
ਦਾਅਵਾ ਕੀਤਾ ਗਿਆ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ਦੇ ਇੱਕ ਪਿੰਡ 'ਚ 40 ਬੱਚਿਆਂ ਦੇ ਸਿਰ ਵੱਢੇ ਗਏ ਹਨ।
RSFC (Team Mohali)- "ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਦਿਨੋਂ-ਦਿਨ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਅਤੇ ਇਸਨੂੰ ਲੈ ਕੇ ਸੋਸ਼ਲ ਮੀਡੀਆ ਵੀ ਗੁੰਮਰਾਹਕੁਨ ਤੇ ਫਰਜ਼ੀ ਦਾਅਵਿਆਂ ਨਾਲ ਭਰਦਾ ਜਾ ਰਿਹਾ ਹੈ। ਬੀਤੇ ਦਿਨਾਂ ਇੱਕ ਅਜਿਹੀ ਖਬਰ ਇਜ਼ਰਾਇਲ ਵੱਲੋਂ ਸਾਹਮਣੇ ਆਈ ਜਿਸਨੇ ਸਾਰਿਆਂ ਦੇ ਰੂਹ-ਕੰਡੇ ਖੜੇ ਕਰ ਦਿੱਤੇ। ਇਜ਼ਰਾਇਲ ਵੱਲੋਂ ਦਾਅਵਾ ਕੀਤਾ ਗਿਆ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ਦੇ ਇੱਕ ਪਿੰਡ 'ਚ 40 ਬੱਚਿਆਂ ਦੇ ਸਿਰ ਵੱਢੇ ਗਏ ਹਨ।"
ਵਲੈਤੀ ਮੀਡੀਆ ਹਾਊਸ "i24NEWS English" ਤੇ "The Independent" ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਜ਼ਰਾਇਲ ਦੇ ਫੌਜੀ ਜਵਾਨਾਂ ਨੇ ਦੱਸਿਆ ਕਿ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਇਲ ਦੇ Kibbutz Kfar Aza ਵਿਖੇ 40 ਬੱਚਿਆਂ ਦੇ ਸਿਰ ਵੱਢੇ ਗਏ ਹਨ।
"i24NEWS English" ਦੀ ਰਿਪੋਰਟ
'About 40 babies were taken out on gurneys... Cribs overturned, strollers left behind, doors left wide open'
— i24NEWS English (@i24NEWS_EN) October 10, 2023
Our correspondent @Nicole_Zedek continues to survey the horror scenes left behind in Kibbutz Kfar Aza where Hamas invaded and murdered dozens of Israelis in their homes pic.twitter.com/ZZCwDGkV8z
i24 ਦੀ ਨਿਕੋਲ ਜ਼ੇਡੇਕ, ਜੋ ਕਿਬੁਟਜ਼ ਕਾਫਰ ਅਜ਼ਾ ਵਿਖੇ ਇਜ਼ਰਾਇਲ ਡਿਫੈਂਸ ਫੋਰਸ ਦੁਆਰਾ ਸੱਦੇ ਗਏ ਪੱਤਰਕਾਰਾਂ ਵਿਚੋਂ ਇੱਕ ਸੀ, ਨੇ ਕਿਹਾ ਕਿ ਉਸਨੂੰ ਆਈਡੀਐਫ ਦੇ ਜਵਾਨਾਂ ਵੱਲੋਂ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਬਹੁਤ ਮਾੜੀ ਕਲਪਨਾਯੋਗ ਸਥਿਤੀ ਵਿਚ ਬੱਚੇ ਮਿਲੇ ਹਨ।
"ਰਿਪੋਰਟਰ ਨੂੰ ਇੱਥੇ ਕੁਝ ਸਿਪਾਹੀਆਂ ਨੇ ਦੱਸਿਆ ਕਿ ਉਹ ਜਦੋਂ ਇਸ ਇਲਾਕੇ ਵਿਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਬੱਚਿਆਂ ਦੀਆਂ ਲਾਸ਼ਾਂ ਹਨ ਜਿਨ੍ਹਾਂ ਦੇ ਸਿਰ ਕੱਟੇ ਗਏ ਸਨ ਅਤੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਿਸਤਰੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ" ਇਹ ਗੱਲਬਾਤ ਰਿਪੋਰਟਰ ਨੇ ਐਕਸ 'ਤੇ ਲਾਈਵ ਪ੍ਰਸਾਰਣ ਵਿਚ ਕਿਹਾ।
ਰਿਪੋਰਟਰ ਨੇ ਇੱਕ IDF ਡਿਪਟੀ ਕਮਾਂਡਰ ਨੂੰ ਵੀ ਫਿਲਮਾਇਆ ਜਿਸਨੇ ਇਲਜ਼ਾਮਾਂ ਦੀ ਪੁਸ਼ਟੀ ਕੀਤੀ ਕਿ ਹਮਾਸ ਨੇ ਬੱਚਿਆਂ, ਔਰਤਾਂ ਦੇ ਸਿਰ ਕੱਟ ਦਿੱਤੇ ਸਨ।
ਇਸ ਖਬਰ ਦਾ ਸੁਰਖੀ ਦਾ ਰੂਪ ਧਾਰਣ ਤੋਂ ਬਾਅਦ ਰਿਪੋਰਟਰ ਨੇ ਆਪਣੇ ਟਵਿੱਟਰ ਅਕਾਊਂਟ ਜੁਆਬ ਦਿੰਦਿਆਂ ਕਿਹਾ ਕਿ "ਇਜ਼ਰਾਇਲੀ ਫੌਜੀਆਂ ਨੂੰ ਇਹ ਲੱਗਦਾ ਹੈ ਕਿ 40 ਬੱਚਿਆਂ ਨੂੰ ਮਾਰਿਆ ਗਿਆ ਹੈ ਹਾਲਾਂਕਿ ਇਨ੍ਹਾਂ ਪੂਰੇ ਨੰਬਰਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।
Soldiers told me they believe 40 babies/children were killed. The exact death toll is still unknown as the military continues to go house to house and find more Israeli casualties. https://t.co/PEGSFXgb9x
— Nicole Zedeck (@Nicole_Zedek) October 10, 2023
The Independent ਦੀ ਰਿਪੋਰਟ
“ਜਦੋਂ ਹਮਾਸ ਇੱਥੇ ਆਇਆ ਤਾਂ ਉਨ੍ਹਾਂ ਨੇ ਔਰਤਾਂ ਦੇ ਸਿਰ ਵੱਢ ਦਿੱਤੇ, ਉਨ੍ਹਾਂ ਨੇ ਬੱਚਿਆਂ ਦੇ ਸਿਰ ਵੱਢ ਦਿੱਤੇ,”
ਇਹ ਗੱਲ The Independent ਨਾਲ ਗੱਲ ਕਰਦਿਆਂ ਮੇਜਰ ਡੇਵਿਡ ਬੇਨ ਜ਼ੀਓਨ ਨੇ ਕਿਹਾ। “ਅਸੀਂ ਮਰੇ ਹੋਏ ਬੱਚੇ, ਕੁੜੀਆਂ ਵੇਖੀਆਂ”। ਹਾਲਾਂਕਿ The Independent ਨੇ ਇਨ੍ਹਾਂ ਦਾਅਵਿਆਂ ਦੇ ਸਬੂਤ ਨਹੀਂ ਵੇਖੇ।
The Independent
ਹੁਣ ਇਸ ਘਟਨਾ ਬਾਰੇ ਕੌਣ-ਕੌਣ ਬੋਲਿਆ?
ਸੀਬੀਐਸ ਨਿਊਜ਼ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਇਜ਼ਰਾਈਲ ਦੇ ਸਵੈਸੇਵੀ ਨਾਗਰਿਕ ਐਮਰਜੈਂਸੀ ਰਿਸਪਾਂਸ ਸੰਗਠਨ ਜ਼ਕਾ ਦੇ ਓਪਰੇਸ਼ਨਜ਼ ਦੇ ਮੁਖੀ ਯੋਸੀ ਲੈਂਡੌ ਨੇ ਉਨ੍ਹਾਂ ਨੂੰ ਪੁਸ਼ਟੀ ਕੀਤੀ ਸੀ ਕਿ ਉਸਨੇ ਬਾਲਗਾਂ, ਬੱਚਿਆਂ ਅਤੇ ਬੱਚਿਆਂ ਦੇ ਸਿਰ ਵੱਢਦੇ ਹੋਏ "ਨਿੱਜੀ ਤੌਰ 'ਤੇ ਦੇਖਿਆ ਹੈ" ਤੇ i24 ਦੇ Zedek ਨੇ ਇਹ ਵੀ ਦਾਅਵਾ ਕੀਤਾ ਕਿ Kfar Aza ਵਿਚ ਲਗਭਗ 40 ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਗੁਰਨੇ ਤੋਂ ਬਾਹਰ ਕੱਢਿਆ ਗਿਆ ਸੀ।
"ਹਾਲਾਂਕਿ, IDF ਨੇ ਇੱਕ ਬਿਆਨ ਵਿਚ ਸੰਖਿਆਵਾਂ ਜਾਂ ਸਹੀ ਸਥਿਤੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।"
ਇਜ਼ਰਾਈਲੀ ਫੌਜ ਨੇ ਸਕਾਈ ਨਿਊਜ਼ ਨੂੰ ਦੱਸਿਆ, "ਅਸੀਂ ਕਿਸੇ ਵੀ ਸੰਖਿਆ ਦੀ ਪੁਸ਼ਟੀ ਨਹੀਂ ਕਰ ਸਕਦੇ। ਕਿਬੁਟਜ਼ ਕਫਰ ਅਜ਼ਾ ਵਿਚ ਜੋ ਕੁਝ ਹੋਇਆ ਉਹ ਇੱਕ ਕਤਲੇਆਮ ਹੈ ਜਿਸ ਵਿਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਆਈਐਸਆਈਐਸ ਦੀ ਕਾਰਵਾਈ ਦੇ ਢੰਗ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।"
"ਇਸ ਬਿਰਤਾਂਤ ਦੇ ਵਿਰੋਧੀ ਦਾਅਵੇ"
ਦੂਜੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਸਿਰ ਕਲਮ ਕਰਨ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
"ਇਸ ਤਰ੍ਹਾਂ ਦੀ ਸਥਿਤੀ ਵਿਚ ਤੱਥਾਂ ਨੂੰ ਅਟਕਲਾਂ ਤੋਂ ਵੱਖ ਕਰਨਾ ਮਹੱਤਵਪੂਰਨ ਹੈ," ਸਕਾਈ ਨਿਊਜ਼ ਦੇ ਸਟੂਅਰਟ ਰਾਮਸੇ, ਜਿਸ ਨੇ ਆਈਡੀਐਫ ਦੇ ਦੋ ਅਧਿਕਾਰੀਆਂ ਨਾਲ ਗੱਲ ਕੀਤੀ, ਨੇ ਕਿਹਾ।
Sky News
ਸਟੂਅਰਟ ਨੇ ਅੱਗੇ ਕਿਹਾ, "ਕਿਸੇ ਵੀ ਸਮੇਂ 'ਤੇ ਉਸਨੇ, ਜਾਂ ਕਿਸੇ ਹੋਰ ਪ੍ਰਮੁੱਖ ਨਾਲ ਮੈਂ ਗੱਲ ਕੀਤੀ ਸੀ, ਨੇ ਕਦੇ ਜ਼ਿਕਰ ਨਹੀਂ ਕੀਤਾ ਕਿ ਹਮਾਸ ਨੇ 40 ਬੱਚਿਆਂ ਜਾਂ ਬੱਚਿਆਂ ਦਾ ਸਿਰ ਕਲਮ ਕੀਤਾ ਜਾਂ ਮਾਰਿਆ ਹੈ,"
ਰਾਮਸੇ ਨੇ ਅੱਗੇ ਕਿਹਾ ਕਿ ਆਈਡੀਐਫ ਕੋਲ ਕਾਫਰ ਅਜ਼ਾ ਵਿਚ ਕਥਿਤ ਸਿਰ ਕਲਮ ਕੀਤੇ ਜਾਣ ਬਾਰੇ ਗਲੋਬਲ ਮੀਡੀਆ ਨੂੰ ਸੂਚਿਤ ਕਰਨ ਦਾ ਹਰ ਮੌਕਾ ਸੀ, ਪਰ ਨਾ ਤਾਂ ਕਤਲ ਅਤੇ ਨਾ ਹੀ 40 ਬੱਚਿਆਂ ਦੇ ਸਿਰ ਕਲਮ ਕੀਤੇ ਜਾਣ ਦਾ ਉਸ ਨੂੰ ਜਾਂ ਉਸ ਦੀ ਟੀਮ ਨਾਲ ਜ਼ਿਕਰ ਕੀਤਾ ਗਿਆ ਸੀ।
ਹਾਲਾਂਕਿ, ਉਸਨੇ ਕਿਹਾ ਕਿ ਕਫਰ ਅਜ਼ਾ ਵਿਚ ਵਾਪਰ ਰਹੀਆਂ ਘਟਨਾਵਾਂ ਭਿਆਨਕ ਸਨ। "ਇੱਥੇ ਦੀਆਂ ਘਟਨਾਵਾਂ ਹੈਰਾਨ ਕਰਨ ਵਾਲੀਆਂ ਹਨ - ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਬਾਹਰ ਚੇਤਾਵਨੀ ਦਿੱਤੇ ਬਿਨਾਂ ਜਗਾਇਆ ਜਾ ਰਿਹਾ ਹੈ, ਮਾਵਾਂ ਅਤੇ ਪਿਤਾ ਆਪਣੇ ਬੱਚਿਆਂ ਨੂੰ ਅਲਮਾਰੀਆਂ, ਸ਼ਰਾਬ ਦੇ ਕੋਠੜੀਆਂ ਅਤੇ ਬੇਸਮੈਂਟਾਂ ਵਿਚ ਲੁਕਾ ਰਹੇ ਹਨ, ਪਤੀ ਅਤੇ ਪਤਨੀਆਂ ਲੜਾਈ ਵਿਚ ਵੱਖ ਹੋ ਰਹੇ ਹਨ।"
"ਸੈਂਕੜੇ ਲੋਕਾਂ ਨਾਲ ਗੱਲ ਕੀਤੀ, ਕੋਈ ਸਬੂਤ ਨਹੀਂ ਦੇਖਿਆ: ਪੱਤਰਕਾਰ"
ਇਕ ਹੋਰ ਪੱਤਰਕਾਰ ਓਰੇਨ ਜ਼ੀਵ - ਜੋ ਸੁਤੰਤਰ ਨਿਊਜ਼ ਆਉਟਲੈਟ 972 ਮੈਗ ਲਈ ਕੰਮ ਕਰਦਾ ਹੈ - ਨੇ ਘਟਨਾ ਵਾਲੀ ਥਾਂ 'ਤੇ "ਸੈਂਕੜੇ ਸੈਨਿਕਾਂ" ਨਾਲ ਗੱਲ ਕੀਤੀ।
“ਦੌਰੇ ਦੌਰਾਨ ਸਾਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਿਆ, ਅਤੇ ਫੌਜ ਦੇ ਬੁਲਾਰੇ ਜਾਂ ਕਮਾਂਡਰਾਂ ਨੇ ਵੀ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ,” ਇਸ ਤੋਂ ਇਲਾਵਾ, ਹਮਾਸ ਨੇ ਇਜ਼ਰਾਈਲ ਅਤੇ ਇਸ ਦੇ ਸਹਿਯੋਗੀਆਂ ਦੁਆਰਾ ਕੀਤੇ ਜਾ ਰਹੇ "ਪ੍ਰਚਾਰ" ਦੇ ਤੌਰ 'ਤੇ ਦੋਸ਼ਾਂ ਦਾ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।
ਹਮਾਸ ਨੇ ਬੁੱਧਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ, "ਫਲਸਤੀਨੀ ਇਸਲਾਮਿਕ ਪ੍ਰਤੀਰੋਧ ਅੰਦੋਲਨ ਹਮਾਸ ਨੇ ਕੁਝ ਪੱਛਮੀ ਮੀਡੀਆ ਆਉਟਲੈਟਾਂ ਦੁਆਰਾ ਪ੍ਰਮੋਟ ਕੀਤੇ ਗਏ ਝੂਠੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਵੇਂ ਕਿ ਫਲਸਤੀਨੀ ਆਜ਼ਾਦੀ ਘੁਲਾਟੀਆਂ ਦੁਆਰਾ ਬੱਚਿਆਂ ਦੀ ਹੱਤਿਆ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ,"- ਹਮਾਸ ਨੇ ਬੁੱਧਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ।
ਇਹ ਦਾਅਵੇ ਅਤੇ ਜਵਾਬੀ ਦਾਅਵੇ ਇਜ਼ਰਾਈਲ-ਹਮਾਸ ਯੁੱਧ ਦੇ ਸਬੰਧ ਵਿਚ ਗਲਤ ਜਾਣਕਾਰੀ ਦੇ ਆਲੇ ਦੁਆਲੇ ਬਹਿਸ ਨੂੰ ਜੋੜਦੇ ਹਨ। ਕਈ ਫ਼ੋਟੋਆਂ ਅਤੇ ਵੀਡੀਓਜ਼, ਜੋ ਚੱਲ ਰਹੇ ਟਕਰਾਅ ਨਾਲ ਪੂਰੀ ਤਰ੍ਹਾਂ ਅਣ-ਸੰਬੰਧਿਤ ਹਨ, ਨੂੰ X, Facebook, ਅਤੇ ਹੋਰ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਹੈ..."ਕਈ ਵਾਰ ਅਣਜਾਣੇ ਵਿਚ ਪਰ ਕਈ ਵਾਰ ਕਿਸੇ ਇੱਕ ਪਾਸੇ ਜਾਂ ਦੂਜੇ ਵਿਰੁੱਧ ਸੰਘਰਸ਼ ਨੂੰ ਵਧਾਉਣ ਦੇ ਖਾਸ ਉਦੇਸ਼ ਨਾਲ"
ਅਮਰੀਕੀ ਰਾਸ਼ਟਰਪਤੀ ਬਿਡੇਨ ਦਾ 'ਗੈਰ-ਜ਼ਿੰਮੇਵਾਰ' ਬਿਆਨ
LIAR!
— DOAM (@doamuslims) October 11, 2023
President Joe Biden spreads unfounded claim that Hamas beheaded 40 Israeli babies:
"I never really thought that I would see and have confirmed pictures of terrorists beheading children."@JoeBiden @POTUS Can you please publicise them?#Palestine #Gaza #GazaUnderAttack… pic.twitter.com/FQSv6GVvJd
ਅੱਗੇ, ਸੰਯੁਕਤ ਰਾਜ (ਯੂਐਸ) ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਇੱਕ ਟੈਲੀਵਿਜ਼ਨ ਸੰਬੋਧਨ ਵਿਚ ਕਿਹਾ, "ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਬੱਚਿਆਂ ਦੇ ਸਿਰ ਕਲਮ ਕਰਨ ਵਾਲੀਆਂ ਅੱਤਵਾਦੀਆਂ ਦੀਆਂ ਤਸਵੀਰਾਂ ਵੇਖੇਗਾ"
ਹਾਲਾਂਕਿ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਨਾ ਤਾਂ ਬਿਡੇਨ ਅਤੇ ਨਾ ਹੀ ਕਿਸੇ ਹੋਰ ਅਮਰੀਕੀ ਅਧਿਕਾਰੀ ਨੇ ਕਥਿਤ ਸਿਰ ਕਲਮ ਦੀਆਂ ਤਸਵੀਰਾਂ ਦੇਖੀਆਂ ਹਨ...
White House
ਇਸ ਦਾਅਵੇ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਇਹ ਤਾਂ ਸਪਸ਼ਟ ਹੁੰਦਾ ਹੈ ਕਿ 40 ਬੱਚਿਆਂ ਦੇ ਸਿਰ ਵੱਢਣ ਵਾਲੀ ਗੱਲ ਪੁਖਤਾ ਸਪਸ਼ਟ ਨਹੀਂ ਹੈ ਤੇ ਇਹ ਗੱਲ ਸਿਰਫ ਤੇ ਸਿਰਫ ਅੰਦਾਜ਼ਨ ਇਜ਼ਰਾਇਲੀ ਫੌਜੀਆਂ ਦੁਆਰਾ ਕਹੀਆਂ ਗਈਆਂ ਹਨ।
ਰੋਜ਼ਾਨਾ ਸਪੋਕਸਮੈਨ ਦੁਆਰਾ ਇਜ਼ਰਾਇਲ ਦੀ ਮੀਡੀਆ ਏਜ਼ੰਸੀ "FakeReporter.Net" ਨਾਲ ਮਾਮਲੇ ਸਬੰਧੀ ਗੱਲ ਕੀਤੀ ਗਈ। X ਪਲੈਟਫਾਰਮ ਰਾਹੀਂ ਗੱਲ ਕਰਦਿਆਂ FakeReporter.Net ਵੱਲੋਂ ਕਿਹਾ ਗਿਆ, "ਇਜ਼ਰਾਈਲ ਦੇ ਕਈ ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਥੇ ਇੱਕ ਜਾਂ ਵੱਧ ਬੱਚਿਆਂ ਦੇ ਸਿਰ ਕਲਮ ਕੀਤੇ ਗਏ ਸਨ ਅਤੇ ਕੁਝ ਸਿਪਾਹੀਆਂ ਦੀਆਂ ਰਿਪੋਰਟਾਂ ਵੀ ਆਈਆਂ ਹਨ ਜਿਨ੍ਹਾਂ ਦੇ ਸਿਰ ਕਲਮ ਕੀਤੇ ਗਏ ਸਨ (ਬਲਿੰਕਨ ਵੱਲੋਂ ਦਾਅਵਾ)। ਜੋ ਲੋਕ ਇਸ ਥਾਂ 'ਤੇ ਮੌਜੂਦ ਸਨ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕੁਝ ਬੱਚਿਆਂ ਦੇ ਸਿਰ ਵੱਢੇ ਮਿਲੇ ਸਨ, ਪਰ ਮੁੜ ਗੱਲ ਓਥੇ ਹੀ ਆਉਂਦੀ ਹੈ ਕਿ ਸਾਡੇ ਕੋਲ ਅਜੇ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ, ਕੋਈ ਅਧਿਕਾਰਤ ਰਿਪੋਰਟ ਨਹੀਂ ਹੈ। ਇਥੇ ਮਾਹੌਲ ਚੰਗਾ ਨਹੀਂ ਹੈ ਤੇ ਅਜਿਹਾ ਇਹ ਦਾਅਵਾ ਕਿ ਇੱਥੇ 40 ਬੱਚਿਆਂ ਦੇ ਸਿਰ ਕਲਮ ਕੀਤੇ ਗਏ ਹਨ ਸ਼ਾਇਦ ਇੱਕ ਬਹੁਤ ਜ਼ਿਆਦਾ ਵੱਡਾ ਬਿਆਨ (Overstatement) ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਹਮਾਸ ਵੱਲੋਂ 40 ਇਜ਼ਰਾਇਲੀ ਬੱਚਿਆਂ ਦੇ ਸਿਰ ਵੱਢਣ ਦੇ ਦਾਅਵੇ ਦੀ ਬਾਰੀਕੀ ਨਾਲ ਜਾਂਚੀ ਕੀਤੀ ਹੈ। ਅਸੀਂ ਆਪਣੀ ਪੜਤਾਲ ਵਿਚ ਇਜ਼ਰਾਇਲ ਦੀ ਮੀਡੀਆ ਏਜੰਸੀ Fake Reporter ਨਾਲ ਵੀ ਦਾਅਵੇ ਨੂੰ ਲੈ ਕੇ ਗੱਲਬਾਤ ਕੀਤੀ। ਸਾਡੀ ਪੜਤਾਲ ਤੇ ਗੱਲਬਾਤ ਤੋਂ ਇਹ ਗੱਲ ਤਾਂ ਸਾਫ ਹੁੰਦੀ ਹੈ ਕਿ ਹਾਲੇ ਤੱਕ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਸਾਹਮਣੇ ਨਹੀਂ ਆਈ ਹੈ ਤੇ ਇਜ਼ਰਾਇਲੀ ਸੈਨਾ ਵੱਲੋਂ ਵਾਇਰਲ ਦਾਅਵੇ ਦੀ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਜ਼ਰਾਇਲੀ ਸੈਨਾ ਵੱਲੋਂ ਇਸ ਦਾਅਵੇ ਦਾ ਸਿਰਫ ਕਿਆਸ ਲਗਾਇਆ ਗਿਆ ਪਰ ਓਥੇ ਮੌਜੂਦ ਗਰਾਉਂਡ ਪੱਤਰਕਾਰਾਂ ਨੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਵੀ ਕੋਈ ਪੁਖਤਾ ਜਾਣਕਾਰੀ ਦਾਅਵੇ ਸਬੰਧੀ ਸਾਹਮਣੇ ਨਹੀਂ ਆਈ ਹੈ।
Disclaimer: ਜੇਕਰ ਇਸ ਦਾਅਵੇ ਸਬੰਧੀ ਕੋਈ ਵੀ ਅਧਿਕਾਰਿਕ ਪੁਖਤਾ ਰਿਪੋਰਟ ਸਾਹਮਣੇ ਆਵੇਗੀ ਤਾਂ ਅਸੀਂ ਇਸ ਆਰਟੀਕਲ ਨੂੰ ਪਹਿਲ ਦੇ ਅਧਾਰ 'ਤੇ ਅੱਪਡੇਟ ਕਰਾਂਗੇ।