Fact Check: ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ
Published : Aug 14, 2021, 8:37 pm IST
Updated : Aug 14, 2021, 8:37 pm IST
SHARE ARTICLE
Fact Check No this video is not from Sri Nagar Fake Claim Viral
Fact Check No this video is not from Sri Nagar Fake Claim Viral

ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਵਾਲੇ ਨੂੰ ਇੱਕ ਬਾਈਕ ਸਵਾਰ ਨੂੰ ਟੱਕਰ ਮਾਰਦੇ ਅਤੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਸ਼੍ਰੀਨਗਰ ਦਾ ਹੈ ਜਿਥੇ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Sikh Voice Channel" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸ਼੍ਰੀਨਗਰ ਚ ਇੱਕ ਅੱਤਵਾਦੀ ਗ੍ਰਿਫਤਾਰ, ਵਾਇਰਲ ਵੀਡੀਓ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਆਪਣੀ ਸਰਚ ਦੌਰਾਨ "Balanço Geral Oeste" ਦੇ ਅਧਿਕਾਰਿਕ Youtube ਅਕਾਊਂਟ 'ਤੇ ਇਹ ਵੀਡੀਓ ਮਿਲਿਆ। ਇਹ ਚੈੱਨਲ ਬ੍ਰਾਜ਼ੀਲ ਦਾ ਮੀਡੀਆ ਚੈੱਨਲ ਦਾ ਹੈ ਅਤੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਪੋਰਤੂਗੀ ਭਾਸ਼ਾ ਵਿਚ ਲਿਖਿਆ ਗਿਆ, "Motociclista que fugiu de abordagem é preso pela polícia militar em pérola" ਇਸ ਸਿਰਲੇਖ ਦਾ ਗੂਗਲ ਅਨੁਵਾਦ "ਮਿਲਟਰੀ ਪੁਲਿਸ ਨੇ ਭੱਜ ਰਹੇ ਮੋਟਰਸਾਈਕਲ ਸਵਾਰ ਨੂੰ ਪਰਲ ਵਿਚ ਗ੍ਰਿਫਤਾਰ ਕੀਤਾ ਹੈ"

Proof 1

ਖਬਰ ਅਨੁਸਾਰ ਮਾਮਲਾ ਬ੍ਰਾਜ਼ੀਲ ਦੇ ਪਰੋਲਾ ਸ਼ਹਿਰ ਦਾ ਹੈ ਜਿਥੇ ਭੱਜ ਰਹੇ ਬਾਈਕ ਸਵਾਰ ਨੂੰ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿਚ ਗ੍ਰਿਫ਼ਤਾਰ ਕੀਤਾ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Proof 2

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਵੀਡੀਓ ਨੂੰ ਬ੍ਰਾਜ਼ੀਲ ਦਾ ਦੱਸਿਆ ਗਿਆ। ਮਤਲਬ ਸਾਫ ਹੋਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਬ੍ਰਾਜ਼ੀਲ ਦਾ ਹੈ। 

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਕੋਈ ਅੱਤਵਾਦੀ ਸ਼੍ਰੀਨਗਰ ਵਿਚ ਗ੍ਰਿਫ਼ਤਾਰ ਹੋਇਆ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ India Today ਦੀ ਇੱਕ ਹਾਲੀਆ ਰਿਪੋਰਟ ਮਿਲੀ, ਜਿਸਦੇ ਵਿਚ ਦੱਸਿਆ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਹਿਜਬੁਲ ਦਾ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਗਿਆ ਹੈ।

IT

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Video of terrorist arrested in Srinagar
Claimed By- FB Page Sikh Voices
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement