ਤੱਥ ਜਾਂਚ: ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਨਹੀਂ ਬਣਵਾਈ ਕੋਈ ਮਸਜਿਦ, ਯੂਕ੍ਰੇਨ ਦੀ ਤਸਵੀਰ ਵਾਇਰਲ
Published : Mar 14, 2021, 8:34 pm IST
Updated : Mar 14, 2021, 8:35 pm IST
SHARE ARTICLE
Fact check: Cricketer Shakib Al Hasan did not build a mosque, Ukraine's picture goes viral
Fact check: Cricketer Shakib Al Hasan did not build a mosque, Ukraine's picture goes viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਮਾਰਤ ਦੀ ਤਸਵੀਰ ਯੂਕ੍ਰੇਨ ਦੇ ਰੇਲਵੇ ਸਟੇਸ਼ਨ ਦੀ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ।  ਜਿਸ ਵਿਚ ਇਕ ਤਸਵੀਰ ਵਿਚ ਬੰਗਲਾਦੇਸ਼ ਦਾ ਕ੍ਰਿਕਟਰ ਸ਼ਾਕਿਬ ਅਲ ਹਸਨ ਅਤੇ ਉਸ ਦੀ ਪਤਨੀ ਦੀ ਵਿਆਹ ਦੀ ਤਸਵੀਰ ਦਿਖਾਈ ਗਈ ਹੈ ਅਤੇ ਦੂਜੀ ਤਸਵੀਰ ਵਿਚ ਇਕ ਇਮਾਰਤ ਦਿਖਾਈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਵਿਚ ਜੋ ਇਮਾਰਤ ਦਿਖਾਈ ਗਈ ਹੈ ਉਹ ਇਕ ਮਸਜਿਦ ਹੈ ਤੇ ਇਹ ਮਸਜਿਦ ਸ਼ਾਕਿਬ ਨੇ ਆਪਣੇ ਸ਼ਹਿਰ ਵਿਚ ਬਣਵਾਈ ਹੈ ਅਤੇ ਇਸ ਤੇ 90 ਲੱਖ ਰੁਪਏ ਲੱਗੇ ਹਨ ਜੋ ਉਸ ਨੇ ਆਪਣੀ ਜੇਬ ਵਿਚੋਂ ਦਿੱਤੇ ਹਨ। ਪੋਸਟ ਸ਼ੇਅਰ ਕਰ ਕੇ ਲੋਕ ਸ਼ਾਕਿਬ ਦ ਖ਼ੂਬ ਤਾਰੀਫ਼ ਕਰ ਰਹੇ ਹਨ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸ਼ਾਕਿਬ ਵੱਲੋਂ ਕੋਈ ਮਸਜਿਦ ਨਹੀਂ ਬਣਵਾਈ ਗਈ ਹੈ ਤੇ ਜਿਸ ਇਮਾਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਯੂਕ੍ਰੇਨ ਦਾ ਰੇਲਵੇ ਸਟੇਸ਼ਨ ਹੈ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ Sakib Pathan ਨੇ 14 ਮਾਰਚ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''बांग्लादेश के मुसलमान खिलाड़ी साकिब अल हसन और उसकी पत्नी ने अपने शहर में एक मस्जिद बनवाई जिसमें लगभग 90 लाख रुपए का खर्चा आया। इस खर्चे को पूरा शाकिब अल हसन ने अपनी जेब से दिया या अल्लाह इस के नेक इरादों को पूरा करें???????????? #अलहमदुलिल्ला!????''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕੀਤੀਆਂ ਕਿ ਕੀ ਸ਼ਾਕਿਬ ਅਲ ਹਸਨ ਨੇ ਆਪਣੇ ਸ਼ਹਿਰ ਵਿਚ ਕੋਈ ਮਸਜਿਦ ਬਣਵਾਈ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਵਾਇਰਲ ਦਾਅਵੇ ਵਰਗਾ ਕੁੱਝ ਕਿਹਾ ਗਿਆ ਹੋਵੇ। 
ਅੱਗੇ ਵਧਦੇ ਹੋਏ ਅਸੀਂ ਵਾਇਰਲ ਹੋ ਰਹੀ ਇਮਾਰਤ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ dreamstime.com ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਇਮਾਰਤ ਦੀ ਤਸਵੀਰ ਮਿਲੀ। 

ਤਸਵੀਰ ਹੇਠ ਕੈਪਸ਼ਨ ਲਿਖਿਆ ਗਿਆ ਸੀ, ''Unrecognizable people in front of Passenger Train Station facade, one of the biggest railway stations in Ukraine. Opened in 1856, rebuilt in 1989.''

ਕੈਪਸ਼ਨ ਅਨੁਸਾਰ ਵਾਇਰਲ ਤਸਵੀਰ ਯੂਕ੍ਰੇਨ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ 1856 ਵਿਚ ਖੋਲ੍ਹਿਆ ਗਿਆ ਅਤੇ 1989 ਵਿਚ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ। 

Photo

ਇਸ ਦੇ ਨਾਲ ਹੀ ਸਾਨੂੰ ਵਾਇਰਲ ਤਸਵੀਰ kharkiv.travellerspoint.com ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਬਲਾਗ ਮਿਲਿਆ। ਇਸ ਵਿਚ ਵਾਇਰਲ ਤਸਵੀਰ ਦੇ ਵੱਖ-ਵੱਖ ਹਿੱਸੇ ਵੀ ਪ੍ਰਕਾਸ਼ਿਤ ਕੀਤੇ ਗਏ ਸਨ। ਬਲਾਗ ਅਨੁਸਾਰ ਇਹ ਤਸਵੀਰ ਕਿਸੇ ਮਸਜਿਦ ਦੀ ਨਹੀਂ ਬਲਕਿ ਯੂਕ੍ਰੇਨ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਹਰਕੀਵ ਦੇ ਰੇਲਵੇ ਸਟੇਸ਼ਨ ਦੀ ਹੈ, ਜੋ ਯੂਕ੍ਰੇਨ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨਾਂ ਵਿਚੋਂ ਇਕ ਹੈ। 

Photo

ਇਸ ਤੋਂ ਬਾਅਦ ਅਸੀਂ ਗੂਗਲ ਮੈਪ ਦੀ ਮਦਦ ਲਈ ਜਿਸ ਤੋਂ ਸਾਫ਼ ਹੋਇਆ ਕਿ ਇਹ ਤਸਵੀਰ ਹਰਕੀਵ ਰੇਲਵੇ ਸਟੇਸ਼ਨ ਦੀ ਹੀ ਹੈ। 

Photo

ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਯੂਕ੍ਰੇਨ ਦੇ ਰੇਲਵੇ ਸਟੇਸ਼ਨ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕ੍ਰਿਕਟਰ ਸ਼ਾਕਿਬ ਅਲ ਹਸਨ ਵੱਲੋਂ ਮਸਜਿਦ ਬਣਾਉਣ ਦੀ ਅਜਿਹੀ ਕੋਈ ਖ਼ਬਰ   ਸਾਹਮਣੇ ਨਹੀਂ ਆਈ ਹੈ। 

Claim: ਵਾਇਰਲ ਤਸਵੀਰ ਵਿਚ ਜੋ ਇਮਾਰਤ ਦਿਖਾਈ ਗਈ ਹੈ ਉਹ ਇਕ ਮਸਜਿਦ ਹੈ ਤੇ ਇਹ ਮਸਜਿਦ ਸ਼ਾਕਿਬ ਨੇ ਆਪਣੇ ਸ਼ਹਿਰ ਵਿਚ ਬਣਵਾਈ ਹੈ ਅਤੇ ਇਸ ਤੇ 90 ਲੱਖ ਰੁਪਏ ਲੱਗੇ ਹਨ ਜੋ ਉਸ ਨੇ ਆਪਣੀ ਜੇਬ ਵਿਚੋਂ ਦਿੱਤੇ ਹਨ।
Claimed By: ਫੇਸਬੁੱਕ ਪੇਜ਼ Sakib Pathan
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement