ਤੱਥ ਜਾਂਚ - ਪੀਐੱਮ ਮੋਦੀ ਤੇ ਅਮਿਤ ਸ਼ਾਹ ਦੀ ਪੁਰਾਣੀ ਤਸਵੀਰ ਐਡਿਟ ਕਰ ਕੇ ਗਲਤ ਦਾਅਵੇ ਨਾਲ ਵਾਇਰਲ 
Published : Jan 14, 2021, 11:28 am IST
Updated : Jan 14, 2021, 11:37 am IST
SHARE ARTICLE
Photo Of Amit Shah Greeting Asaduddin Owaisi Is Morphed
Photo Of Amit Shah Greeting Asaduddin Owaisi Is Morphed

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਤਸਵੀਰ ਨੂੰ ਐਡੀਟਡ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅਮਿਤ ਸ਼ਾਹ ਅਤੇ ਅਸਦੁਦੀਨ ਉਵੈਸੀ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਅਮਿਤ ਸ਼ਾਹ ਨੂੰ ਝੁਕ ਕੇ ਅਸਦੁਦੀਨ ਉਵੈਸੀ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਬੰਗਾਲ ਚੋਣਾਂ ਤੋਂ ਪਹਿਲਾਂ ਉਵੈਸੀ ਨਾਲ ਮੁਲਾਕਾਤ ਕੀਤੀ ਹੈ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਤਸਵੀਰ ਨੂੰ ਐਡੀਟਡ ਪਾਇਆ ਹੈ। ਅਮਿਤ ਸ਼ਾਹ ਨੇ 2014 ਵਿਚ ਝੁਕ ਕੇ ਨਰਿੰਦਰ ਮੋਦੀ ਨਾਲ ਹੱਥ ਮਿਲਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ। ਵਾਇਰਲ ਤਸਵੀਰ ਨੂੰ ਐਡਿਟ ਕਰ ਕੇ ਉਵੈਸੀ ਦਾ ਚਿਹਰਾ ਲਗਾ ਦਿੱਤਾ ਗਿਆ ਹੈ। 

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Sonu Dutta Political ਨੇ 7 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ, ''Amit Shah is saying. Asaduddin. I'm holding your hand and saying brother. Brother, make our Bengal like Bihar. I will give you as much money as you need'' 

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਹੋਰ ਵੀ ਕਈ ਯੂਜ਼ਰਸ ਨੇ ਵਾਇਰਲ ਤਸਵੀਰ ਨੂੰ ਬੰਗਾਲ ਭਾਸ਼ਾ ਦੇ ਕੈਪਸ਼ਨ ਨਾਲ ਪਾਇਆ ਹੈ। 
ਫੇਸਬੁੱਕ ਯੂਜ਼ਰ 'Mosiur Rahaman' ਨੇ ਵਾਇਰਲ ਤਸਵੀਰ ਨੂੰ ਪੋਸਟ ਕਰਦੇ ਹੋਏ ਬੰਗਾਲ ਭਾਸਾ ਵਿਚ ਲਿਖਿਆ, ”অমিত শাহ বলছেন ।আসাদ উদ্দিন। আমি তোর হাতটা ধরে বলছি ভাই।বিহারের মত করে বাংলা টা আমাদের করে দে ভাই।যত টাকা লাগে দেবো তোকে তাই।”

File Photo

ਇਸ ਕੈਪਸ਼ਨ ਦਾ ਹਿੰਦੀ 'ਚ ਅਨੁਵਾਦ ਹੈ -  ”अमित शाह कहते हैं। असदुद्दीन उद्दीन, मैं आपका हाथ पकड़कर भाई कह रहा हूं। बिहार की ही तरह बंगाल में भी कर डालिए। मैं आपको उतना पैसा दूंगा, जितना आप चाहते हैं।”

ਪੜਤਾਲ 
ਸਪੋਕਸਮੈਨ ਨੇ ਆਪਣੀ ਪੜਤਾਲ ਦੌਰਾਨ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ  dailymail.co.uk ਦਾ ਲਿੰਕ ਮਿਲਿਆ, ਜਿਸ ਵਿਚ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਸੀ ਪਰ ਇਸ ਤਸਵੀਰ ਵਿਚ ਅਮਿਤ ਸ਼ਾਹ ਦੇ ਨਾਲ ਪੀਐੱਮ ਮੋਦੀ ਸਨ। ਇਸ ਤਸਵੀਰ ਵਿਚ ਅਮਿਤ ਸਾਹ ਨੂੰ ਪੀਐੱਮ ਮੋਦੀ ਨਾਲ ਉਸੇ ਅੰਦਾਜ਼ ਵਿਚ ਹੱਥ ਮਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਤਰ੍ਹਾਂ ਉਹ ਵਾਇਰਲ ਤਸਵੀਰ ਵਿਚ ਅਸਦੁਦੀਨ ਉਵੈਸੀ ਨਾਲ ਹੱਥ ਮਿਲਾ ਰਹੇ ਸਨ। dailymail.co.uk ਦਾ ਇਹ ਆਰਟੀਕਲ 2014 ਵਿਚ ਪਬਲਿਸ਼ ਕੀਤਾ ਗਿਆ ਸੀ। ਇਸ ਵਿਚ ਪ੍ਰਕਾਸ਼ਿਤ ਕੀਤੀ ਗਈ ਅਮਿਤ ਸ਼ਾਹ ਅਤੇ ਪੀਐੱਮ ਮੋਦੀ ਦੀ ਤਸਵੀਰ ਨੀਚੇ ਕੈਪਸ਼ਨ ਸੀ, ''Prime Minister Narendra Modi is felicitated by BJP president Amit Shah in New Delhi''। (प्रधान मंत्री नरेंद्र मोदी को भाजपा अध्यक्ष अमित शाह द्वारा नई दिल्ली में सम्मानित किया गया है) 

File Photo

ਹੋਰ ਸਰਚ ਕਰਨ ਦੌਰਾਨ ਸਾਨੂੰ businesstoday.in ਦਾ ਆਰਟੀਕਲ ਮਿਲਿਆ ਜਿਸ ਵਿਚ ਵੀ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਆਰਟੀਕਲ ਵੀ 2014 ਵਿਚ ਪਬਲਿਸ਼ ਕੀਤਾ ਗਿਆ ਸੀ। ਪੀਐੱਮ ਮੋਦੀ ਤੇ ਅਮਿਤ ਸ਼ਾਹ ਦੀ ਇਸੇ ਤਸਵੀਰ ਨੂੰ ਹੀ ਐਡਿਟ ਕੀਤਾ ਗਿਆ ਹੈ ਅਤੇ ਪੀਐੱਮ ਮੋਦੀ ਦੀ ਜਗ੍ਹਾ ਅਸਦੁਦੀਨ ਉਵੈਸੀ ਦਾ ਚਿਹਰਾ ਲਗਾ ਦਿੱਤਾ ਗਿਆ ਹੈ। 

File Photo

ਇਸ ਦੇ ਨਾਲ ਹੀ ਸਾਨੂੰ news.abplive.com ਦਾ ਆਰਟੀਕਲ ਮਿਲਿਆ ਜਿਸ ਨੂੰ 2016 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਆਰਟੀਕਲ ਵਿਚ ਵੀ ਅਸਦੁਦੀਨ ਉਵੈਸੀ ਤੇ ਅਮਿਤ ਸ਼ਾਹ ਦੀ ਵਾਇਰਲ ਤਸਵੀਰ ਬਾਰੇ ਸੱਚਾਈ ਦੱਸੀ ਗਈ ਸੀ। ਮਤਲਬ ਕਿ ਇਹ ਤਸਵੀਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ।

ਇਸ ਵਾਇਰਲ ਤਸਵੀਰ ਨੂੰ 2017 ਵਿਚ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਸੀ ਅਤੇ ਕੈਪਸ਼ਨ ਲਿਖਿਆ ਸੀ, ''Someone sent me this picture. Looks morphed as Asad won't wear a saffron waist coat. But now days you never know!''

File Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਇਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦਾ ਸਵਾਗਤ ਕਰਦੇ ਹੋਏ ਅਮਿਤ ਸ਼ਾਹ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰ ਕੇ ਸ਼ਾਹ-ਉਵੈਸੀ ਦੀ ਮੁਲਾਕਾਤ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।  
Claim - ਅਮਿਤ ਸਾਹ ਨੇ ਕੀਤੀ ਉਵੈਸੀ ਨਾਲ ਮੁਲਾਕਾਤ 
Claimed By - ਫੇਸਬੁੱਕ ਯੂਜ਼ਰ Sonu Dutta Political 
fact Check - ਐਡਿਟਡ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM

ਚਿੱਟੇ ਨੂੰ ਲੈ ਕੇ Akali ਅਤੇ AAP ਵਾਲੇ ਹੋ ਗਏ ਹੱਥੋਪਾਈ, ਪੱਤਰਕਾਰ ਨੇ ਮਸ੍ਹਾਂ ਖਿੱਚ -ਖਿੱਚ ਕੀਤੇ ਪਾਸੇ- Sidhi Gall

15 May 2024 10:37 AM

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM
Advertisement