
ਪੰਜਾਬ ਸਰਕਾਰ ਦੁਆਰਾ ਜਾਰੀ ਸਟੇਟਮੈਂਟ ਵਿਚ ਕੀਤੇ ਵੀ ਕਿਸਾਨਾਂ ਨੂੰ ਕੋਰੋਨਾ ਫੈਲਾਉਣ ਦੀ ਵਜ੍ਹਾ ਦੀ ਗੱਲ ਨਹੀਂ ਸੀ।
RSFC (Team Mohali)- PGurus ਨੇ 13 ਅਗਸਤ ਨੂੰ ਇੱਕ ਟਵੀਟ ਕਰਦਿਆਂ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨਾਲ ਹਾਲੀਆ ਮੁਲਾਕਾਤ ਦੌਰਾਨ ਕਿਹਾ ਹੈ ਕਿ ਕਿਸਾਨੀ ਸੰਘਰਸ਼ ਵਿਚ ਖਾਲਿਸਤਾਨੀ-ਪਾਕਿਸਤਾਨੀ ਤਾਕਤਾਂ ਆ ਗਈਆਂ ਹਨ ਅਤੇ ਕਿਸਾਨ ਹੁਣ ਸਿਰਫ ਕੋਰੋਨਾ ਫੈਲਾਉਣ ਦਾ ਕੰਮ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨਾਲ ਮੁਲਾਕਾਤ ਕਰਦਿਆਂ ਕਿਸਾਨਾਂ ਦੇ ਮਸਲਿਆਂ ਨੂੰ ਹਲ ਕਰਨ ਦੀ ਗੱਲ ਕੀਤੀ ਸੀ ਅਤੇ ਕਿਸਾਨਾਂ ਨੂੰ ਲੈ ਕੇ ਚਿੰਤਾ ਜਾਹਰ ਕਰਦਿਆਂ ਕਿਹਾ ਸੀ ਕਿ ਪਾਕਿ ਆਦਿ ਦੀਆਂ ਤਾਕਤਾਂ ਕਿਸਾਨ ਅੰਦੋਲਨ 'ਤੇ ਖਤਰਾ ਬਣ ਸਕਦੀਆਂ ਹਨ। ਪੰਜਾਬ ਸਰਕਾਰ ਦੁਆਰਾ ਜਾਰੀ ਸਟੇਟਮੈਂਟ ਵਿਚ ਕੀਤੇ ਵੀ ਕਿਸਾਨਾਂ ਨੂੰ ਕੋਰੋਨਾ ਫੈਲਾਉਣ ਦੀ ਵਜ੍ਹਾ ਦੀ ਗੱਲ ਨਹੀਂ ਸੀ।
ਵਾਇਰਲ ਪੋਸਟ
ਅਧਿਕਾਰਿਕ ਅਕਾਊਂਟ "PGurus" ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿਖਿਆ,"Farmers Protest have been hijacked by Pro Pakistani and Pro Khalistani elements" says Punjab CM Capt. Amarinder Singh"
ਇਸ ਪੋਸਟ ਵਿਚ ਕੈਪਟਨ ਦੀ ਤਸਵੀਰ ਉੱਤੇ ਉਨ੍ਹਾਂ ਦੇ ਹਵਾਲੀਓਂ ਇਹ ਗੱਲ ਵੀ ਲਿਖੀ ਗਈ ਹੈ ਕਿ ਕਿਸਾਨ ਕੋਰੋਨਾ ਫੈਲਾਉਣ ਦਾ ਕੰਮ ਕਰ ਰਹੇ ਹਨ।
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
"Farmers Protest have been hijacked by Pro Pakistani and Pro Khalistani elements" says Punjab CM Capt. Amarinder Singh pic.twitter.com/D3uTWsmhd9
— PGurus (@pGurus1) August 13, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਇਸ ਟਵੀਟ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਦਾ ਇਸ ਵਾਇਰਲ ਟਵੀਟ ਨੂੰ ਲੈ ਕੇ ਜਵਾਬ ਮਿਲਿਆ। ਰਵੀਨ ਨੇ ਇਸ ਟਵੀਟ ਨੂੰ ਜਵਾਬ ਦਿੰਦੇ ਹੋਏ ਇਸ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ। ਟਵੀਟ ਕਰਦਿਆਂ ਰਵੀਨ ਨੇ ਲਿਖਿਆ, "Stop spreading fake news @pGurus1. No such statement has ever been made by @capt_amarinder. Pls take note @TwitterIndia . False comment is attributed to Punjab CM. This has potential to fan serious trouble. Complaint is also being filed with @PunjabPoliceInd to register case."
Stop spreading fake news @pGurus1. No such statement has ever been made by @capt_amarinder. Pls take note @TwitterIndia. False comment is attributed to Punjab CM. This has potential to fan serious trouble. Complaint is also being filed with @PunjabPoliceInd to register case. https://t.co/smw0pnOnhV
— Raveen Thukral (@RT_MediaAdvPBCM) August 14, 2021
ਰਵੀਨ ਨੇ ਸਾਫ ਲਿਖਿਆ ਕਿ ਕੈਪਟਨ ਅਮਰਿੰਦਰ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਹੈ ਅਤੇ ਇਸ ਟਵੀਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ।
ਅੱਗੇ ਵਧਦੇ ਹੋਏ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁਲਾਕਾਤ ਨੂੰ ਲੈ ਕੇ ਅਧਿਕਾਰਿਕ ਪ੍ਰੈਸ ਰਿਲੀਜ਼ ਨੂੰ ਪੜ੍ਹਿਆ। ਇਸ ਪ੍ਰੈਸ ਰਿਲੀਜ਼ ਵਿਚ ਕੈਪਟਨ ਨੇ ਚਿੰਤਾ ਜ਼ਾਹਰ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਇਸ ਅੰਦੋਲਨ ਦੇ ਹਲ ਛੇਤੀ ਨਿਕਲਨਾ ਚਾਹੀਦਾ ਹੈ ਕਿਓਂਕਿ ਪਾਕ ਵਰਗੀਆਂ ਤਾਕਤਾਂ ਇਸ ਅੰਦੋਲਨ ਨੂੰ ਖਰਾਬ ਕਰ ਸਕਦੀਆਂ ਹਨ ਅਤੇ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਇਸ ਪ੍ਰੈਸ ਰਿਲੀਜ਼ ਵਿਚ ਕੀਤੇ ਵੀ ਕਿਸਾਨਾਂ ਨੂੰ ਖਾਲਿਸਤਾਨੀ ਜਾਂ ਕੋਰੋਨਾ ਫੈਲਾਉਣ ਦੀ ਵਜ੍ਹਾ ਨਹੀਂ ਦੱਸਿਆ ਗਿਆ ਹੈ।
ਇਹ ਪ੍ਰੈਸ ਰਿਲੀਜ਼ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਮਤਲਬ ਸਾਫ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨਾਲ ਮੁਲਾਕਾਤ ਕਰਦਿਆਂ ਕਿਸਾਨਾਂ ਦੇ ਮਸਲਿਆਂ ਨੂੰ ਹਲ ਕਰਨ ਦੀ ਗੱਲ ਕੀਤੀ ਸੀ ਅਤੇ ਕਿਸਾਨਾਂ ਨੂੰ ਲੈ ਕੇ ਚਿੰਤਾ ਜਾਹਰ ਕਰਦਿਆਂ ਕਿਹਾ ਸੀ ਕਿ ਪਾਕਿ ਆਦਿ ਦੀਆਂ ਤਾਕਤਾਂ ਕਿਸਾਨ ਅੰਦੋਲਨ 'ਤੇ ਖਤਰਾ ਬਣ ਸਕਦੀਆਂ ਹਨ। ਪੰਜਾਬ ਸਰਕਾਰ ਦੁਆਰਾ ਜਾਰੀ ਸਟੇਟਮੈਂਟ ਵਿਚ ਕੀਤੇ ਵੀ ਕਿਸਾਨਾਂ ਨੂੰ ਕੋਰੋਨਾ ਫੈਲਾਉਣ ਦੀ ਵਜ੍ਹਾ ਦੀ ਗੱਲ ਨਹੀਂ ਸੀ।
Claim- Captain Amrinder Singh Defame Farmers while he met PM Modi
Claimed By- Twitter Account PGurus
Fact Check- Fake