
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ Asia Cup 2022 ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਅਫ਼ਗ਼ਾਨਿਸਤਾਨ ਟੀਮ ਦੇ ਸਮਰਥਕਾਂ ਸਾਹਮਣੇ ਨੱਚਦੇ ਅਤੇ ਉਨ੍ਹਾਂ ਨੂੰ ਖਿਜਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ Asia Cup 2022 ਦਾ ਹੈ ਜਦੋਂ ਅਫ਼ਗ਼ਾਨਿਸਤਾਨ ਦੀ ਟੀਮ ਨੂੰ ਪਾਕਿਸਤਾਨ ਵੱਲੋਂ ਹਰਾਇਆ ਜਾਂਦਾ ਹੈ ਅਤੇ ਇਹ ਸਮਰਥਕ ਅਫ਼ਗ਼ਾਨਿਸਤਾਨ ਦੇ ਸਮਰਥਕ ਨੂੰ ਖਿਜਾਉਂਦਾ ਹੈ। ਇਸ ਮਾਮਲੇ ਤੋਂ ਬਾਅਦ ਹੀ ਸਟੇਡੀਅਮ 'ਚ ਅਫ਼ਗ਼ਾਨਿਸਤਾਨ ਸਮਰਥਕਾਂ ਵੱਲੋਂ ਪਾਕਿਸਤਾਨੀ ਸਮਰਥਕਾਂ ਨੂੰ ਕੁੱਟਿਆ ਜਾਂਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ Asia Cup 2022 ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Punjabi Bulletin" ਨੇ 8 ਸਤੰਬਰ 2022 ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸਾਹਮਣੇ ਆਈ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਲੋਕਾਂ ਵਿਚਕਾਰ ਪਏ ਰੇੜਕੇ ਦਾ ਕਾਰਨ ਇੰਝ ਨੱਚ-ਨੱਚ ਕੇ ਹਾਰੀ ਅਫ਼ਗਾਨਿਸਤਾਨ ਦੀ ਟੀਮ ਦੇ ਪ੍ਰਸ਼ੰਸਕਾਂ ਨੂੰ ਖਿਝਾ ਰਿਹਾ ਸੀ ਪਾਕਿਸਤਾਨੀ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ
ਸਾਨੂੰ ਆਪਣੀ ਸਰਚ ਦੌਰਾਨ ਇਹ ਵੀਡੀਓ Youtube 'ਤੇ 30 ਅਕਤੂਬਰ 2021 ਦਾ ਅਪਲੋਡ ਮਿਲਿਆ। Youtube ਅਕਾਊਂਟ All Timez Sports ਨੇ 30 ਅਕਤੂਬਰ 2021 ਨੂੰ ਇਹ ਵੀਡੀਓ Shorts ਸ਼ੇਅਰ ਕਰਦਿਆਂ ਲਿਖਿਆ, "Pakistani Fan Mocking Afghanistan People In The Stadium Funny Dance ICC World T20 Cup 2021 #PakvAFG"
YT Video
ਯੂਜ਼ਰ ਨੇ ਇਸ ਵੀਡੀਓ ਨੂੰ T20 ਵਿਸ਼ਵ ਕੱਪ 2021 ਦਾ ਦੱਸਿਆ। ਇਸੇ ਲਈ ਅਸੀਂ ਅੱਗੇ ਵਧਦੇ ਹੋਏ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਵਿਸ਼ਵ ਕੱਪ 2021 ਦੇ ਮੁਕਾਬਲੇ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਦੱਸ ਦਈਏ ਇਹ ਮੁਕਾਬਲੇ 29 ਅਕਤੂਬਰ 2021 ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਦੋਵੇਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ ਅਤੇ ਹਾਲੀਆ ਏਸ਼ੀਆ ਕੱਪ 2022 ਦਾ ਮੁਕਾਬਲੇ ਸ਼ਾਰਜਾਹ ਦੇ ਸਟੇਡੀਅਮ ਵਿਖੇ ਖੇਡਿਆ ਗਿਆ ਸੀ।
Pak Vs Afg
ਜੇਕਰ ਵਾਇਰਲ ਵੀਡੀਓ ਅਤੇ ਦੁਬਈ ਸਟੇਡੀਅਮ ਦੇ ਕੋਲਾਜ ਨੂੰ ਵੇਖਿਆ ਜਾਵੇ ਤਾਂ ਸਾਫ ਹੁੰਦਾ ਹੈ ਕਿ ਇਹ ਵੀਡੀਓ ਦੁਬਈ ਦੇ ਕ੍ਰਿਕੇਟ ਸਟੇਡੀਅਮ ਦਾ ਹੈ।
Dubai Stadium Collage
ਸ਼ਾਰਜਾਹ ਕ੍ਰਿਕੇਟ ਸਟੇਡੀਅਮ ਅਤੇ ਦੁਬਈ ਦੇ ਕ੍ਰਿਕੇਟ ਸਟੇਡੀਅਮ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ Asia Cup 2022 ਨਾਲ ਕੋਈ ਸਬੰਧ ਨਹੀਂ ਹੈ।