ ਇਸੇ ਘਾਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਿੰਦੀ ਅਖਬਾਰ ਦੇ ਫਰੰਟ ਪੇਜ 'ਤੇ ਕੇਜਰੀਵਾਲ ਸਰਕਾਰ ਦਾ ਛਪਿਆ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਸ ਇਸ਼ਤਿਹਾਰ ਵਿਚ ਕੇਜਰੀਵਾਲ ਸਰਕਾਰ ਲੋਕਾਂ ਤੋਂ ਅਪੀਲ ਕਰ ਰਹੇ ਹਨ ਕਿ ਉਹ ਸਰਕਾਰ ਨੂੰ ਕੋਲੇ ਦਾਨ ਕਰਨ। ਇਸ ਇਸ਼ਤਿਹਾਰ ਨੂੰ ਵਾਇਰਲ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੇਜਰੀਵਾਲ ਸਰਕਾਰ ਦੁਆਰਾ ਅਜਿਹਾ ਕੋਈ ਵੀ ਇਸ਼ਤਿਹਾਰ ਨਹੀਂ ਛਪਵਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਦੇ ਇਸ਼ਤਿਹਾਰ ਨੂੰ ਐਡਿਟ ਕਰਕੇ ਬਣਾਇਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Rahul K. Dwivedi" ਨੇ 11 ਅਕਤੂਬਰ ਨੂੰ ਇਹ ਇਸ਼ਤਿਹਾਰ ਸ਼ੇਅਰ ਕਰਦਿਆਂ ਲਿਖਿਆ, "इस विकट घड़ी में केजरीवाल की मदद करें"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਇਸ਼ਤਿਹਾਰ ਨੂੰ ਧਿਆਨ ਨਾਲ ਵੇਖਿਆ। ਇਹ ਇਸ਼ਤਿਹਾਰ ਹਿੰਦੀ ਅਖਬਾਰ Hindustan ਦੇ ਫਰੰਟ ਪੇਜ 'ਤੇ ਛਾਪਿਆ ਗਿਆ ਹੈ। ਧਿਆਨ ਦੇਣ ਵਾਲੀਆਂ ਗੱਲ ਸਨ ਕਿ ਅਖਬਾਰ ਦੀ ਪ੍ਰਕਾਸ਼ਿਤ ਮਿਲੀ 9 ਜੁਲਾਈ 2021 ਹੈ ਅਤੇ ਇਸ਼ਤਿਹਾਰ 'ਤੇ ਕੇਜਰੀਵਾਲ ਦੀ ਤਸਵੀਰ 'ਤੇ Satire (ਵਿਅੰਗ) ਲਿਖਿਆ ਹੋਇਆ ਹੈ।

ADD

ਮਤਲਬ ਇਨ੍ਹਾਂ ਗੱਲਾਂ ਤੋਂ ਸਾਫ ਹੁੰਦਾ ਹੈ ਕਿ ਇਹ ਇੱਕ ਵਿਅੰਗਾਤਮਕ ਪੋਸਟ ਹੈ ਜਿਸਨੂੰ ਲੋਕ ਅਸਲ ਸਮਝ ਕੇ ਵਾਇਰਲ ਕਰ ਰਹੇ ਹਨ।

ਅੱਗੇ ਵਧਦੇ ਹੋਏ ਅਸੀਂ Hindustan ਦੇ 9 ਜੁਲਾਈ 2021 ਦੇ Epaper ਨੂੰ ਖੰਗਾਲਿਆ। ਸਾਨੂੰ ਅਖਬਾਰ ਦੇ ਫਰੰਟ ਪੇਜ 'ਤੇ ਅਸਲ ਇਸ਼ਤਿਹਾਰ ਮਿਲਿਆ। ਅਸਲ ਇਸ਼ਤਿਹਾਰ ਵਿਚ ਕੋਰੋਨਾ ਕਾਲ ਮਹਾਂਮਾਰੀ ਕਰਕੇ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੀ ਭਲਾਈ ਸਕੀਮ ਦੀ ਗੱਲ ਕੀਤੀ ਗਈ ਸੀ। ਇਹ ਇਸ਼ਤਿਹਾਰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਸਲ ਇਸ਼ਤਿਹਾਰ ਅਤੇ ਵਾਇਰਲ ਇਸ਼ਤਿਹਾਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੇਜਰੀਵਾਲ ਸਰਕਾਰ ਦੁਆਰਾ ਅਜਿਹਾ ਕੋਈ ਵੀ ਇਸ਼ਤਿਹਾਰ ਨਹੀਂ ਛਪਵਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਦੇ ਇਸ਼ਤਿਹਾਰ ਨੂੰ ਐਡਿਟ ਕਰਕੇ ਬਣਾਇਆ ਹੈ।

Claim- Kejriwal government asking for Coal Donation
Claimed By- FB User Rahul K. Dwivedi
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement