Artificial Intelligence... ਇੱਕ ਖਤਰਾ ਜਾਂ ਵਰਦਾਨ... ਕੀ ਇਹ ਖਾਵੇਗਾ ਨੌਕਰੀਆਂ? 
Published : Apr 14, 2023, 3:45 pm IST
Updated : Apr 14, 2023, 4:50 pm IST
SHARE ARTICLE
IS AI A THREAT OR A BLESSING ?
IS AI A THREAT OR A BLESSING ?

ਅੱਜ ਜਦੋਂ Chat GPT ਵਰਗਾ ਪਲੇਟਫਾਰਮ ਲੋਕਾਂ ਸਾਹਮਣੇ ਹੈ ਤਾਂ ਅਸੀਂ ਸੋਚਣ ਲਈ ਮਜ਼ਬੂਰ ਹੋ ਗਏ ਹਾਂ ਕਿ ਅੱਗੇ ਹੋਰ ਕੀ-ਕੀ ਹੋਵੇਗਾ।

Desk (Mohali)- Artificial Intelligence ਜਿਸਨੂੰ ਅੱਜ ਦੇ ਦੌਰ 'ਚ AI ਦੇ ਨਾਂਅ ਤੋਂ ਜਾਣਿਆ ਜਾਂਦਾ ਹੈ ਨੇ ਆਮ ਜ਼ਿੰਦਗੀ 'ਚ ਤਬਦੀਲੀਆਂ ਦਾ ਹੜ੍ਹ ਲੈ ਆਉਂਦਾ ਹੈ। ਜਦੋਂ Gmail ਸਵੈ-ਰਿਪਲਾਈ ਦਾ ਆਪਸ਼ਨ ਲੈ ਕੇ ਆਇਆ ਤਾਂ ਅਸੀਂ ਸੋਚਿਆ ਕਿ ਸਾਡਾ ਕੰਮ ਕਿੰਨਾ ਅਸਾਨ ਹੋ ਗਿਆ ਅਤੇ ਇਸਤੋਂ ਵੱਧ ਹੋਵੇਗਾ ਵੀ ਕੀ। ਖੈਰ ਅਸੀਂ ਭੋਲੇ ਨਿਕਲੇ। ਅੱਜ ਜਦੋਂ Chat GPT ਵਰਗਾ ਪਲੇਟਫਾਰਮ ਲੋਕਾਂ ਸਾਹਮਣੇ ਹੈ ਤਾਂ ਅਸੀਂ ਸੋਚਣ ਲਈ ਮਜ਼ਬੂਰ ਹੋ ਗਏ ਹਾਂ ਕਿ ਅੱਗੇ ਹੋਰ ਕੀ-ਕੀ ਹੋਵੇਗਾ।

ChatGPTChatGPT

AI ਅੱਜ ਉਹ ਸਮਾਂ ਲੈ ਆਇਆ ਹੈ ਜਿਥੇ ਉਸਨੇ ਤੁਹਾਡੇ ਹਰ ਤਕਨੀਕੀ ਕੰਮ ਨੂੰ ਸੌਖਾ ਕਰ ਦਿੱਤਾ ਹੈ। ਭਾਵੇਂ ਉਹ ਕੋਈ ਮੇਲ ਲਿਖਣਾ ਹੋਵੇ, ਕੋਈ ਆਰਟੀਕਲ ਬਣਾਉਣਾ ਹੋਵੇ, ਕੋਈ ਪੜ੍ਹਾਈ ਆਦਿ ਸਬੰਧਿਤ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਤਸਵੀਰ ਤੱਕ ਬਣਾਉਣੀ ਹੋਵੇ ਤੁਸੀਂ AI ਤੋਂ ਇਹ ਕੰਮ ਕਰਵਾ ਸਕਦੇ ਹੋ। 

ਹੁਣ ਸਵਾਲ ਉਭਰ ਰਹੇ ਹਨ ਕਿ ਕੀ AI ਖਤਰਾ ਹੈ ਜਾਂ ਵਰਦਾਨ...

ਜੇਕਰ ਅਸੀਂ ਖਤਰੇ ਦੀ ਗੱਲ ਕਰੀਏ ਤਾਂ ਇਹ ਗੱਲ ਕੀਤੇ ਵੀ ਗਲਤ ਨਹੀਂ ਹੋਵੇਗੀ ਕਿ AI ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਹਾਲੀਆ ਘਟਨਾਵਾਂ ਦੀ ਗੱਲ ਕਰੀਏ ਤਾਂ ਸ਼ਰਾਰਤੀ ਅਨਸਰਾਂ ਨੇ AI ਨੂੰ ਫਰਜ਼ੀ ਚੀਜ਼ਾਂ ਬਣਾਉਣ ਦਾ ਹਥਿਆਰ ਬਣਾ ਲਿਆ ਹੈ। ਬੀਤੇ ਦਿਨਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਸਵੀਰਾਂ ਬਣਾਈਆਂ ਗਈਆਂ ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਇਹ ਤਸਵੀਰਾਂ AI ਨੇ ਬਣਾਈਆਂ ਹਨ। ਹੇਠਾਂ ਤੁਸੀਂ ਉਹ ਤਸਵੀਰਾਂ ਦੇਖ ਸੱਮਝ ਸਕੋਂਗੇ ਕਿ AI ਦੀ ਤਾਕਤ ਅੱਗੇ ਕਿੰਨੀ ਮਜ਼ਬੂਤ ਹੋਵੇਗੀ।

Trump Arrest AITrump Arrest AI

AI ਅੱਜ ਇੰਨਾ ਕਾਬਲ ਹੋ ਗਿਆ ਹੈ ਕਿ ਇਹ ਤਾਂ ਤਸਵੀਰਾਂ ਨੂੰ ਬੋਲਣ ਵੀ ਲਾ ਦਿੰਦਾ ਹੈ। AI ਦੇ ਇਸ ਕਾਰਨਾਮੇ ਨੂੰ Deep Fake ਦਾ ਨਾਂਅ ਦਿੱਤਾ ਗਿਆ ਹੈ। ਹੇਠਾਂ ਤੁਸੀਂ AI ਦੇ ਇਸ Deep Fake ਕਾਰਨਾਮੇ ਦਾ ਸਕ੍ਰੀਨਸ਼ੋਟ ਵੇਖ ਸਕਦੇ ਹੋ।

BBC News SSBBC News SS

ਕੀ ਇਹ ਵਰਦਾਨ ਵੀ ਹੈ?

ਇਥੇ ਲੋਕਾਂ ਦੀਆਂ ਮਾਨਸਿਕਤਾ ਨੂੰ ਸਮਝਣਾ ਹੋਵੇਗਾ। ਕੁਝ ਲੋਕਾਂ ਲਈ AI ਵਰਦਾਨ ਹੈ ਕਿਓਂਕਿ ਉਸਨੇ ਲੋਕਾਂ ਦਾ ਕੰਮ ਬਹੁਤ ਅਸਾਨ ਕਰ ਦਿੱਤਾ ਹੈ। ਭਾਵੇਂ ਕੁਝ ਲਿਖਵਾਉਣਾ ਹੋਵੇ ਜਾਂ ਭਾਵੇਂ ਕੋਈ ਜਾਣਕਾਰੀ ਲੱਭਣੀਆਂ ਹੋਵੇ, ਲੋਕ ਅਪਣਾ ਕੰਮ ਅਸਾਨੀ ਨਾਲ ਕਰਵਾ ਰਹੇ ਹਨ।

ਹੁਣ ਇੱਕ ਸਵਾਲ ਇਥੇ ਹੋਰ ਉਭਰ ਕੇ ਆਇਆ ਕਿ ਕੀ ਇਹ ਨੌਕਰੀਆਂ ਵੀ ਖਾਏਗਾ?

OpenAI Created ImageOpenAI Created Image

ਸੀਨੀਅਰ ਵਿਸ਼ੇਸ਼ ਪੱਤਰਕਾਰਾਂ, ਰਿਸਰਚਕਾਰਾਂ ਦੀ ਮੰਨੀਏ ਤਾਂ ਸ਼ਾਇਦ ਹਾਂ ਕਿਓਂਕਿ ਜੇ ਅਸੀਂ ਆਪਣੇ ਜੀਵਨ ਦਾ ਅੱਧਾ ਕੰਮ AI ਨੂੰ ਹੀ ਦੇ ਦਿੱਤਾ ਹੈ ਤਾਂ ਛੋਟੇ ਪੋਸਟ 'ਤੇ ਮੌਜੂਦ ਵਰਕਰਾਂ ਦੀ ਨੌਕਰੀਆਂ ਨੂੰ ਖਤਰਾ ਹੋ ਸਕਦਾ ਹੈ। ਇਸ ਗੱਲ ਨੂੰ ਲੈ ਕੇ ਸੀਨੀਅਰ ਪੱਤਰਕਾਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਹ ਗੱਲ ਜ਼ਰੂਰੀ ਨਹੀਂ ਕਿ ਲੋਕਾਂ ਦੀਆਂ ਨੌਕਰੀਆਂ ਜਾਣ ਕਿਓਂਕਿ AI ਤਾਂ ਕ੍ਰੀਏਟਿਵਿਟੀ ਲੈ ਕੇ ਆ ਹੀ ਨਹੀਂ ਸਕਦਾ... ਹਾਲਾਂਕਿ ਜਿਸ ਤਰ੍ਹਾਂ AI ਨੇ ਤੇਜ਼ੀ ਦਿਖਾਈ ਹੈ ਲਗਦਾ ਨਹੀਂ ਕਿ ਹਿਊਮਨ ਕ੍ਰੀਏਟਿਵਿਟੀ ਵੀ AI ਨਾ ਲੈ ਕੇ ਆ ਸਕੇ।

AI ਦੇ Chat GPT ਸੋਫਟਵੇਅਰ ਦੀ ਗੱਲ ਕੀਤੀ ਜਾਵੇ ਤਾਂ ਹਾਲੀਆ ਮਿਤੀ ਤਕ ਇਹ ਸੋਫਟਵੇਅਰ ਸਿਤੰਬਰ 2021 ਤਕ ਦੀ ਜਾਣਕਾਰੀ ਲੈ ਕੇ ਬੈਠਾ ਹੈ ਅਤੇ ਲੋਕ ਇਸਦਾ ਰੱਜ ਕੇ ਇਸਤੇਮਾਲ ਕਰ ਰਹੇ ਹਨ। 

"ਹੁਣ ਸਾਨੂੰ ਇਸਦਾ ਇਸਤੇਮਾਲ ਕਰਦਿਆਂ ਕਿੱਥੇ ਬਚਣਾ ਚਾਹੀਦਾ ਹੈ"

Image Courtesy- AP NewsAP News SS

Chat GPT ਨਾਲ ਜਦੋਂ ਕੋਈ ਵਿਅਕਤੀ ਸਵਾਲਾਂ ਦੇ ਜਵਾਬ ਲੈ ਰਿਹਾ ਹੁੰਦਾ ਹੈ ਤਾਂ ਉਹ ਅਣਜਾਣੇ 'ਚ ਆਪਣੀ ਬੋਲੀ ਦਾ ਸਟਾਈਲ ਵੀ ਉਸਨੂੰ ਸਿਖਾ ਰਿਹਾ ਹੈ ਅਤੇ ਕਈ ਵਾਰ ਗਲਤੀ ਨਾਲ ਆਪਣੀ ਨਿਜੀ ਜਾਣਕਾਰੀ ਵੀ ਸਾਂਝੀ ਕਰ ਰਿਹਾ ਹੈ। ਸਾਨੂੰ ਇਸ ਗੱਲ ਤੋਂ ਜਾਣੂ ਰਹਿਣਾ ਚਾਹੀਦਾ ਹੈ ਕਿ ਇਹ ਤੁਹਾਡੀ ਲਿਖੀ ਹਰ ਗੱਲ ਦਾ ਡਾਟਾ ਰਿਕਾਰਡ ਕਰ ਰਿਹਾ ਹੈ। ਹੁਣ ਇਥੇ ਅਸੀਂ ਆਪਣੀ ਹਿਊਮਨ ਕ੍ਰੀਏਟਿਵਿਟੀ AI ਨਾਲ ਸਾਂਝੀ ਕਰ ਰਹੇ ਹਾਂ।

"ਉਹ ਦਿਨ ਦੂਰ ਨਹੀਂ ਜਦੋਂ AI ਸਾਡੇ ਨਾਲ ਹਿਊਮਨ ਬਣਕੇ ਬੈਠਾ ਹੋਵੇਗਾ ਅਤੇ ਉਹ ਸਾਂਨੂੰ ਹੀ ਨਿਰਦੇਸ਼ ਦੇ ਰਿਹਾ ਹੋਵੇਗਾ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement