
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪੰਜਾਬ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਪੰਜਾਬ ਪੁਲਿਸ ਨੇ ਬੱਕਰੇ ਦਾ ਚਲਾਨ ਨਹੀਂ ਕੱਟਿਆ ਸੀ।
ਰੋਜ਼ਾਨਾ ਸਪੋਕਸੈਮਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਟ੍ਰੈਫਿਕ ਪੁਲਿਸ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇੱਕ ਬਕਰਾ ਵੀ ਵੇਖਿਆ ਜਾ ਸਕਦਾ ਹੈ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਬਕਰੇ ਦਾ ਚਲਾਨ ਕੱਟਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਪੰਜਾਬ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਪੰਜਾਬ ਪੁਲਿਸ ਨੇ ਚਲਾਨ ਨਹੀਂ ਕੱਟਿਆ ਸੀ। ਵੀਡੀਓ ਰਾਹੀਂ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।'
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਪੁਲਿਸ ਨੇ ਕੱਟਿਆ ਬਕਰੇ ਦਾ ਚਲਾਣ"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਜਗਬਾਣੀ ਦਾ ਇੱਕ ਪੁਰਾਣਾ ਲੇਖ ਪ੍ਰਕਾਸ਼ਿਤ ਮਿਲਿਆ। 26 ਮਾਰਚ 2019 ਨੂੰ ਇਹ ਲੇਖ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, "ਪੰਜਾਬ ਪੁਲਿਸ ਨੇ ਕਰ 'ਤੀ ਹੱਦ, ਬਕਰੇ ਦਾ ਵੀ ਕੱਟਿਆ ਚਲਾਨ (ਵੀਡੀਓ)"
ਖਬਰ ਵਿਚ ਵਾਇਰਲ ਵੀਡੀਓ ਬਾਰੇ ਜਿਕਰ ਕੀਤਾ ਗਿਆ ਪਰ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਕਿਓਂਕਿ ਖਬਰ 2019 ਦੀ ਸੀ, ਇਸ ਤੋਂ ਸਾਫ ਹੋਇਆ ਕਿ ਮਾਮਲਾ ਪੁਰਾਣਾ ਹੈ। ਇਹ ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ India Today ਦੀ 28 ਮਾਰਚ 2019 ਨੂੰ ਅਪਲੋਡ ਕੀਤੀ ਖਬਰ ਮਿਲੀ ਖ਼ਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Punjab: Three men with a goat on two-wheeler not fined but police calls for action after video defaming them went viral"
ਖ਼ਬਰ ਅਨੁਸਾਰ ਮਾਮਲਾ ਡੇਰਾ ਰੋਡ ਪੁਲ ਪੰਜਾਬ ਦਾ ਹੈ ਜਿਥੇ ਪੰਜਾਬ ਪੁਲਿਸ ਨੇ 2 ਸਵਾਰੀਆਂ ਨੂੰ ਇੱਕ ਬਕਰੇ ਨਾਲ ਬਾਈਕ 'ਤੇ ਜਾਂਦਿਆਂ ਰੋਕਿਆ ਅਤੇ ਬਾਈਕ ਸਵਾਰਾਂ ਨੇ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਦੱਸ ਦਈਏ ਕਿ ਬਟਾਲਾ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਰੋਕਿਆ ਸੀ ਅਤੇ ਵੀਡੀਓ ਸਵਾਰ ਨੇ ਬਕਰੇ ਦੇ ਚਲਾਨ ਦੇ ਨਾਂਅ ਤੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਦਿੱਤਾ।
ਮਤਲਬ ਸਾਫ ਸੀ ਕਿ ਬਕਰੇ ਦੇ ਚਲਾਨ ਦਾ ਦਾਅਵਾ ਵੀ ਗਲਤ ਹੈ ਅਤੇ ਵੀਡੀਓ ਵੀ ਪੁਰਾਣਾ ਹੈ।
ਇਸ ਮਾਮਲੇ ਨੂੰ ਲੈ ਕੇ 31 ਮਾਰਚ 2019 ਨੂੰ ਪ੍ਰਕਾਸ਼ਿਤ ਜਗਬਾਣੀ ਦੇ ਵੀਡੀਓ ਵਿਚ ਪੁਲਿਸ ਦਾ ਬਿਆਨ ਸੁਣਿਆ ਜਾ ਸਕਦਾ ਹੈ। ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਪੰਜਾਬ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਪੰਜਾਬ ਪੁਲਿਸ ਨੇ ਚਲਾਨ ਨਹੀਂ ਕੱਟਿਆ ਸੀ। ਵੀਡੀਓ ਰਾਹੀਂ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।'
Claim: ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਬਕਰੇ ਦਾ ਚਲਾਨ ਕੱਟਿਆ ਹੈ।
Claimed By: ਫੇਸਬੁੱਕ ਪੇਜ Agg Bani
Fact Check: ਫਰਜੀ