
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰ ਵਿਚ ਦਿਖ ਰਹੀਆਂ ਦੋਨੋਂ ਲੜਕੀਆਂ ਅਲੱਗ-ਅਲੱਗ ਹਨ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਤਸਵੀਰ ਵਿਚ AIMIM ਦੇ ਪ੍ਰਧਾਨ ਅਸਦੁਦੀਨ ਉਵੈਸੀ ਇਕ ਲੜਕੀ ਨਾਲ ਨਜ਼ਰ ਆ ਰਹੇ ਹਨ ਅਤੇ ਦੂਸਰੀ ਤਸਵੀਰ ਵਿਚ ਇਕ ਗਰੁੱਪ ਫੋਟੋ ਹੈ ਜਿਸ ਵਿਚ ਇਕ ਲੜਕੀ 'ਤੇ ਨੀਲੇ ਰੰਗ ਦਾ ਸਰਕਲ ਲਗਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਲੜਕੀ ਨੇ ਉਵੈਸੀ ਦੇ ਮੰਚ ਤੋਂ ਵਿਵਾਦਿਤ ਨਾਅਰੇ ਲਗਾਏ ਸਨ ਉਹ ਹੁਣ ਕਿਸਾਨ ਅੰਦੋਲਨ ਵਿਚ ਵੀ ਸ਼ਾਮਲ ਹੋਈ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰ ਵਿਚ ਦਿਖ ਰਹੀਆਂ ਦੋਨੋਂ ਲੜਕੀਆਂ ਅਲੱਗ-ਅਲੱਗ ਹਨ। ਉਵੈਸੀ ਦੇ ਨਾਲ ਦਿਖ ਰਹੀ ਲੜਕੀ ਦਾ ਨਾਮ ਅਮੁਲਿਆ ਹੈ ਤੇ ਇਸ ਲੜਕੀ ਨੇ ਹੀ ਉਵੈਸੀ ਦੇ ਮੰਚ ਤੋਂ ਵਿਵਾਦਿਤ ਨਾਅਰੇ ਨਾਅਰੇ ਲਗਾਏ ਸਨ। ਦੂਜੀ ਤਸਵੀਰ ਵਿਚ ਦਿਖ ਰਹੀ ਲੜਕੀ ਮਹਿਲਾ ਕਾਰਕੁੰਨ ਵਲਰਮਤੀ ਹੈ ਅਤੇ ਇਹ ਲੜਕੀ ਕਿਸਾਨ ਅੰਦੋਲਨ ਵਿਚ ਵੀ ਸ਼ਾਮਲ ਹੋਈ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Venugopal Reddy Kotla ਨੇ 4 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''The same girl in Farmers protest .... Who raised Pakistan Zindabad in MIM meeting .... What is this connection ... Who are the forces behind this ...All the same faces seen in every Anti National protest ... ????????????''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਵਿਚੋਂ ਪਹਿਲੀ ਤਸਵੀਰ ਨੂੰ ਕਰਾਪ ਕੀਤਾ ਅਤੇ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਤਸਵੀਰ Anti Imperialist Movement-AIM ਨਾਮ ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤੀ ਮਿਲੀ। ਇਹ ਤਸਵੀਰ 25 ਜਨਵਰੀ ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਦੇ ਕੈਪਸ਼ਨ ਅਨੁਸਾਰ ''ਇਨ੍ਹਾਂ ਤਸਵੀਰਾਂ ਵਿਚ ਤਾਮਿਲਨਾਡੂ ਵਿਚ ਵੱਖ-ਵੱਖ ਰਾਜਨੀਤਿਕ ਸਮੂਹਾਂ ਦੇ ਮੈਂਬਰ ਦਿਖਾਇਆ ਗਿਆ ਹੈ ਜੋ ਕਿ ਦਿੱਲੀ ਵਿਚ ਟਿਕਰੀ ਸਰਹੱਦ 'ਤੇ ਹੋਏ ਕਿਸਾਨਾਂ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੇ ਸਨ। ਤਸਵੀਰ ਵਿਚ ਭਗਤ ਸਿੰਘ ਦਾ ਭਤੀਜਾ ਪ੍ਰੋਫੈਸਰ ਜਗਮੋਹਨ ਸਿੰਘ ਨੂੰ ਵੀ ਸ਼ਾਮਲ ਹੈ। ਹਾਲਾਂਕਿ, 25 ਜਨਵਰੀ, 2021 ਨੂੰ ਅਪਲੋਡ ਕੀਤੀ ਗਈ ਪੋਸਟ ਵਿੱਚ ਫੋਟੋਆਂ ਵਿੱਚ ਬਾਕੀ ਮੈਂਬਰਾਂ ਦਾ ਕੋਈ ਜ਼ਿਕਰ ਨਹੀਂ ਸੀ।
ਕੈਪਸ਼ਨ ਨੂੰ ਅਧਾਰ ਬਣਾ ਕੇ ਅਸੀਂ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ ਵਲਰਮਤੀ ਨਾਂ ਦਾ ਫੇਸਬੁੱਕ ਪੇਜ਼ ਮਿਲਿਆ। ਇਸ ਪੇਜ਼ 'ਤੇ ਸਾਨੂੰ ਵਾਲਾਰਮਤੀ ਦੁਆਰਾ ਵਾਇਰਲ ਤਸਵੀਰ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਮਿਲੀ। ਜਿਸ ਵਿਚ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਵਾਇਰਲ ਤਸਵੀਰ ਅਮੂਲਿਆ ਦੀ ਨਹੀਂ ਬਲਕਿ ਉਸ ਦੀ ਹੈ।
ਇਸ ਤੋਂ ਬਾਅਦ ਅਸੀਂ ਦਾਅਵੇ ਨੂੰ ਲੈ ਕੇ ਫੇਸਬੁੱਕ ਜ਼ਰੀਏ ਵਾਲਾਰਮਤੀ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ, "ਵਾਇਰਲ ਤਸਵੀਰ ਵਿਚ ਮੈਂ ਹਾਂ, ਅਮੂਲਿਆ ਨਹੀਂ। ਭਾਜਪਾ ਅਤੇ RSS ਦੇ ਲੋਕ ਕਦੇ ਸੱਚ ਨਹੀਂ ਬੋਲਦੇ ਅਤੇ ਇਹ ਫਰਜ਼ੀ ਖਬਰਾਂ ਜਾਣਬੁੱਝ ਕੇ ਫੈਲਾਉਂਦੇ ਹਨ।"
ਵਾਲਾਰਮਤੀ ਨੇ ਵਾਇਰਲ ਤਸਵੀਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ 26 ਜਨਵਰੀ ਨੂੰ ਸ਼ੇਅਰ ਕੀਤਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੂਜੀ ਵਾਇਰਲ ਤਸਵੀਰ ਨੂੰ ਕਰਾਪ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਆਪਣੀ ਸਰਚ ਦੌਰਾਨ www.news18.com ਦੀ ਇਕ ਰਿਪੋਰਟ ਮਿਲੀ। ਰਿਪੋਰਟ ਅਨੁਸਾਰ, ਕਰਨਾਟਕ ਦੇ ਬੰਗਲੁਰੂ ਫ੍ਰੀਡਮ ਪਾਰਕ ਵਿਚ ਸੀਏਏ ਦੇ ਵਿਰੋਧ ਵਿੱਚ ਰੈਲੀ ਚੱਲ ਰਹੀ ਸੀ, ਜਿਸ ਵਿੱਚ ਓਵੈਸੀ ਵੀ ਮੌਜੂਦ ਸਨ। ਇਸ ਸਮੇਂ ਦੌਰਾਨ ਸਟੇਜ 'ਤੇ ਇਕ ਕੁੜੀ ਨੇ ਵਿਵਾਦਿਤ ਨਾਅਰੇ ਲਗਾਉਣੇ ਸ਼ੁਰੂ ਕੀਤੇ। ਰਿਪੋਰਟ ਵਿਚ ਇਸ ਲੜਕੀ ਦਾ ਨਾਮ ਅਮੂਲਿਆ ਦੱਸਿਆ ਗਿਆ ਸੀ।
ਇਸ ਰਿਪੋਰਟ ਵਿਚ ਸਾਨੂੰ ਨਿਊਜ਼ ਏਜੰਸੀ ਏਐੱਨਆਈ ਦਾ ਇਕ ਟਵੀਟ ਮਿਲਿਆ। ਟਵੀਟ ਵਿਚ ਇਕ ਵੀਡੀਓ ਅਪਲੋਡ ਕੀਤੀ ਗਈ ਸੀ। ਜਿਸ ਵਿਚ ਉਕਤ ਲੜਕੀ ਨੂੰ ਨਾਅਰੇ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਵਾਇਰਲ ਤਸਵੀਰ ਨੂੰ ਵੀ ਦੇਖਿਆ ਜਾ ਸਕਦਾ ਹੈ।
#WATCH The full clip of the incident where a woman named Amulya at an anti-CAA-NRC rally in Bengaluru raised slogan of 'Pakistan zindabad' today. AIMIM Chief Asaddudin Owaisi present at rally stopped the woman from raising the slogan; He has condemned the incident. pic.twitter.com/wvzFIfbnAJ
— ANI (@ANI) February 20, 2020
ਇਸ ਦੇ ਨਾਲ ਹੀ ਸਾਨੂੰ bbc.com ਦੀ ਵੀ ਇਕ ਰਿਪੋਰਟ ਮਿਲੀ। ਰਿਪੋਰਟ ਦੀ ਪਹਿਲੀ ਤਸਵੀਰ ਵਿਚ ਹੀ ਵਾਇਰਲ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਮਹਿਲਾ ਕਾਰਕੁੰਨ ਵਾਲਾਰਮਤੀ ਅਤੇ ਅਮੂਲਿਆ ਦੀ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿਖ ਰਹੀਆਂ ਦੋਨੋਂ ਲੜਕੀਆਂ ਅਲੱਗ-ਅਲੱਗ ਹਨ। ਉਵੈਸੀ ਦੇ ਨਾਲ ਦਿਖ ਰਹੀ ਲੜਕੀ ਦਾ ਨਾਮ ਅਮੁਲਿਆ ਹੈ ਤੇ ਇਸ ਲੜਕੀ ਨੇ ਹੀ ਉਵੈਸੀ ਦੇ ਮੰਚ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ। ਦੂਜੀ ਤਸਵੀਰ ਵਿਚ ਦਿਖ ਰਹੀ ਲੜਕੀ ਮਹਿਲਾ ਕਾਰਕੁੰਨ ਵਲਰਮਤੀ ਹੈ। ਜਿਸ ਨੇ ਕਿਸਾਨ ਅੰਦੋਲਨ ਵਿਚ ਵੀ ਹਿੱਸਾ ਲਿਆ ਹੈ ਅਤੇ ਵਾਇਰਲ ਤਸਵੀਰ ਵੀ ਕਿਸਾਨ ਅੰਦੋਲਨ ਦੌਰਾਨ ਹੀ ਲਈ ਗਈ ਹੈ।
Claim: ਜਿਸ ਲੜਕੀ ਨੇ ਉਵੈਸੀ ਦੇ ਮੰਚ ਤੋਂ ਵਿਵਾਦਿਤ ਨਾਅਰੇ ਲਗਾਏ ਸਨ ਉਹ ਹੁਣ ਕਿਸਾਨ ਅੰਦੋਲਨ ਵਿਚ ਵੀ ਸ਼ਾਮਲ ਹੋਈ ਹੈ।
Claimed By: ਫੇਸਬੁੱਕ ਯੂਜ਼ਰ Venugopal Reddy Kotla
Fact Check: ਫਰਜ਼ੀ