ਤੱਥ ਜਾਂਚ- ਭਾਜਪਾ ਨੇਤਾ ਜੂਹੀ ਚੌਧਰੀ ਦੀ ਗ੍ਰਿਫ਼ਤਾਰੀ ਦੀ ਪੁਰਾਣੀ ਖ਼ਬਰ ਮੁੜ ਤੋਂ ਵਾਇਰਲ    
Published : Mar 14, 2021, 6:18 pm IST
Updated : Mar 14, 2021, 6:18 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜੂਹੀ ਚੌਧਰੀ ਨੂੰ ਸਾਲ 2017 ਵਿਚ ਬੱਚਿਆਂ ਦੀ ਤਸਕਰੀ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹਨ। ਚੋਣਾਂ ਨੂੰ ਲੈ ਕੇ ਆਏ ਦਿਨ ਫਰਜ਼ੀ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਕ੍ਰਮ ਵਿਚ ਹੁਣ ਪਤਰਿਕਾ ਨਿਊਜ਼ ਦੀ ਇਕ ਕਟਿੰਗ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਮਹਿਲਾ ਮੋਰਚਾ ਦੀ ਜਰਨਲ ਸਕੱਤਰ ਜੂਹੀ ਚੌਧਰੀ ਦੇ ਬੱਚਾ ਤਸਕਰੀ ਦੇ ਆਰੋਪ ਵਿਚ ਗ੍ਰਿਫ਼ਤਾਰੀ ਹੋਈ ਹੈ। ਇਸ ਦੇ ਨਾਲ ਹੀ ਇਸੇ ਕਟਿੰਗ ਦੇ ਹੇਠਾਂ ਅਮਿਤ ਸ਼ਾਹ ਦੇ ਨਾਲ ਇਕ ਮਹਿਲਾ ਵੀ ਦਿਖਾਈ ਗਈ ਹੈ ਜਿਸ ਜ਼ਰੀਏ ਇਹ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੇ ਨਾਲ ਇਹ ਮਹਿਲਾ ਜੂਹੀ ਚੌਧਰੀ ਹੀ ਹੈ।  

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਜੂਹੀ ਚੌਧਰੀ ਨੂੰ ਸਾਲ 2017 ਵਿਚ ਬੱਚਿਆਂ ਦੀ ਤਸਕਰੀ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪੁਰਾਣੀ ਖ਼ਬਰ ਨੂੰ ਹਾਲੀਆ ਦੱਸ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਨਾਲ ਦਿਖ ਰਹੀ ਮਹਿਲਾ ਜੂਹੀ ਚੌਧਰੀ ਨਹੀਂ ਬਲਕਿ ਪਾਮਿਲਾ ਗੋਸਵਾਮੀ ਹੈ। 

ਵਾਇਰਲ ਪੋਸਟ 
ਫੇਸਬੱਕ ਪੇਜ਼ Ajit Kumar ਨੇ 6 ਮਾਰਚ ਨੂੰ ਵਾਇਰਲ ਕਟਿੰਗ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''तड़ीपार अमित शाह की करीबी बंगाल भाजपा नेता जूही चौधरी बच्चों की तस्करी में गिरफ़्तार...????''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਕਟਿੰਗ ਨੂੰ ਲੈ ਕੇ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ thewirehindi ਦੀ 1 ਮਾਰਚ 2017 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ ।

Photo

ਰਿਪੋਰਟ ਅਨੁਸਾਰ ਪੱਛਮੀ ਬੰਗਾਲ ਦੀ ਸੀਆਈਡੀ ਨੇ ਜਲਪਾਈਗੁੜੀ ਬੱਚਾ ਤਸਕਰੀ ਮਾਮਲੇ ਵਿਚ ਭਾਜਪਾ ਨੇਤਾ ਜੂਹੀ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਅਤੇ ਪ੍ਰਦੇਸ਼ ਮਹਿਲਾ ਮੋਰਚਾ ਦੀ ਪ੍ਰਧਾਨ ਰੂਪਾ ਗਾਂਗੁਲੀ ਦਾ ਨਾਮ ਵੀ ਸਾਹਮਣੇ ਆਇਆ ਸੀ। ਬੱਚਾ ਤਸਕਰੀ ਦੇ ਇਸ ਮੁੱਦੇ ਵਿਚ ਪਾਰਟੀ ਦੇ ਸੂਬਾ ਅਤੇ ਕੇਂਦਰੀ ਨੇਤਾਵਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਰਿਪੋਰਟ ਵਿਚ ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਵੀ ਪ੍ਰਕਾਸ਼ਿਤ ਕੀਤੇ ਗਏ ਸਨ ਜਿਸ ਵਿਚ ਜੂਹੀ ਚੌਧਰੀ ਦੀ ਗ੍ਰਿਫ਼ਤਾਰੀ ਦੀਆਂ ਤਸਵੀਰਾਂ ਵੀ ਸਨ। 
ਪੂਰੀ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ। 

ਇਸ ਮਾਮਲੇ ਨੂੰ ਲੈ ਕੇ ਆਜ ਤੱਕ ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਹ ਰਿਪੋਰਟ ਵੀ 1 ਮਾਰਚ 2017 ਨੂੰ ਅਪਲੋਡ ਕੀਤੀ ਗਈ ਸੀ। 

Photo

ਇੰਨੀ ਪੜਤਾਲ ਤੋਂ ਇਹ ਸਾਫ਼ ਹੈ ਕਿ ਵਾਇਰਲ ਕਟਿੰਗ ਵਿਚ ਜੋ ਖ਼ਬਰ ਦਿਖਾਈ ਜਾ ਰਹੀ ਹੈ ਉਹ ਹਾਲੀਆ ਨਹੀਂ 3 ਸਾਲ ਪੁਰਾਣੀ ਹੈ। 
ਹੁਣ ਵਾਰੀ ਸੀ ਅਮਿਤ ਸ਼ਾਹ ਨਾਲ ਦਿਖ ਰਹੀ ਮਹਿਲਾ ਬਾਰੇ ਪੜਤਾਲ ਕਰਨ ਦੀ। ਅਸੀਂ ਵਾਇਰਲ ਕਟਿੰਗ ਵਿਚੋਂ ਅਮਿਤ ਸਾਹ ਵਾਲੀ ਤਸਵੀਰ ਨੂੰ ਕਰਾਪ ਕਰ ਰਿਵਰਸ ਇਮੇਜ਼ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਪਮਿਲਾ ਗੋਸਵਾਮੀ ਦੇ ਫੇਸਬੁੱਕ ਪੇਜ਼ 'ਤੇ 7 ਨਵੰਬਰ 2020 ਨੂੰ ਅਪਲੋਡ ਕੀਤੀ ਮਿਲੀ। 
ਪੋਸਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਸਾਨੂੰ ਸਰਚ ਦੌਰਾਨ Barni Studio ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਵੀ ਮਿਲਿਆ ਜੋ ਇਸੇ ਵਾਇਰਲ ਤਸਵੀਰ ਦੇ ਬਾਰੇ ਵਿਚ ਹੀ ਸੀ। ਇਸ ਵੀਡੀਓ ਵਿਚ ਵੀ ਵਾਇਰਲ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। 

Photo

ਮਤਲਬ ਸਾਫ਼ ਹੈ ਕਿ ਅਮਿਤ ਸ਼ਾਹ ਦੇ ਨਾਲ ਦਿਖ ਰਹੀ ਮਹਿਲਾ ਪਾਮੇਲਾ ਗੋਸਵਾਮੀ ਹੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਜਪਾ ਨੇਤਾ ਜੂਹੀ ਚੌਧਰੀ ਬੱਚਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਈ ਜ਼ਰੂਰ ਸੀ ਪਰ ਇਹ ਮਾਮਲਾ 2017 ਦਾ ਹੈ ਜਿਸ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਨਾਲ ਦਿਖ ਰਹੀ ਮਹਿਲਾ ਪਾਮਿਲਾ ਗੋਸਵਾਮੀ ਹੈ ਨਾ ਕਿ ਜੂਹੀ ਚੌਧਰੀ।

Claim :  ਭਾਜਪਾ ਮਹਿਲਾ ਮੋਰਚਾ ਦੀ ਜਰਨਲ ਸਕੱਤਰ ਜੂਹੀ ਚੌਧਰੀ ਦੇ ਬੱਚਾ ਤਸਕਰੀ ਦੇ ਆਰੋਪ ਵਿਚ ਹੋਈ ਗ੍ਰਿਫ਼ਤਾਰੀ
Claimed By: Ajit Kumar

fact Check : ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement