
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ
RSFC (Team Mohali)- 13 ਫਰਵਰੀ 2024 ਨੂੰ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਵੀ ਵਾਇਰਲ ਹੁੰਦੇ ਦੇਖਣ ਨੂੰ ਮਿਲ ਰਹੇ ਹਨ। ਹੁਣ ਇਸੇ ਲੜੀ 'ਚ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਵੀਡੀਓ ਹੈ ਜਿਸਦੇ ਵਿਚ ਕੁਝ ਨੌਜਵਾਨਾਂ ਨੂੰ ਪੁਲਿਸ ਦੀ ਹਿਮਾਇਤ ਕਰਦਿਆਂ ਡਾਂਗਾ ਮਾਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਹਰਿਆਣਾ ਦੇ ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਡਾਂਗਾ ਮਾਰਨ ਦੀ ਅਪੀਲ ਕੀਤੀ ਜਾ ਰਹੀ ਹੈ।।
X ਅਕਾਊਂਟ "अखंड भारत हरिओम सिंह राजावत देश दल बजरंग दल विहिप" ਨੇ ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "हरियाणा पुलिस ठोको बजाओ हम तुम्हारे साथ हैं ✊ ख़ालिस्तानी आंदोलनों से परेशान हरियाणा के युवा"
हरियाणा पुलिस ठोको बजाओ
— अखंड भारत हरिओम सिंह राजावत देश दल बजरंग दल विहिप (@VHP_SINGH_H) February 13, 2024
हम तुम्हारे साथ हैं ✊
ख़ालिस्तानी आंदोलनों से परेशान हरियाणा के युवा..@narendramodi pic.twitter.com/ZGsqVJfvH5
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ ਜਦੋਂ ਕੁਝ ਨੌਜਵਾਨਾਂ ਵੱਲੋਂ CAA ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਵੱਲੋਂ ਡਾਂਗਾ ਮਾਰਨ ਦੀ ਅਪੀਲ ਕਰਦਿਆਂ ਇੱਕ ਰੈਲੀ ਕੱਢੀ ਗਈ ਸੀ। ਇਸ ਵੀਡੀਓ ਦਾ ਹਾਲੀਆ ਚਲ ਰਹੇ ਕਿਸਾਨ ਸੰਘਰਸ਼ ਦੇ ਦਿੱਲੀ ਕੂਚ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਵਾਇਰਲ ਵੀਡੀਓ ਦਾ ਦਿੱਲੀ ਕੂਚ ਨਾਲ ਕੋਈ ਸਬੰਧ ਨਹੀਂ"
ਸਾਨੂੰ ਇਹ ਵੀਡੀਓ ਭਾਜਪਾ ਆਗੂ "Jawahar Yadav" ਦੇ X ਅਕਾਊਂਟ ਵੱਲੋਂ 26 ਦਿਸੰਬਰ 2019 ਦਾ ਸਾਂਝਾ ਕੀਤਾ ਮਿਲਿਆ। ਆਗੂ ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "हरियाणा की रैली देश की रैलियों से थोड़ी अलग होती है। ?"मोदी जी तुम लठ बजाओ, हम तुम्हारे साथ हैं ।"
हरियाणा की रैली देश की रैलियों से थोड़ी अलग होती है। ?
— Jawahar Yadav (@jawaharyadavbjp) December 26, 2019
"मोदी जी तुम लठ बजाओ, हम तुम्हारे साथ हैं ।" pic.twitter.com/SJ79hu72Nw
ਇਸ ਗੱਲ ਤੋਂ ਇਹ ਤਾਂ ਹੋਈ ਕਿ ਇਹ ਵੀਡੀਓ ਹਾਲੀਆ ਨਹੀਂ ਹੈ।
ਇਸੇ ਸਰਚ ਦੌਰਾਨ ਸਾਨੂੰ ਮੀਡੀਆ ਅਦਾਰੇ Lokmat Hindi ਦੀ 27 ਦਿਸੰਬਰ 2019 ਦੀ ਖਬਰ ਮਿਲੀ ਜਿਸਦੇ ਵਿਚ ਇਸ ਵੀਡੀਓ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਹ ਖਬਰ ਭਾਜਪਾ ਆਗੂ ਦੇ ਟਵੀਟ ਦੇ ਹਵਾਲਿਓਂ ਲਿਖੀ ਗਈ ਸੀ। ਖਬਰ ਅਨੁਸਾਰ ਦੇਸ਼ਭਰ ਵਿਚ CAA ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ ਕੁਝ ਨੌਜਵਾਨਾਂ ਵੱਲੋਂ ਇੱਕ ਰੈਲੀ ਕੱਢੀ ਗਈ ਜਿਸਦੇ ਵਿਚ ਨਰੇਂਦਰ ਮੋਦੀ ਤੇ ਦਿੱਲੀ ਪੁਲਿਸ ਨੂੰ CAA ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਡਾਂਗਾ ਮਾਰਨ ਦੀ ਅਪੀਲ ਕੀਤੀ ਗਈ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਹਾਲੀਆ ਕਿਸਾਨਾਂ ਵੱਲੋਂ ਦਿੱਲੀ ਕੂਚ ਨਾਲ ਕੋਈ ਵੀ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ ਜਦੋਂ ਕੁਝ ਨੌਜਵਾਨਾਂ ਵੱਲੋਂ CAA ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਵੱਲੋਂ ਡਾਂਗਾ ਮਾਰਨ ਦੀ ਅਪੀਲ ਕਰਦਿਆਂ ਇੱਕ ਰੈਲੀ ਕੱਢੀ ਗਈ ਸੀ। ਇਸ ਵੀਡੀਓ ਦਾ ਹਾਲੀਆ ਚਲ ਰਹੇ ਕਿਸਾਨ ਸੰਘਰਸ਼ ਦੇ ਦਿੱਲੀ ਕੂਚ ਨਾਲ ਕੋਈ ਸਬੰਧ ਨਹੀਂ ਹੈ।
Our Sources:
News Report Of Lokmat Hindi Dated 27 December 2019
Tweet Of BJP Leader Jawahar Yadav Dated 26 December 2019