ਪਹਿਲਾਂ ਨਿਊਜ਼ ਕਟਿੰਗ ਤੇ ਹੁਣ ਵੀਡੀਓ, ਕੀ ਬੰਦ ਹੋਣਗੀਆਂ 10 ਸਾਲ ਪੁਰਾਣੀ ਗੱਡੀਆਂ? ਨਹੀਂ...
Published : Feb 14, 2022, 7:20 pm IST
Updated : Feb 14, 2022, 7:20 pm IST
SHARE ARTICLE
Fact Check Edited video of arvind kejriwal speech viral to target aap ahead elections
Fact Check Edited video of arvind kejriwal speech viral to target aap ahead elections

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜੀਰਵਾਲ ਪੁਰਾਣੀ ਗੱਡੀਆਂ ਬੰਦ ਕਰਨ ਨੂੰ ਲੈ ਕੇ ਵਾਇਰਲ ਦਾਅਵੇ ਦਾ ਖੰਡਨ ਕਰ ਰਹੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਪੰਜਾਬ ਵਿਚ 10 ਸਾਲ ਪੁਰਾਣੀ ਗੱਡੀਆਂ ਨੂੰ ਬੰਦ ਕੀਤਾ ਜਾਵੇਗਾ। ਇਸ ਵੀਡੀਓ ਕਲਿਪ ਨਾਲ ਇੱਕ ਅਖਬਾਰ ਦੀ ਕਟਿੰਗ ਵੀ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਬਿਆਨ ਦਿੱਤਾ ਹੈ ਕਿ ਜੇ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੰਜਾਬ ਵਿਚ 10 ਸਾਲ ਪੁਰਾਣੀ ਗੱਡੀਆਂ ਨੂੰ ਦਿੱਲੀ ਵਾਂਗ ਹੀ ਬੰਦ ਕਰਣਗੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜੀਰਵਾਲ ਪੁਰਾਣੀ ਗੱਡੀਆਂ ਬੰਦ ਕਰਨ ਨੂੰ ਲੈ ਕੇ ਵਾਇਰਲ ਦਾਅਵੇ ਦਾ ਖੰਡਨ ਕਰ ਰਹੇ ਹਨ। ਬਾਕੀ ਰਹੀ ਗੱਲ ਨਿਊਜ਼ ਕਟਿੰਗ ਦੀ, ਇਹ ਨਿਊਜ਼ ਕਟਿੰਗ ਫਰਜ਼ੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Parmar Binjon" ਨੇ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਫੜਲੋ **…"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਦੱਸ ਦਈਏ ਕਿ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਨੇ 11 ਫਰਵਰੀ 2022 ਨੂੰ ਕੀਤੀ ਸੀ ਅਤੇ ਉਸਨੂੰ ਫਰਜ਼ੀ ਸਾਬਿਤ ਕੀਤਾ ਸੀ। 

Fact Check Fake Newspaper cutting viral in the name of Arvind Kejriwal ahead Punjab Elections

ਹੁਣ ਵੀਡੀਓ ਕਲਿਪ ਦੀ ਪੜਤਾਲ 

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਫੇਸਬੁੱਕ ਪੇਜ ਦਾ ਰੁੱਖ ਕੀਤਾ। ਸਾਨੂੰ ਓਥੇ 13 ਫਰਵਰੀ 2022 ਨੂੰ ਕੀਤਾ ਇੱਕ ਪ੍ਰੈਸ ਕਾਨਫਰੰਸ ਦਾ ਲਿੰਕ ਮਿਲਿਆ। ਇਸ ਨੂੰ ਧਿਆਨ ਨਾਲ ਸੁਣਨ 'ਤੇ ਸਾਫ ਹੋਇਆ ਕਿ ਵਾਇਰਲ ਵੀਡੀਓ ਨੂੰ ਕ੍ਰੋਪ ਕਰਕੇ ਚਲਾਇਆ ਜਾ ਰਿਹਾ ਹੈ।

ਅਸਲ ਵੀਡੀਓ ਵਿਚ ਉਹ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਹਿ ਰਹੇ ਹਨ, "ਪੰਜਾਬ ਵਿਚ 10 ਸਾਲ ਤੋਂ ਵੱਧ ਪੁਰਾਣੀ ਗੱਡੀਆਂ ਨੂੰ ਬੰਦ ਕਰਨ ਵਾਲੀ ਗੱਲ ਬਿਲਕੁਲ ਫਰਜ਼ੀ ਹੈ। ਅਸੀਂ ਨਾ ਹੀ ਅਜਿਹਾ ਕੁਝ ਕਰਾਂਗੇ ਅਤੇ ਨਾ ਹੀ ਅਜਿਹਾ ਸੋਚਿਆ ਹੈ।"

ਅਸਲ ਵੀਡੀਓ ਦੇ ਇਸ ਭਾਗ ਨੂੰ 9 ਮਿੰਟ 20 ਸੈਕੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜੀਰਵਾਲ ਪੁਰਾਣੀ ਗੱਡੀਆਂ ਬੰਦ ਕਰਨ ਨੂੰ ਲੈ ਕੇ ਵਾਇਰਲ ਦਾਅਵੇ ਦਾ ਖੰਡਨ ਕਰ ਰਹੇ ਹਨ। ਬਾਕੀ ਰਹੀ ਗੱਲ ਨਿਊਜ਼ ਕਟਿੰਗ ਦੀ, ਇਹ ਨਿਊਜ਼ ਕਟਿੰਗ ਫਰਜ਼ੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

Claim- Arvind Kejriwal gave statement to ban 10 years old vehicle in Punjab
Claimed By- FB User Parmar Binjon
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement