Fact Check: ਭਾਜਪਾ ਆਗੂ ਦੀ ਕਾਰ ਦਾ ਸ਼ੀਸ਼ਾ ਅੰਦਰੋਂ ਨਹੀਂ ਤੋੜਿਆ ਗਿਆ, ਵਾਇਰਲ ਪੋਸਟ ਫਰਜੀ
Published : Apr 14, 2021, 2:34 pm IST
Updated : Apr 14, 2021, 2:34 pm IST
SHARE ARTICLE
BJP Leader's Car Window Was Not Broken From Inside
BJP Leader's Car Window Was Not Broken From Inside

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਬੰਗਾਲ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਆਏ ਦਿਨ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਵਾਇਰਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਵਿਚ ਇਕ ਗੱਡੀ ਅੱਗੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਗੱਡੀ ਦਾ ਸ਼ੀਸ਼ਾ ਟੁੱਟ ਜਾਂਦਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਬੰਗਾਲ ਭਾਜਪਾ ਆਗੂ ਦੀ ਹੈ ਅਤੇ ਗੱਡੀ ਦਾ ਸ਼ੀਸ਼ਾ ਅੰਦਰੋਂ ਤੋੜਿਆ ਗਿਆ ਹੈ ਅਤੇ ਨਾਂਅ ਪ੍ਰਦਰਸ਼ਨਕਾਰੀਆਂ ਦਾ ਲਗਾਇਆ ਜਾ ਰਿਹਾ ਹੈ। ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਗੱਡੀ ਦਾ ਸ਼ੀਸ਼ਾ ਅੰਦਰੋਂ ਨਹੀਂ ਤੋੜਿਆ ਗਿਆ ਬਲਕਿ ਇਹ ਸ਼ੀਸ਼ਾ ਬਾਹਰੋਂ ਇਕ ਪੱਥਰ ਵੱਜਣ ਕਾਰਨ ਟੁੱਟਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ "Akaal Media" ਨੇ 14 ਅਪ੍ਰੈਲ 2021 ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "Magic ਕਾਰ ਦਾ ਸ਼ੀਸ਼ਾ ਅੰਦਰੋਂ ਟੁਟਿਆ ਜਦਕਿ ਕਿ ਜਨਤਾ ਹਮਲਾ ਬਾਹਰੋਂ ਕਰ ਰਹੀ ਇਹ ਬੰਗਾਲ ਹੈ ਕਾਰ ਬੀਜੇਪੀ ਨੇਤਾ ਦੀ ਹੈ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

 

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਸਬੰਧੀ ਕਈ ਖਬਰਾਂ ਮਿਲੀਆਂ। 10 ਅਪ੍ਰੈਲ 2021 ਨੂੰ ABPNews ਨੇ ਮਾਮਲੇ ਨੂੰ ਲੈ ਕੇ ਬੁਲੇਟਿਨ ਅਪਲੋਡ ਕਰਦਿਆਂ ਸਿਰਲੇਖ ਲਿਖਿਆ, "Hooghly में Locket Chatterjee की कार पर हमला | West Bengal Election 2021"

ਬੁਲੇਟਿਨ ਅਨੁਸਾਰ ਮਾਮਲਾ ਪੱਛਮ ਬੰਗਾਲ ਦੇ ਹੂਗਲੀ ਜਿਲ੍ਹੇ ਤੋਂ ਭਾਜਪਾ ਆਗੂ ਲੌਕੇਟ ਚੈਟਰਜੀ ਦੀ ਗੱਡੀ 'ਤੇ ਹਮਲੇ ਦਾ ਹੈ। ਇਸ ਗੱਡੀ 'ਤੇ ਹਮਲਾ ਕਰਨ ਦਾ ਦੋਸ਼ ਟੀਐਮਸੀ ਸਮਰਥਕਾਂ 'ਤੇ ਲਾਇਆ ਗਿਆ ਹੈ। ਇਹ ਬੁਲੇਟਿਨ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਹਮਲੇ ਨੂੰ ਲੈ ਕੇ News Nation ਦਾ ਬੁਲੇਟਿਨ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਲੀਡਰ ਦੀ ਗੱਡੀ ਦਾ ਸ਼ੀਸ਼ਾ ਅੰਦਰੋਂ ਤੋੜਿਆ ਗਿਆ ਹੈ ਨਾ ਕਿ ਬਾਹਰੋਂ। ਵੀਡੀਓ ਨੂੰ ਗੋਰ ਨਾਲ ਵੇਖਣ 'ਤੇ ਸਾਫ ਪਤਾ ਚਲਦਾ ਹੈ ਕਿ ਉੱਪਰੋਂ ਆਉਂਦਾ ਇਕ ਪੱਥਰ ਸ਼ੀਸ਼ੇ ਨਾਲ ਟਕਰਾਉਂਦਾ ਹੈ। ਵੀਡੀਓ ਦਾ ਸਕ੍ਰੀਨਸ਼ਾਟ ਹੇਠਾਂ ਵੇਖੋ।

PhotoPhoto

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਗੱਡੀ ਦਾ ਸ਼ੀਸ਼ਾ ਅੰਦਰੋਂ ਨਹੀਂ ਤੋੜਿਆ ਗਿਆ। ਇਹ ਸ਼ੀਸ਼ਾ ਬਾਹਰੋਂ ਇਕ ਪੱਥਰ ਵੱਜਣ ਕਾਰਨ ਟੁੱਟਿਆ ਸੀ।

Claim: ਬੰਗਾਲ ਭਾਜਪਾ ਆਗੂ ਦੀ ਗੱਡੀ ਦਾ ਅੰਦਰੋਂ ਸ਼ੀਸ਼ਾ ਤੋੜਿਆ ਗਿਆ  

Claim By: ਫੇਸਬੁੱਕ ਪੇਜ Akaal Media

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement