Fact Check: ਯੂਪੀ 'ਚ ਦੇਸੀ ਕੱਟਾ ਰੱਖ ਘੁੰਮ ਰਹੀ ਇਹ ਕੁੜੀ ਮੁਸਲਿਮ ਹੈ? ਨਹੀਂ, ਸੋਸ਼ਲ ਮੀਡੀਆ 'ਤੇ ਫੈਲਾਇਆ ਜਾ ਰਿਹਾ ਝੂਠ
Published : Apr 14, 2022, 7:03 pm IST
Updated : Apr 14, 2022, 7:03 pm IST
SHARE ARTICLE
Fact Check No Girl caught having revolver is not from muslim community
Fact Check No Girl caught having revolver is not from muslim community

ਵੀਡੀਓ ਵਿਚ ਦਿੱਸ ਰਹੀ ਕੁੜੀ ਮੁਸਲਿਮ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਵੱਲੋਂ ਸਾਫ ਕੀਤਾ ਗਿਆ ਕਿ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਕੁੜੀ ਦੀ ਤਲਾਸ਼ੀ ਲੈਂਦੇ ਅਤੇ ਕੁੜੀ ਦੀ ਜੇਬ 'ਚੋਂ ਦੇਸੀ ਕੱਟਾ ਨਿਕਲਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਇੱਕ ਮੁਸਲਿਮ ਟੀਚਰ ਦੀ ਤਲਾਸ਼ੀ ਦੌਰਾਨ ਉਸਦੇ ਕੋਲੋਂ ਦੇਸੀ ਕੱਟਾ ਫੜ੍ਹਿਆ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀ ਕੁੜੀ ਮੁਸਲਿਮ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਵੱਲੋਂ ਸਾਫ ਕੀਤਾ ਗਿਆ ਕਿ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਹੈ।

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ "Devyansh Kemaya" ਨੇ 13 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "युपी???????? ke Manipuri me Muslim shikshika Ki Jeb se Nikla tamancha"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਵੱਲੋਂ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਗਿਆ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਸਾਰੀਆਂ ਖਬਰਾਂ ਅਨੁਸਾਰ ਕੀਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਮਿਲਿਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਮੁਸਲਿਮ ਸਮੁਦਾਏ ਤੋਂ ਹੈ। ਹਿੰਦੀ ਮੀਡੀਆ ਅਦਾਰੇ ਦੈਨਿਕ ਭਾਸਕਰ ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "मैनपुरी की 315 बोर तमंचा वाली टीचर का VIDEO:जींस में लगाकर घूम रही थी, महिला कांस्टेबल ने तलाशी ली तो हैरान रह गई, भेजी गई जेल"

Bhaskar NewsBhaskar News

ਖਬਰ ਅਨੁਸਾਰ, "ਮਾਮਲੇ ਨੂੰ ਲੈ ਕੇ ਮੈਨਪੁਰੀ ਕੋਤਵਾਲੀ ਪ੍ਰਭਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਆਰੋਪੀ ਕੁੜੀ ਦਾ ਨਾਂਅ ਕਰਿਸ਼ਮਾ ਬੇਟੀ ਪੂਰਨ ਸਿੰਘ ਯਾਦਵ ਹੈ। ਇਹ ਫਿਰੋਜ਼ਾਬਾਦ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਟੀਚਰ ਦੱਸੀ ਜਾ ਰਹੀ ਹੈ। ਇਹ ਕੁੜੀ ਮੈਨਪੁਰੀ ਕਿਸੇ ਕੰਮ ਤੋਂ ਆਈ ਸੀ ਅਤੇ ਇਸੇ ਦੌਰਾਨ ਕਿਸੇ ਵਿਅਕਤੀ ਨੇ ਇਸਦੇ ਕੋਲ ਦੇਸੀ ਕੱਟਾ ਦੇਖ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।"

ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ। 

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਮੈਨਪੁਰੀ ਕੋਤਵਾਲੀ ਥਾਣੇ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਥਾਣੇ ਪ੍ਰਭਾਰੀ ਨੇ ਦੱਸਿਆ ਕਿ ਇਹ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਬਲਕਿ ਯਾਦਵ ਸਮੁਦਾਏ ਤੋਂ ਹੈ। 

ਮਤਲਬ ਸਾਫ ਸੀ ਕਿ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਹੈ।

ਕੀ ਕੁੜੀ ਟੀਚਰ ਹੈ?

ਇਸ ਦਾਅਵੇ ਨੂੰ ਲੈ ਕੇ ਸਾਨੂੰ Mainpuri Puri ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਉਹ ਇੱਕ ਯੂਜ਼ਰ ਨੂੰ ਜਵਾਬ ਦੇ ਰਹੇ ਹਨ ਕਿ ਕੁੜੀ ਟੀਚਰ ਨਹੀਂ ਹੈ। Mainpuri Police ਨੇ ਮਾਮਲੇ ਦੀ ਜਾਣਕਾਰੀ ਟਵੀਟ ਕਰਦਿਆਂ ਲਿਖਿਆ, "उक्त प्रकरण में जांच उपरांत ज्ञात हुआ कि तमंचा के साथ पकड़ी गई महिला शिक्षिका नही है। तमंचा कहां से लेकर आयी थी ,किस प्रयोजन के लिए लायी थी इस संबंध में थाना कोतवाली में अभियोग पंजीकृत कर जांच की जा रही है।"

"ਜਾਂਚ ਤੋਂ ਸਪਸ਼ਟ ਹੋਇਆ ਕਿ ਕੁੜੀ ਨਾ ਹੀ ਮੁਸਲਿਮ ਹੈ ਅਤੇ ਨਾ ਟੀਚਰ"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀ ਕੁੜੀ ਮੁਸਲਿਮ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਵੱਲੋਂ ਸਾਫ ਕੀਤਾ ਗਿਆ ਕਿ ਕੁੜੀ ਮੁਸਲਿਮ ਸਮੁਦਾਏ ਤੋਂ ਨਹੀਂ ਹੈ।

Claim- Girl caught in UP Having revolver is from Muslim Community
Claimed By- FB User Devyansh Kemaya
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement